ਸੀ.ਆਈ.ਏ ਸਟਾਫ-2 ਜਲੰਧਰ ਦਿਹਾਤੀ ਦੀ ਪੁਲਿਸ ਵੱਲੋ ਨਜਾਇਜ ਦੇਸੀ ਪਿਸਟਲ 32 ਬੋਰ
ਸਮੇਤ 2 ਜਿੰਦਾ ਰੌਦ ਬ੍ਰਾਮਦ ਕਰਕੇ ਇੱਕ ਦੋਸ਼ੀ ਕੀਤਾ ਗ੍ਰਿਫਤਾਰ।
ਸ੍ਰੀ ਨਵੀਨ ਸਿੰਗਲਾ ਆਈ.ਪੀ.ਐੱਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ
ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਰਣਜੀਤ ਸਿੰਘ ਬਦੇਸ਼ਾ ਪੀ.ਪੀ.ਐਸ ਉਪ-ਪੁਲਿਸ ਕਪਤਾਨ,
ਡਿਟੈਕਟਿਵ ਜਲੰਧਰ (ਦਿਹਾਤੀ), ਦੀ ਰਹਿਨੁਮਾਈ ਹੇਠ ਸੀ.ਆਈ.ਏ. ਸਟਾਫ-2 ਜਲੰਧਰ ਦਿਹਾਤੀ ਦੇ
ਇੰਚਾਰਜ ਸਬ-ਇੰਸਪੈਕਟਰ ਪੁਸ਼ਪ ਬਾਲੀ ਦੀ ਪੁਲਿਸ ਟੀਮ ਵੱਲੋ ਇਕ ਨੋਜਵਾਨ ਦੇ ਕਬਜਾ ਵਿੱਚੋ ਦੇਸੀ
ਪਿਸਟਲ ਸਮੇਤ 02 ਜਿੰਦਾ ਰੌਦ ਬ੍ਰਾਮਦ ਕੀਤੇ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਰਣਜੀਤ ਸਿੰਘ ਬਦੇਸ਼ਾ ਪੀ.ਪੀ.ਐਸ
ਉਪ-ਪੁਲਿਸ ਕਪਤਾਨ, ਡਿਟੈਕਟਿਵ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 29.08.2021 ਨੂੰ
ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ ਸਟਾਫ-2 ਨੂੰ ਮੁੱਖਬਰ ਖਾਸ ਨੇ ਹਾਜਰ ਆ ਕੇ ਇਤਲਾਹ ਦਿੱਤੀ
ਕਿ ਮਨਿੰਦਰ ਸਿੰਧੂ ਉਰਫ ਬੌਬੀ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਅੱਲੀ ਚੱਕ ਥਾਣਾ ਲਾਂਬੜਾ ਅਤੇ
ਹਰਜੀਤ ਸਿੰਘ ਉਰਫ ਭੰਡਾਲ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਚਿੱਟੀ ਥਾਣਾ ਲਾਂਬੜਾ ਰਲ ਕੇ ਯੂ ਪੀ ਤੋ
ਨਜਾਇਜ ਹਥਿਆਰ ਲਿਆ ਕੇ ਵੇਚਣ ਦਾ ਧੰਦਾ ਕਰਦੇ ਹਨ। ਜੋ ਮਨਿੰਦਰ ਸਿੰਧੂ ਉਰਫ ਬੌਬੀ ਉਕਤ
ਪਹਿਲਾਂ ਵੀ ਨਜਾਇਜ ਹਥਿੳਾਰ ਰੱਖਣ ਦੇ ਵੱਖ ਵੱਖ ਥਾਣਿਆ ਵਿੱਚ ਮੁਕੱਦਮੇ ਦਰਜ ਹਨ। ਇਸ ਵਕਤ
ਮਨਿੰਦਰ ਸਿਧੂ ਉਰਫ ਬੌਬੀ ਉਕਤ ਸਾਥੀ ਹਰਜੀਤ ਸਿੰਘ ਉਰਫ ਭੰਡਾਲ ਪਿਸਟਲ ਦੇਸ਼ੀ ਵੇਚਣ ਲਈ
ਚਿੱਟੀ ਮੋੜ ਥਾਣਾ ਲਾਂਬੜਾ ਖਵਾ ਕਿਸੇ ਗਾਹਕ ਦਾ ਇਤਜਾਰ ਕਰ ਰਿਹਾ ਹੈ। ਜੇਕਰ ਇਸੇ ਵਕਤ ਹੀ ਰੇਡ
ਕਰਕੇ ਹਰਜੀਤ ਸਿੰਘ ਉਰਫ ਭੰਡਾਲ ਸਮੇਤ ਨਜਾਇਜ ਦੇਸੀ ਪਿਸਟਲ ਦੇ ਕਾਬੂ ਕੀਤਾ ਜਾ ਸਕਦਾ
ਹੈ।ਜਿਸ ਤੇ ਏ.ਐਸ.ਆਈ ਸੋਹਣ ਸਿੰਘ ਦੀ ਟੀਮ ਵੱਲੋ ਕਾਰਵਾਈ ਕਰਦਿਆ ਮੌਕਾ ਪਰ ਰੇਡ ਕੀਤਾ
ਜਿੱਥੇ ਇੱਕ ਮੌਨਾ ਨੋਜਵਾਨ ਹਰਜੀਤ ਸਿੰਘ ਉਰਫ ਭੰਡਾਲ (24) ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਚਿੱਟੀ
ਥਾਣਾ ਲਾਬੜਾ ਜਿਲ੍ਹਾ ਜਲੰਧਰ ਦੀ ਤਲਾਸ਼ੀ ਕਰਨ ਤੇ ਉਸਦੇ ਕਬਜੇ ਵਿੱਚੋ ਇੱਕ ਪਿਸਟਲ ਦੇਸੀ 32 ਬੋਰ
ਅਤੇ 02 ਰੌਦ ਜਿੰਦਾ ਬ੍ਰਾਮਦ ਕੀਤੇ। ਜਿਸ ਪਰ ਮੁਕੱਦਮਾ ਨੰਬਰ 79 ਮਿਤੀ 29-08-2021 ਜੇਰ ਧਾਰਾ
25-54-59 ਅਸਲਾ ਐਕਟ ਥਾਣਾ ਲਾਂਬੜਾ ਜਿਲ੍ਹਾ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ
ਵਿੱਚ ਲਿਆਦੀ।
ਦੋਰਾਨੇ ਪੁਛ-ਗਿੱਛ ਹਰਜੀਤ ਸਿੰਘ ਉਰਫ ਭੰਡਾਲ ਨੇ ਮੰਨਿਆ ਕਿ ਇਹ ਪਿਸਟਲ ਉਸ
ਨੇ ਮਨਿੰਦਰ ਸਿੰਘ ਉਰਫ ਬੋਬੀ ਪੁੱਤਰ ਕੁਲਵਿੰਦਰ ਸਿੰਘ ਵਾਸੀ ਅਲੀਚੱਕ ਥਾਣਾ ਲਾਂਬੜਾ ਜਿਲ੍ਹਾ ਜਲੰਧਰ
ਪਾਸੋ ਲਿਆ ਹੈ।ਜਿਸਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।ਹਰਜੀਤ ਸਿੰਘ ਉਰਫ ਭੰਡਾਲ
ਉਕਤ ਨੇ ਇਹ ਵੀ ਮੰਨਿਆ ਹੈ ਕਿ ਇਸਦੀ ਹਰਜਿੰਦਰ ਸੁਨੜਵਾਲ ਗਰੁੱਪ, ਕਪੂਰਥਲਾ ਨਾਲ ਲਾਗ ਡਾਟ
ਸੀ ਅਤੇ ਨਜਾਇਜ ਪਿਸਟਲ ਇਸਨੇ ਆਪਣੀ ਹਿਫਾਜਤ ਲਈ ਰੱਖਿਆ ਹੋਇਆ ਸੀ।ਹਰਜੀਤ ਸਿੰਘ
ਉਰਫ ਭੰਡਾਲ ਉਕਤ ਨੂੰ ਪੇਸ਼ ਅਦਾਲਤ ਕਰਕੇ ਇਸ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਇਸ ਨੇ ਹੋਰ
ਕਿਹੜੀਆ-ਕਿਹੜੀਆ ਵਾਰਦਾਤਾਂ ਕੀਤੀਆ ਹਨ ਜਾ ਕਰਨੀਆ ਸਨ ਬਾਰੇ ਡੰੂਘਾਈ ਨਾਲ ਜਾਂਚ ਕਰਕ ੇ
ਪਤਾ ਲਗਾਇਆ ਜਾਵੇਗਾ।