ਕਿਸਾਨਾਂ ਨੇ ssp ਸ ਗੁਰਦਿਆਲ ਸਿੰਘ ਮਿਲਕੇ ਕੀਤੀਆਂ ਵਿਚਾਰਾਂ ਸ਼ਹਿਰ ਦੇ ਬਾਰੇ
ਅੱਜ 23 ਅਗਸਤ 2021 ਜਗਰਾਉਂ ਤੋਂ ਜਸਵੀਰ ਸਿੰਘ ਕਿਸਾਨ ਤੇ ਅਧਿਆਪਕ ਜਥੇਬੰਦੀਆਂ ਦਾ ਇਕ ਭਰਵਾਂ ਵਫਦ ਅਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਚ ਨਵਨਿਯੁਕਤ ਜਿਲਾ ਪੁਲਿਸ ਮੁੱਖੀ ਦਿਹਾਤੀ ਜਗਰਾਂਓ ਸ਼੍ਰੀ ਗੁਰਦਿਆਲ ਸਿੰਘ ਨੂੰ ਮਿਲਿਆ। ਵਫਦ ਨੇ ਜਿਲਾ ਮੁੱਖੀ ਤੋਂ ਬੀਤੀ 14 ਅਗਸਤ ਨੂੰ ਸ਼ਹਿਰ ਦੇ ਝਾਂਸੀ ਚੋਂਕ ਚੋਂ ਵਰਗਲਾ ਕੇ ਅਗਵਾ ਕੀਤੀ ਬੇਟ ਇਲਾਕੇ ਦੇ ਪਿੰਡ ਮਦੇਪੁਰ ਦੀ ਨਾਬਾਲਗ ਬੱਚੀ ਨੂੰ ਤੁਰੰਤ ਬਰਾਮਦ ਕਰਾਉਣ ਦੀ ਮੰਗ ਕੀਤੀ। ਵਫਦ ਨੇ ਦੱਸਿਆ ਕਿ ਭਾਵੇਂ ਸਿਟੀ ਪੁਲਸ ਸਟੇਸ਼ਨ ਜਗਰਾਂਓ ਵਿਖੇ ਦੋਸ਼ੀਆਂ ਖਿਲਾਫ ਪਰਚਾ ਦਰਜ ਹੋ ਚੁੱਕਿਆ ਹੈ ਪਰ ਅਜੇ ਤਕ ਕੋਈ ਠੋਸ ਕਾਰਵਾਈ ਨਹੀਂ ਹੋਈ ਹੈ। ਵਫਦ ਨੇ ਕਿਹਾ ਕਿ ਹਫਤੇ ਤੋਂ ਉਪਰ ਸਮਾਂ ਬੀਤ ਜਾਣ ਦੇ ਬਾਵਜੂਦ ਦਿਖਾਈ ਜਾ ਰਹੀ ਢਿੱਲ ਮਠ ਖਿਲਾਫ ਇਲਾਕਾ ਵਾਸੀਆਂ ਚ ਕਾਫੀ ਰੋਸ ਹੈ। ਪੁਲਿਸ ਮੁਖੀ ਨੇ ਨਵਨਿਯੁਕਤ ਡੀ ਐਸ ਪੀ ਸਿਟੀ ਨੂੰ ਪਹਿਲ ਦੇ ਆਧਾਰ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਆਦੇਸ਼ ਦਿੱਤੇ ਹਨ। ਵਫਦ ਵਿਚ ਕਿਸਾਨ ਆਗੂ ਹਰਦੇਵ ਸਿੰਘ ਸੰਧੂ,ਜਗਤਾਰ ਸਿੰਘ ਦੇਹੜਕਾ,ਇੰਦਰਜੀਤ ਸਿੰਘ ਧਾਲੀਵਾਲ,ਧਰਮ ਸਿੰਘ ਸੂਜਾਪੁਰ,ਰਣਧੀਰ ਸਿੰਘ ਬੱਸੀਆਂ,ਹਰਭਜਨ ਸਿੰਘ ਸਿਧਵਾਂ ,ਅਧਿਆਪਕ ਆਗੂ ਇੰਦਰਜੀਤ ਸਿੰਘ ਸਿੱਧੂ,ਹਰਮਿੰਦਰ ਸਿੰਘ ਰਾਮਗੜ ਤੋਂ ਬਿਨਾਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਹਾਜ਼ਰ ਸਨ।