ਅਰਵਿੰਦ ਕੇਜਰੀਵਾਲ ਜਲਦੀ ਕਰਨਗੇ ਪੰਜਾਬ ਵਿੱਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ :- ਗੁਰਪਾਲ ਇੰਡੀਅਨ
ਅੱਜ ਆਮ ਆਦਮੀ ਪਾਰਟੀ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਜਲਦ ਹੀ ਪੰਜਾਬ ਦੇ ਲੋਕਾਂ ਨੂੰ ਇਕ ਮੁੱਖ ਮੰਤਰੀ ਦਾ ਚਿਹਰਾ ਜੋ ਪੰਜਾਬ ਦੇ ਲੋਕਾਂ ਦਾ ਦਰਦ ਸਮਝਦਾ ਹੋਵੇ ਅਤੇ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾ ਸਕੇ ਉਹ ਜਲਦ ਹੀ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਨਗੇ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਪਰ ਬਹੁਤ ਬਹਿਸਬਾਜ਼ੀ ਚੱਲ ਰਹੀ ਹੈ ਜੋ ਪਾਰਟੀ ਲਈ ਸਹੀ ਨਹੀਂ ਹੈ ਵਿਰੋਧੀ ਪਾਰਟੀ ਦੇ ਬੰਦਿਆਂ ਵੱਲੋਂ ਅਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪਾਰਟੀ ਖਿਲਾਫ ਅਤੇ ਪਾਰਟੀ ਪ੍ਰਧਾਨ ਭਗਵੰਤ ਸਿੰਘ ਜੀ ਮਾਨ ਵਿਰੁੱਧ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਨੂੰ ਪਿਆਰ ਕਰਨ ਵਾਲੇ ਵਲੰਟੀਅਰ ਅਤੇ ਲੋਕਾਂ ਨੂੰ ਇਨ੍ਹਾਂ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ
ਪੰਜਾਬ ਦੇ ਲੋਕਾਂ ਨੂੰ ਅਰਵਿੰਦ ਕੇਜਰੀਵਾਲ ਤੇ ਵਿਸ਼ਵਾਸ਼ ਰੱਖਣਾ ਹੋਵੇਗਾ ਕਿਉਂਕਿ ਅੱਜ ਇਕ ਹੀ ਬੰਦਾ ਹੈ ਜੋ ਪੰਜਾਬ ਨੂੰ ਬਚਾ ਸਕਦਾ ਹੈ ਉਹ ਹੈ ਅਰਵਿੰਦ ਕੇਜਰੀਵਾਲ ਜਿਸ ਨੂੰ ਦਿੱਲੀ ਦੇ ਲੋਕ 3 ਵਾਰ ਮੁੱਖ ਮੰਤਰੀ ਬਣਾ ਚੁੱਕੇ ਹਨ ਅੱਜ ਦਿੱਲੀ ਵਿੱਚ ਹੋ ਰਹੇ ਕੰਮਾਂ ਦੀ ਸਾਰੀ ਦੁਨੀਆਂ ਪ੍ਰਸ਼ੰਸਾ ਕਰ ਰਹੀ ਹੈ ਇਸ ਲਈ ਇਸ ਵਾਰ ਆਪ ਦੀ ਸਰਕਾਰ ਬਣਨ ਤੇ ਪੰਜਾਬ ਨੂੰ ਦੁਬਾਰਾ ਖੁਸ਼ਹਾਲ ਪੰਜਾਬ ਬਣਾਇਆ ਜਾਵੇਗਾ ਪੰਜਾਬ ਵਿੱਚ ਸਿਹਤ ਸਿੱਖਿਆ, ਬਿਜਲੀ, ਪਾਣੀ, ਖੇਤੀ, ਕਾਰਪੋਰੇਸ਼ਨ ਇਨ੍ਹਾਂ ਮੁੱਦਿਆਂ ਤੇ ਇਲੈਕਸ਼ਨ ਲੜੀ ਜਾਵੇਗੀ ਇਕ ਸਵਾਲ ਦੇ ਜਵਾਬ ਵਿੱਚ ਗੁਰਪਾਲ ਇੰਡੀਅਨ ਨੇ ਕਿਹਾ ਕਿ ਕਾਂਗਰਸ ਦੀ ਲੜਾਈ ਜੱਗ ਜ਼ਾਹਿਰ ਹੋ ਚੁੱਕੀ ਹੈ ਲੋਕ ਮੁੱਦੇ ਗਾਇਬ ਹਨ ਅਤੇ ਅਕਾਲੀ ਪਹਿਲਾਂ ਹੀ ਬੈਕ ਫੁੱਟ ਤੇ ਹਨ ਲੋਕ ਉਨ੍ਹਾਂ ਨੂੰ 10 ਸਾਲ ਅਜ਼ਮਾ ਚੁੱਕੇ ਹਨ ਇਸ ਲਈ ਲੋਕਾਂ ਕੋਲ ਹੁਣ ਇੱਕੋ ਬਦਲ ਆਪ ਹੈ ਤੇ ਇਸ ਵਾਰ ਪੰਜਾਬ ਦੇ ਲੋਕ ਤਿਆਰ ਬੈਠੇ ਹਨ।