ਕਿਸਾਨਾਂ ਨੇ ਅਫਗਾਨਿਸਤਾਨ ਦੇ ਵਾਸੀਆਂ ਨੂੰ ਅਮਰੀਕੀ ਸਮਰਾਜ ਤੋਂ ਆਜਾਦ ਹੋਣ ਦੀ ਦਿੱਤੀ ਵਧਾਈ
ਅੱਜ 23 ਅਗਸਤ 2021 ਜਗਰਾਉਂ ਤੋਂ ਜਸਵੀਰ ਸਿੰਘ ਪ੍ਰੈਸ ਨੋਟ
————–
ਟੋਲ ਪਲਾਜ਼ਾ ਚੌਂਕੀਮਾਨ ਵਿਖੇ ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਕਾਮਾਗਾਟਾਮਾਰੂ ਯਾਦਗਾਰੀ ਕਮੇਟੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਲਗਾਤਾਰ ਧਰਨਾ ਜਾਰੀ ਹੈ। ਪ੍ਰੋਗਰਾਮ ਦੇ ਸਭਿਆਚਾਰਕ ਸੈਸ਼ਨ ਦੇ ਦੌਰਾਨ ਉੱਘੇ ਗਾਇਕ ਭਰਪੂਰ ਸਿੰਘ ਗੁੱਜਰਵਾਲ ਅਤੇ ਪਰਿਵਾਰ ਸਿੰਘ ਡੱਲਾ ਨੇ ਸੰਤ ਰਾਮ ਉਦਾਸੀ ਦੀਆਂ ਕਵਿਤਾਵਾਂ ਪੇਸ਼ ਕਰਕੇ ਮਹੌਲ ਨੂੰ ਸੰਘਰਸ਼ ਦੇ ਸੰਗਰਾਮੀ ਰੰਗ ਵਿੱਚ ਰੰਗਿਆ।
ਅੱਜ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਰਵ ਸ੍ਰੀ ਜਸਦੇਵ ਸਿੰਘ ਲੱਲਤੋਂ, ਸਤਿਨਾਮ ਸਿੰਘ ਮੋਰਕਰੀਮਾਂ, ਅਵਤਾਰ ਸਿੰਘ ਰਸੂਲਪੁਰ,ਮਾ ਆਤਮਾ ਸਿੰਘ ਬੋਪਾਰਾਏ, ਕਾਲ਼ਾ ਡੱਬ, ਜਸਬੀਰ ਸਿੰਘ ਗੁੜੇ, ਮਾ ਰਣਜੀਤ ਸਿੰਘ ਸਿੱਧਵਾਂ,ਸੂਬੇਦਾਰ ਦੇਵਿੰਦਰ ਸਿੰਘ ਸਵੱਦੀ, ਜੱਥੇਦਾਰ ਰਣਜੀਤ ਸਿੰਘ ਗੁੜੇ, ਬਲਵੰਤ ਸਿੰਘ ਤਲਵੰਡੀ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੁਆਂਢੀ ਦੇਸ਼ ਅਫ਼ਗ਼ਾਨਿਸਤਾਨ ਬੁਨਿਆਦੀ ਤੌਰ ਤੇ ਅਫ਼ਗਾਨੀ ਲੋਕਾਂ ਦਾ ਹੈ ਨਾ ਕਿ ਅਮਰੀਕੀ ਸਾਮਰਾਜ ਤੇ ੳੁਸ ਦੀ ਸਰਦਾਰੀ ਹੇਠਲੀਆਂ ਹੋਰ ਸਾਮਰਾਜੀ ਸ਼ਕਤੀਆਂ ਦਾ। ਸਾਰੇ ਆਗੂਆਂ ਨੇ ਇੱਕ ਮੱਤ ਹੋ ਕੇ ਅਫ਼ਗ਼ਾਨੀ ਲੋਕਾਂ ਵੱਲੋਂ ਲਗਾਤਾਰ 20 ਸਾਲ ਦੇਸ਼ ਦੀ ਆਜ਼ਾਦੀ ਤੇ ਪ੍ਰਭੂਸੱਤਾ ਲੲੀ ਹੱਕੀ ਜੰਗ ਲੜਕੇ ਅਮਰੀਕੀ ਸਾਮਰਾਜ ਤੇ ਨਾਟੋ ਸਾਮਰਾਜੀ ਤਾਕਤਾਂ ਨੂੰ ਦੇਸ਼ ‘ਚੋਂ ਬਾਹਰ ਨਿਕਲਣ ਲਈ ਮਜਬੂਰ ਕਰਨ ਦੇ ਨਵੇਂ ਵਰਤਾਰੇ ਦਾ ਭਰਪੂਰ ਸਵਾਗਤ ਕੀਤਾ ਹੈ। ਕਿਸਾਨ-ਮਜ਼ਦੂਰ ਆਗੂਆਂ ਨੇ ਕਿਹਾ ਕਿ ਅਫ਼ਗ਼ਾਨਿਸਤਾਨ ‘ਚ ਕਿਸ ਕਿਸਮ ਦਾ ਰਾਜ ਪ੍ਰਬੰਧ ਸਥਾਪਿਤ ਕਰਨਾ ਹੈ, ਇਸ ਦਾ ਫੈਸਲਾ ਅਫ਼ਗਾਨੀ ਲੋਕਾਂ ਹੀ ਕਰਨਗੇ, ਕਿਸੇ ਵਿਦੇਸ਼ੀ ਜਾਂ ਸਾਮਰਾਜੀ ਤਾਕਤ ਦੀ ਦਖਲਅੰਦਾਜ਼ੀ ਗੈਰਵਾਜਿਬ ਹੈ।
ਅੱਜ ਦੇ ਧਰਨੇ ਵਿੱਚ ਗੁਰਚਰਨ ਸਿੰਘ ਇਟਲੀ,ਰਣਜੋਧ ਸਿੰਘ ਜੱਗਾ,ਕਰਮ ਸਿੰਘ ਪੱਪੂ ਮਾਨ, ਹਰੀ ਸਿੰਘ ਚਚਰਾੜੀ,ਸੂਖਵਿੰਦਰ ਸਿੰਘ ਸਵੱਦੀ, ਅਵਤਾਰ ਸਿੰਘ ਤਲਵੰਡੀ,ਦਿਆਲ ਸਿੰਘ, ਸਰਵਿੰਦਰ ਸਿੰਘ ਸੁਧਾਰ, ਬਲਰਾਜ ਸਿੰਘ ਸਿੱਧਵਾਂ, ਰਘਵੀਰ ਸਿੰਘ ਅਤੇ
ਦੇਵਿੰਦਰ ਸਿੰਘ ਮੋਰਕਰੀਮਾਂ ਅਤੇ ਨਰਭਿੰਦਰ ਸਿੰਘ ਆਦਿ ਹਾਜ਼ਰ ਸਨ।