ਰੋਡਵੇਜ਼ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਕੀਤੀ ਗੇਟ ਰੈਲੀ ਅਤੇ ਫੋਕੀ ਪੰਜਾਬ ਸਰਕਾਰ ਦੀ ਅਰਥੀ
ਅੱਜ 25 ਅਗਸਤ 2021 ਜਗਰਾਉਂ ਤੋਂ ਜਸਵੀਰ ਸਿੰਘ ਅੱਜ ਪੰਜਾਬ ਰੋਡਵੇਜ਼ ਪਨਬੱਸ ਅਤੇ ਪੈਨਸ਼ਨਰਾਂ ਨੇ ਸਾਂਝਾ ਮੁਲਾਜ਼ਮ ਫਰੰਟ ਦੇ ਸੱਦੇ ਤੇ ਗੇਟ ਰੈਲੀ ਕੀਤੀ ਅਤੇ ਪੰਜਾਬ ਸਰਕਾਰ ਦੀ ਅਰਥੀ ਸਾੜੀ ਇਸ ਸਮੇਂ ਅਵਤਾਰ ਸਿੰਘ ਗਗੜਾ ਪਰਮਜੀਤ ਸਿੰਘ ਜਨਰਲ ਸਕੱਤਰ ਪੈਨਸ਼ਨ ਯੂਨੀਅਨ ਅਤੇ ਜਗਜੀਤ ਸਿੰਘ ਨ੍ਹੇਰੀ ਆ ਡਿਪੂ ਪ੍ਰਧਾਨ ਨੇ ਦੱਸਿਆ ਕਿ ਪੇਅ ਕਮਿਸ਼ਨ ਦੀ ਰਿਪੋਰਟ ਜੋ ਕਿ ਜੋ ਕਿ1-1-2016ਨੂੰ ਲਾਗੂ ਕਰਨੀ ਬਣਦੀ ਸੀ ਜਿਸ ਦੀ ਮੰਗ ਮੁਲਾਜ਼ਮ ਲੰਮੇ ਸਮੇਂ ਤੋਂ ਕਰ ਰਹੇ ਹਨ ਸਰਕਾਰ ਵੱਲੋਂ ਹੁਣ ਪੇ ਕਮਿਸ਼ਨ ਦੀ ਰਿਪੋਰਟ ਜਾਰੀ ਕੀਤੀ ਸੀ ਜਿਸ ਵਿੱਚ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਤਨਖ਼ਾਹ ਵਿੱਚ 2.25 ਅਤੇ 2.59 ਦੇ ਫੈਕਟਰ ਨਾਲ ਵਾਧਾ ਕਰਨਾ ਸੀ ਪਰ ਸਰਕਾਰ ਵੱਲੋਂ ਮਿਤੀ 1 12 .2011 ਨੂੰਹ ਜਿਹਡ਼ੀਆਂ ਕੈਟਾਗਿਰੀਆਂ ਦੇ ਗ੍ਰੇਡ ਰੀਵਾਈਜ਼ ਕਰਕੇ ਅਨਾਮਲੀ ਦੂਰ ਕੀਤੀ ਸੀ ਉਸ ਨੂੰ ਆਧਾਰ ਨਹੀਂ ਮੰਨ ਰਹੀ 29 ਜੁਲਾਈ 2021 ਨੂੰ ਪਟਿਆਲਾ ਰੈਲੀ ਤੋਂ ਬਾਅਦ ਸਰਕਾਰ ਨੇ ਭਰੋਸਾ ਦਿੱਤਾ ਸੀ ਕੀ ਮੁਲਾਜ਼ਮਾਂ ਪੈਨਸ਼ਨਰਾਂ ਦੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਪਰ ਸਬ ਕਮੇਟੀ ਨਾਲ ਕਈ ਮੀਟਿੰਗਾਂ ਹੋ ਜਾਣ ਤੇ ਵੀ ਕੋਈ ਹੱਲ ਨਹੀਂ ਹੋਇਆ ਸਗੋਂ ਸਰਕਾਰ ਵੱਲੋਂ ਅੜੀਅਲ ਵਤੀਰਾ ਵਰਤਿਆ ਜਾ ਰਿਹਾ ਹੈ ਪੇ ਕਮਿਸ਼ਨ ਵੱਲੋਂ 20 ਪ੍ਰਤੀਸ਼ਤ ਵਾਧੇ ਦੀ ਸਿਫ਼ਾਰਸ਼ ਕੀਤੀ ਹੈ ਜਦ ਕਿ ਸਰਕਾਰ ਵੱਲੋਂ ਉਸ ਨੂੰ ਵੀ ਘਟਾ ਕੇ 15 ਪ੍ਰਤੀਸ਼ਤ ਦੀ ਗੱਲ ਕੀਤੀ ਜਾ ਰਹੀ ਹੈ ਉਸ ਬਾਰੇ ਵੀ ਕੁਝ ਦੱਸਿਆ ਨਹੀਂ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਦਿੱਤਾ ਜਾਵੇਗਾ ਵਿੱਤ ਮੰਤਰੀ ਦਾ ਵਤੀਰਾ ਵੀ ਮੁਲਾਜ਼ਮਾਂ ਪ੍ਰਤੀ ਮਾੜਾ ਹੈ ਹਰ ਸਮੇਂ ਖ਼ਜ਼ਾਨਾ ਖਾਲੀ ਦੀ ਗੱਲ ਕਰ ਰਿਹਾ ਹੈ ਇਸ ਲਈ ਮੁਲਾਜ਼ਮ ਮੰਗ ਕਰ ਰਹੇ ਹਨ ਕਿ 31 .12.2015 ਨੂੰ 125 ਪ੍ਰਤੀਸ਼ਤ ਡੀ ਏ ਨੂੰ ਆਧਾਰ ਮੰਨ ਕੇ ਵਾਧਾ ਕੀਤਾ ਜਾਵੇ 15 .1.2015 ਵਾਲਾ ਪੱਤਰ ਵਾਪਸ ਲਿਆ ਜਾਵੇ ਪੈਨਸ਼ਨਰਾਂ ਦਿਆਂ ਪੈਨਸ਼ਨਾ ਦੇ ਵਾਧੇ ਦਾ ਨੋਟੀਫਿਕੇਸ਼ਨ ਵੀ ਕੀਤਾ ਜਾਵੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਆਊਟ ਸੋਰਸ ਕਾਮਿਆਂ ਅਤੇ ਕੰਟਰੈਕਟਰ ਵਰਕਰਾਂ ਨੂੰ ਪੱਕੇ ਕੀਤਾ ਜਾਵੇ ਨਹੀ ਤਾਂ 4 ਸਤੰਬਰ 2021 ਤੋਂ 12 ਸਤੰਬਰ 2021 ਤੱਕ ਕਲਮ ਛੋੜ ਕੇ ਟੂਲ ਡਾਊਨ ਹੜਤਾਲ ਸ਼ੁਰੂ ਕੀਤੀ ਜਾਵੇਗੀ ਅਤੇ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਦੇ ਦੂਸਰੇ ਦਿਨ ਚੰਡੀਗਡ਼੍ਹ ਲਾਮਿਸਾਲ ਮੁਜ਼ਾਹਰਾ ਕੀਤਾ ਜਾਵੇਗਾ ਗੇਟ ਰੈਲੀ ਤੋਂ ਬਾਅਦ ਪੈਨਸ਼ਨਰ ਸਾਥੀਆਂ ਨੇ ਤਹਿਸੀਲਦਾਰ ਸਾਹਿਬ ਨੂੰ ਪਰਮਜੀਤ ਸਿੰਘ ਦੀ ਅਗਵਾਈ ਵਿਚ ਮੰਗ ਪੱਤਰ ਵੀ ਦਿੱਤਾ ਗਿਆ ਇਸ ਰੈਲੀ ਨੂੰ ਸਰਵ ਸ੍ਰੀ ਕੁਲਦੀਪ ਸਿੰਘ ਖਹਿਰਾ ਮਨਪ੍ਰੀਤ ਅਵਤਾਰ ਸਿੰਘ ਵੈਲਡਰ ਮਨਪ੍ਰੀਤ ਸਿੰਘ ਗੁਰਭੇਜ ਸਿੰਘ ਬਿੰਦਰ ਸਿੰਘ ਜਗਦੀਸ਼ ਸਿੰਘ ਅਮਰੀਕ ਸਿੰਘ ਕਾਉਂਕੇ ਇਕਬਾਲ ਸਿੰਘ ਪ੍ਰਿਤਪਾਲ ਸਿੰਘ ਪੰਡੋਰੀ ਦਲਜੀਤ ਸਿੰਘ ਚੂਹੜਚੱਕ ਬਲਵਿੰਦਰ ਕੁਮਾਰ ਆਦਿ ਹਾਜ਼ਰ ਸਨ