ਪਬਲਿਕ ਟਾਈਮਜ਼

ਪਬਲਿਕ ਟਾਈਮਜ਼

Monthly Punjabi Magazine
Smt. Pushpinder Kaur

Chief Editor

ਸਮੂਹ ਪਾਠਕਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਇਸ ਮੈਗਜ਼ੀਨ ਵਿਚ ਅਸੀਂ ਹਰ ਮਹੀਨੇ ਪੰਜਾਬ ਅਤੇ ਪੰਜਾਬੀ ਦੁਨੀਆ ਦੇ ਵੱਖ-ਵੱਖ ਰੰਗਾਂ ਨੂੰ ਸੰਜੋਕੇ ਤੁਹਾਡੇ ਰੁ-ਬਰੂ ਹੁੰਦੇ ਹਾਂ | ਸਾਡੀ ਇਸ ਪੇਸ਼ਕਸ਼ ਨੂੰ ਆਪਣੇ ਮੋਬਾਈਲ ਯਾਂ ਫਿਰ ਕੰਪਿਊਟਰ ਤੇ ਡਾਊਨਲੋਡ ਕਰਨ ਲਈ ਥੱਲੇ ਦਿਤੇ ਬਟਨ ਤੇ ਕਲਿੱਕ ਕਰੋ। …

ਕਿਸਾਨਾਂ ਨੇ ਜੀ ਟੀ ਰੋਡ ਜਗਰਾਂਓ ਵਿਖੇ ਜਬਰਦਸਤ ਰੋਹ ਭਰਪੂਰ ਧਰਨਾ ਦਿੱਤਾ।

ਕਿਸਾਨਾਂ ਨੇ ਹਰਿਆਣਾ ਸਰਕਾਰ ਦੇ ਖਿਲਾਫ ਕੀਤਾ

ਅੱਜ 29 ਅਗਸਤ 2021 ਜਗਰਾਉਂ ਤੋਂ ਜਸਵੀਰ ਸਿੰਘ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਚ ਬਲਾਕ ਜਗਰਾਂਓ ਅਤੇ ਸਿਧਵਾਂਬੇਟ ਦੇ ਕਿਸਾਨਾਂ ਨੇ ਜੀ ਟੀ ਰੋਡ ਜਗਰਾਂਓ ਵਿਖੇ ਜਬਰਦਸਤ ਰੋਹ ਭਰਪੂਰ ਧਰਨਾ ਦਿੱਤਾ। ਹਰਿਆਣਾ ਸਰਕਾਰ ਦੀ ਪੁਲਸ ਵਲੋਂ ਕਰਨਾਲ ਵਿਖੇ ਅੰਨਾ ਜਬਰ ਢਾਹ ਕੇ 10 ਦੇ ਕਰੀਬ ਕਿਸਾਨਾਂ ਨੂੰ ਸਖਤ ਜਖਮੀ ਕਰਨ ਖਿਲਾਫ ਦੁਪਿਹਰ 12 ਵਜੇ ਤੋਂ 2 ਵਜੇ ਤਕ ਟ੍ਰੈਫਿਕ ਜਾਮ ਕਰਕੇ ਅਪਣੇ ਰੋਹ ਦਾ ਪ੍ਰਗਟਾਵਾ ਕੀਤਾ। ਅਜ ਦੇ ਧਰਨੇ ਚ ਦੋਹਾਂ ਬਲਾਕਾਂ ਦੇ ਤਿੰਨ ਦਰਜਨ ਪਿੰਡਾਂ ਦੇ ਕਿਸਾਨਾਂ ਨੋਜਵਾਨਾਂ ਤੇ ਔਰਤਾਂ ਨੇ ਸਮੇਤ ਕਿਰਤੀ ਕਿਸਾਨ ਯੂਨੀਅਨ ਪੰਜਾਬ,ਪੇਂਡੂ ਮਜਦੂਰ ਯੂਨੀਅਨ ਮਸ਼ਾਲ , ਇਨਕਲਾਬੀ ਕੇਂਦਰ ਪੰਜਾਬ ਦੇ ਵਰਕਰਾਂ ਨੇ ਭਾਗ ਲਿਆ। ਇਸ ਸਮੇਂ ਜਾਮ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਹਰਿਆਣਾ ਸਰਕਾਰ ਦੇ ਸ਼ਿਸਕਾਰੇ ਕਰਨਾਲ ਦੇ ਐਸ ਡੀ ਐਮ ਵਲੋਂ ਦਿੱਤੇ ਹੁਕਮਾਂ ਤੇ ਕੀਤਾ ਇਹ ਲਾਠੀਚਾਰਜ ਤੇ ਜਬਰ ਮੋਦੀ ਤੇ ਖੱਟਰ ਹਕੂਮਤ ਨੂੰ ਬਹੁਤ ਮਹਿੰਗਾ ਪਵੇਗਾ। ਉਨਾਂ ਕਰਨਾਲ ਐਸ ਡੀ ਐਮ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ।ਇਸ ਸਮੇਂ ਬੋਲਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਕਾਲੇ ਕਾਨੂੰਨਾਂ ਖਿਲਾਫ ਇਸ ਇਤਿਹਾਸਿਕ ਸੰਘਰਸ਼ ਨੇ ਹਾਕਮਾਂ ਦੀ ਰਾਤਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ ਤੇ ਉਹ ਹੁਣ ਹਿਟਲਰਸ਼ਾਹੀ ਰਾਹ ਤੇ ਤੁਰ ਕੇ ਮੋਦੀ ਤੇ ਖੱਟਰ ਹਕੂਮਤ ਅਪਣੇ ਲਈ ਕਬਰਾਂ ਤਿਆਰ ਕਰ ਰਹੇ ਹਨ।ਇਸ ਸਮੇਂ ਬੋਲਦਿਆਂ ਸਾਬਕਾ ਕਿਸਾਨ ਆਗੂ ਨਿਰਮਲ ਸਿੰਘ ਭਮਾਲ ਅਤੇ ਜਿਲਾ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਸਿਧਵਾਂ ਨੇ ਕਿਸਾਨਾਂ ਮਜਦੂਰਾਂ ਨੂੰ ਸੂਬੇ ਭਰ ਚ ਮੌਕਾਪ੍ਰਸਤ ਸਿਆਸੀ ਲਾਣੇ ਤੋਂ ਕੋਈ ਝਾਕ ਨਹੀਂ ਰਖਣੀ ਚਾਹੀਦੀ । ਇਹ ਵੋਟਾਂ ਵਟੋਰੂ ਲਾਣੇ ਸਾਡੀ ਏਕਤਾ ਨੂੰ ਤੋੜਣ ਲਈ ਹੁਣ ਪਿੰਡਾਂ ਵਲ ਨੂੰ ਹੋ ਤੁਰੇ ਹਨ। ਉਨਾਂ ਕਿਹਾ ਕਿ ਇਨਾਂ ਲੁਟੇਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਪਿੰਡਾਂ ਚ ਇਕਠੇ ਹੋ ਕੇ ਸਵਾਲ ਕਰਕੇ ਨਿਰੁਤਰ ਕਰਨਾ ਚਾਹੀਦਾ ਹੈ। ਇਸ ਸਮੇਂ ਬੋਲਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਵਿੰਦਰ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਦੇ ਬਲਾਕ ਸੱਕਤਰ ਤਰਸੇਮ ਸਿੰਘ ਬੱਸੂਵਾਲ ਨੇ ਕਿਹਾ ਕਿ 31 ਅਗਸਤ ਨੂੰ ਸਵੇਰੇ 10 ਵਜੇ ਜੀ ਟੀ ਰੋਡ ਮੇਨ ਪੁਲ ਦੇ ਹੇਠਾਂ ਇਕਤਰ ਹੋਕੇ ਸ਼ਹੀਦ ਕਿਸਾਨ ਪਰਿਵਾਰਾਂ ਲਈ ਸਰਕਾਰੀ ਸਹਾਇਤਾ ਦੇ ਚੈਕ ਅਤੇ ਨੌਕਰੀਆਂ ਦਿਵਾਉਣ ਲਈ ਐਸ ਡੀ ਔਮ ਦਫਤਰ ਦਾ ਘਿਰਾਓ ਕੀਤਾ ਜਾਵੇਗਾ।ਉਨਾਂ ਸਮੂਹ ਕਿਸਾਨਾਂ ਮਜਦੂਰਾਂ ਨੂੰ ਇਸ ਧਰਨੇ ਚ ਪੁੱਜਣ ਦੀ ਅਪੀਲ ਕੀਤੀ ਹੈ। ਇਸ ਸਮੇਂ ਅਧਿਆਪਕ ਆਗੂ ਰਾਮਸਵਰਨ ਲੱਖੇਵਾਲੀ ,ਕੁਲਦੀਪ ਸਿੰਘ ਗੁਰੂਸਰ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਮੰਚ ਸੰਚਾਲਨ ਮਾਸਟਰ ਧਰਮ ਸਿੰਘ ਸੂਜਾਪੁਰ ਨੇ ਕੀਤਾ। ਮਜਦੂਰ ਆਗੂ ਮਦਨ ਸਿੰਘ,ਕਰਨੈਲ ਸਿੰਘ ਭੋਲਾ,ਜਸਵਿੰਦਰ ਸਿੰਘ ਭਮਾਲ, ਸਮਸ਼ੇਰ ਸਿੰਘ ਮਲਕ,ਜਗਜੀਤ ਸਿੰਘ ਕਲੇਰ,ਗੁਰਚਰਨ ਸਿੰਘ ਗੁਰੂਸਰ,ਇਕਬਾਲ ਸਿੰਘ ਮੱਲਾ,ਦੇਵਿੰਦਰ ਸਿੰਘ ਮਲਸੀਹਾਂ,ਮਨਦੀਪ ਸਿੰਘ ਭੰਮੀਪੁਰਾ,ਸੁਖਾ ਚਕਰ,ਦਲਬੀਰ ਸਿੰਘ ਬੁਰਜ ਕਲਾਲਾ,ਹਰਚੰਦ ਸਿੰਘ ਢੋਲਣ,ਬਲਦੇਵ ਸਿੰਘ ਛੱਜਾਵਾਲ,ਠਾਣਾ ਸਿੰਘ ਸੂਜਾਪੁਰ,ਰਾਜਿੰਦਰ ਸਿੰਘ ਹਾਂਸ ,ਗੁਰਇਕਬਾਲ ਸਿੰਘ ਰੂਮੀ , ਦਰਸ਼ਨ ਸਿੰਘ ਗਾਲਬ ਆਦਿ ਹਾਜ਼ਰ ਸਨ। ਅੱਜ ਦੇ ਧਰਨੇ ਚ ਜਲਸੇਵਾ ਸ਼ਹੀਦ ਉਧਮ ਸਿੰਘ ਵੈਲਫੇਅਰ ਕਲੱਬ ਦੇ ਮੈਂਬਰਾਂ ਤੇ ਅਹੁਦੇਦਾਰਾਂ ਨੇ ਨਿਭਾਈ।

Leave a Comment

Your email address will not be published. Required fields are marked *