ਪੀ ਆਰ ਟੀ ਸੀ ਤੇ ਪਨਬੱਸ ਹੋਵੇਗੀ ਅਣਮਿੱਥੇ ਸਮੇਂ ਲਈ ਜਾ
ਅੱਜ 23 ਅਗਸਤ 2021 ਜਗਰਾਉਂ ਤੋਂ ਜਸਵੀਰ ਸਿੰਘ ਸਰਕਾਰ ਕੀਤੇ ਵਾਅਦਿਆਂ ਤੇ ਨਾ ਉੱਤਰੀ ਪੂਰੀ ਤਾਂ ਪਨਬੱਸ ਅਤੇ ਪੀ ਆਰ ਟੀ ਸੀ ਦੀਆਂ ਬੱਸਾਂ ਅਣਮਿੱਥੇ ਸਮੇਂ ਲਈ ਹੋਵੇਣਗੀਆ ਬੰਦ-ਜਲੌਰ ਸਿੰਘ ਗਿੱਲ,
ਟਰਾਂਸਪੋਰਟ ਕਾਮਿਆ ਵਲੋਂ 6 ਸਤੰਬਰ ਤੋਂ ਹੜਤਾਲ 7 ਤੋਂ ਮੁੱਖ ਮੰਤਰੀ ਰਿਹਾਇਸ਼ ਅੱਗੇ ਪੱਕਾ ਮੋਰਚਾ ਅਤੇ ਸ਼ੈਸ਼ਨ ਦੇ ਪਹਿਲੇ ਦਿਨ ਵਿਧਾਨ ਸਭਾ ਵੱਲ ਮਾਰਚ ਦਾ ਐਲਾਨ-ਸੋਹਣ ਸਿੰਘ ਬਾਠ
ਅੱਜ ਮਿਤੀ 23 ਅਗਸਤ ਨੂੰ ਪੰਜਾਬ ਰੋਡਵੇਜ਼ /ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਦੀ ਕਮੇਟੀ ਵੱਲੋਂ ਜਗਰਾਉਂ ਵਿਖੇ ਮੀਟਿੰਗ ਕੀਤੀ ਗਈ ਮੀਟਿੰਗ ਦੌਰਾਨ ਪ੍ਰੈੱਸ ਨੋਟ ਜਾਰੀ ਕਰਦਿਆਂ ਚੈਅਰਮੈਨ ਜਸਪਾਲ ਸਿੰਘ , ਸੈਕਟਰੀ ਅਵਤਾਰ ਸਿੰਘ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਸਾਰੀਆਂ ਜ਼ਰੂਰੀ ਸੇਵਾਵਾਂ ਦੇਣ ਵਾਲੇ ਇਹਨਾਂ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਕਈ ਵਾਰ ਭਰੋਸੇ ਦਿੱਤੇ ਗਏ ਪਰ ਸਰਕਾਰ ਨੇ ਕੋਈ ਵੀ ਵਾਆਦਾ ਪੂਰਾ ਨਹੀਂ ਕੀਤਾ ਪਿਛਲੇ ਦਿਨੀਂ ਵੀ ਟਰਾਂਸਪੋਰਟ ਮੰਤਰੀ ਪੰਜਾਬ ਨੇ ਹੜਤਾਲ ਤੋਂ ਪਹਿਲਾਂ 6 ਅਗਸਤ ਨੂੰ ਮੀਟਿੰਗ ਕਰਕੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਪ੍ਰਵਾਨ ਕਰਨ ਦਾ ਭਰੋਸਾ ਦਿੱਤਾ ਸੀ ਅਤੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਪਹਿਲ ਦੇ ਅਧਾਰ ਤੇ ਇਸ ਨੂੰ ਪਾਸ ਕਰਕੇ ਲਾਗੂ ਕਰਨ ਲਈ ਕਿਹਾ ਸੀ ਜਿਸ ਉਪਰੰਤ ਯੂਨੀਅਨ ਵੱਲੋਂ ਸੰਘਰਸ਼ ਨੂੰ ਟਾਲ ਦਿੱਤਾ ਗਿਆ ਅਤੇ ਨਾਲ ਹੀ ਇਹ ਵੀ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਹੱਲ ਨਾ ਕੀਤਾ ਗਿਆ ਤਾਂ ਯੂਨੀਅਨ ਅਣਮਿੱਥੇ ਸਮੇਂ ਦੀ ਹੜਤਾਲ ਕਰਨ ਲਈ ਮਜਬੂਰ ਹੋਵੇਗੀ।
ਪ੍ਰੰਤੂ ਸਰਕਾਰ ਵਲੋਂ ਹੁਣ ਤੱਕ ਕੋਈ ਹੱਲ ਨਹੀਂ ਕੱਢਿਆ ਗਿਆ ਇਸ ਤੋਂ ਪਹਿਲਾਂ ਵੀ ਟਰਾਂਸਪੋਰਟ ਮੰਤਰੀ ਪੰਜਾਬ ਵਲੋਂ ਮੰਗਾਂ ਦੇ ਹੱਲ ਲਈ ਸਮਾਂ ਮੰਗਿਆ ਗਿਆ ਸੀ ਪਰ ਹਰ ਵਾਰ ਸਰਕਾਰ ਵਲੋਂ ਮੁਲਾਜ਼ਮਾਂ ਨਾਲ ਥੋਖਾ ਹੀ ਕੀਤਾ ਗਿਆ ਹੈ ਯੂਨੀਅਨ ਦੇ ਆਗੂਆਂ ਨੇ ਇਹ ਵੀ ਕਿਹਾ ਕਿ ਸਰਕਾਰ ਐਕਟ ਬਣਾਉਣ ਦਾ ਬਹਾਨਾ ਘੜ ਰਹੀ ਹੈ ਕਦੇ ਖਜ਼ਾਨਾ ਖਾਲੀ ਦਾ ਬਹਾਨਾ ਬਣਾਇਆ ਜਾਂਦਾ ਹੈ ਜਦੋਂ ਕਿ ਚੋਣਾਂਵੀ ਸਟੰਟ ਵਿੱਚ ਔਰਤਾਂ ਨੂੰ ਫ੍ਰੀ ਸਫ਼ਰ ਸਹੂਲਤਾਂ ਦੇਣ ਦੀ ਗੱਲ ਆਉਂਦੀ ਹੈ ਪਰ ਸਹੂਲਤਾਂ ਦੇਣ ਵਾਲੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਸਰਕਾਰ ਸੰਜੀਦਾ ਨਹੀਂ ਹੈ
ਇਸ ਕਰਕੇ ਯੂਨੀਅਨ ਵਲੋਂ ਮਿਤੀ 25 ਅਗਸਤ ਨੂੰ 2 ਘੰਟੇ ਸਾਰੇ ਪੰਜਾਬ ਦੇ ਬੱਸ ਸਟੈਂਡ ਬੰਦ ਕਰਕੇ ਰੋਸ ਪ੍ਰਦਰਸ਼ਨ ਕਰਨ ਅਤੇ ਮਿਤੀ 6 ਸਤੰਬਰ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਤੇ ਬੈਠਣ ਦਾ ਫੈਸਲਾ ਕੀਤਾ ਗਿਆ ਹੈ ਇਸ ਹੜਤਾਲ ਦੋਰਾਨ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਅੱਗੇ ਪੱਕਾ ਧਰਨਾ ਅਤੇ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਵਿਧਾਨ ਵੱਲ ਮਾਰਚ ਕਰਨ ਸਮੇਤ ਸਖ਼ਤ ਅਤੇ ਤਿੱਖੇ ਸੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ ਹੈ ਇਸ ਮੋਕੇ ਕੈਸ਼ੀਅਰ ਮੁਹਮੰਦ ਰਫੀ, ਮੀਤ ਪ੍ਰਧਾਨ ਜੱਜ ਸਿੰਘ, ਸੁੱਖਾਂ ਸਿੰਘ, ਦਵਿੰਦਰ ਸਿੰਘ , ਅਮਰਜੀਤ ਸਿੰਘ, ਉਰਮਨਦੀਪ ਸਿੰਘ,ਪ੍ਰੈਸ ਸੱਕਤਰ ਬੂਟਾ ਸਿੰਘ, ਹਰਮਿੰਦਰ ਸਿੰਘ, ਗਰਨੈਬ ਸਿੰਘ, ਹਰਬੰਸ ਲਾਲ, ਪ੍ਰਦੀਪ ਕੁਮਾਰ , ਕਮਲਜੀਤ ਸਿੰਘ, ਵਰਿੰਦਰਜੀਤ ਸਿੰਘ ,ਗੁਰਮੀਤ ਸਿੰਘ,ਤੇਜਿੰਦਰ ਸਿੰਘ ਹਰਪ੍ਰੀਤ ਸਿੰਘ,ਆਦਿ ਆਗੂ ਹਾਜ਼ਰ ਸਨ