ਅੱਜ ਮਿਤੀ 02-09-2021 ਨੂੰ ਪੰਜਾਬ ਪ੍ਰੈਸ ਕੱਲਬ ਜਲੰਧਰ ਵਿਖੇ ਕਾਫਿਲਾ – ਏ – ਮੀਰ ਪੰਜਾਬ ਦੀ ਮੀਟਿੰਗ ਹੋਈ ਜਿਸ ਵਿਚ ਪੰਜਾਬ ਦੇ ਚੇਅਰਮੈਨ ਬੂਟਾ ਮਹੁੰਮਦ ( ਸੂਫੀ ਗਾਇਕ ) ਅਤੇ ਪ੍ਰਧਾਨ ਸਰਦਾਰ ਅਲੀ ਤੋਂ ਇਲਾਵਾ ਵਾਇਸ ਚੇਅਰਮੈਨ ਕਮਲ ਖਾਨ , ਸੀਨੀਅਰ ਵਾਇਸ ਪ੍ਰਧਾਨ ਮਾਸਟਰ ਸਲੀਮ , ਹੈਡ ਕੈਸ਼ੀਅਰ ਫਿਰੋਜ਼ ਖਾਨ , ਮਹਿਲਾ ਵਿੰਗ ਪ੍ਰਧਾਨ ਪ੍ਰਵੀਨ ਅਖਤਰ , ਜਰਨਲ ਸਕੱਤਰ ਮਾਸ਼ਾ ਅਲੀ , ਪੰਜਾਬ ਸਟੇਟ ਇੰਨਚਾਰਜ ਜ਼ਮੀਰ ਅਲੀ ਜ਼ਮੀਰ , ਮਹਿਲਾ ਵਿੰਗ ਆਲ ਇੰਡੀਆ ਪ੍ਰਧਾਨ ਰੂਬੀਨਾ ਖਾਨ , ਪ੍ਰੈਸ ਸਕੱਤਰ ਦਲੇਰ ਅਲੀ , ਪ੍ਰੋਗਰਾਮ ਐਡਵਾਇਜ਼ਰ ਜੀ ਖਾਨ ਤੋਂ ਇਲਾਵਾ ਆਲ ਇੰਡੀਆ ਦੇ ਸੀਨੀਅਰ ਆਗੂਆਂ ਨੇ ਹਿੱਸਾ ਲਿਆ ਜਿਵੇਂ ਕਿ ਪ੍ਰਧਾਨ ਅਬਦੁਲ ਰਜ਼ਾ ਮੀਰ , ਇਰਫਾਨ ਮੀਰ ਭੋਪਾਲ , ਕਮਲ ਹੂਸੈਨ ਮੀਰ ਫਰੀਦਾਬਾਦ । ਸਰਦਾਰ ਅਲੀ ਨੇ ਬੋਲਦਿਆ ਦੱਸਿਆਂ ਕਿ ਕਾਫਿਲਾ ਏ ਮੀਰ ਪੰਜਾਬ ਮੀਰ ਆਲਮ ( ਮੀਰਾ ) ਭਾਈਚਾਰੇ ਦੀ ਸੰਸਥਾ ਹੈ । ਇਹ ਭਾਈਚਾਰਾ ਬਾਬਾ ਹਜ਼ਰਤ ਭਾਈ ਮਰਦਾਨਾ ਜੀ ਨਾਲ ਸਬੰਧਿਤ ਹੈ । ਇੱਥੇ ਇਹ ਦੱਸਣਯੋਗ ਹੈ ਕਿ ਇਹ ਸੰਸਥਾ ਨਿਰੋਲ ਵੈਲਫੇਅਰ ਦੇ ਕੰਮਾਂ ਨਾਲ ਸਬੰਧਿਤ ਹੈ ਅਤੇ ਇਸ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨਾਲ ਕੋਈ ਸਬੰਧ ਨਹੀਂ ਹੈ , ਅੱਗੇ ਗੱਲ ਕਰਦਿਆਂ ਦੱਸਿਆ ਕਿ ਮੀਰਆਲਮ ਬਿਰਾਦਰੀ ਨੇ ਪੰਜਾਬ ਹੀ ਨਹੀ ਬਲਕਿ ਪੂਰੇ ਦੇਸ਼ ਭਰ ਵਿੱਚ ਵੱਡੇ – ਵੱਡੇ ਗਵੱਈਏ ਪੈਦਾ ਕਰਕੇ ਸੰਗੀਤ ਨੂੰ ਮਹੱਤਵਪੂਰਨ ਦੇਣ ਦਿੱਤੀ ਹੈ । ਸਾਡੇ ਪੁਰਖੇ ਭਾਈ ਮਰਦਾਨਾ ਜੀ ਨੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਪੂਰੀ ਜਿੰਦਗੀ ਬਤੀਤ ਕਰਕੇ ਗੁਰਬਾਣੀ ਕੀਰਤਨ ਵਿੱਚ ਉਘਾ ਯੋਗਦਾਨ ਪਾਇਆ ਹੈ । ਪਰ ਬੜੇ ਅਫਸੋਸ ਨਾਲ ਇਹ ਕਹਿਣਾ ਪੈ ਰਿਹਾ ਹੈ ਕਿ ਕਿਤੇ ਨਾ ਕਿਤੇ ਸਾਡੀ ਮੀਰਆਲਮ ਬਿਰਾਦਰੀ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਰਿਹਾ ਹੈ । ਜਿਸ ਕਾਰਨ ਮੀਰਆਲਮ ਬਿਰਾਦਰੀ ਚੰਗੀਆਂ ਕਲਾਵਾਂ ਹੋਣ ਦੇ ਬਾਵਜੂਦ ਵੀ ਬਹੁਤ ਪੱਛੜ ਚੁੱਕੀ ਹੈ । ਕਾਫਿਲਾ ਏ ਮੀਰ ਪੰਜਾਬ ਇਸ ਪੱਛੜ ਚੁਕੀ ਬਿਰਾਦਰੀ ਨੂੰ ਅੱਗੇ ਲੈ ਕੇ ਆਉਣ ਲਈ ਅਲਗ – ਅਲਗ ਤਰ੍ਹਾਂ ਦੇ ਪ੍ਰੋਗਰਾਮਾਂ ਤਹਿਤ ਘਾਲਣਾ ਘੱਲੇਗੀ । ਜਿਵੇਂ ਕਿ ਬੱਚਿਆਂ ਨੂੰ ਉਚ ਸਿੱਖਿਅਕ ਬਣਾਉਣਾ , ਜਰੂਰਤਮੰਦ ਲੜਕੀਆਂ ਦੀਆਂ ਸ਼ਾਦੀਆਂ ਕਰਵਾਉਣਾ , ਬੀਮਾਰ ਲੋਕਾਂ ਲਈ ਜਰੂਰਤ ਅਨੁਸਾਰ ਦਵਾਈ ਮੁਹਾਇਆ ਕਰਵਾਉਣਾ , ਰੁੱਖ ਅਤੇ ਬੂਟੇ ਲਗਵਾਉਣਾ , ਖੂਨਦਾਨ ਕੈਂਪ ਲਗਵਾਉਣਾ ਅਤੇ ਸਮੇਂ ਸਮੇਂ ਸਿਰ ਸੰਗੀਤਕ ਮੁਕਾਬਲੇ ਕਰਵਾ ਕੇ ਕਲਾਂ ਨੂੰ ਪ੍ਰਫੁਲਤ ਕਰਨਾ ਆਦਿ ਸ਼ਾਮਿਲ ਹੈ । ਪੰਜਾਬ ਦੇ ਚੇਅਰਮੈਨ ਬੂਟਾ ਮੁਹੰਮਦ ਅਤੇ ਸੀਨੀਅਰ ਵਾਇਸ ਪ੍ਰਧਾਨ ਮਾਸਟਰ ਸਲੀਮ ਨੇ ਗੱਲਬਾਤ ਦੋਰਾਨ ਦੱਸਿਆ ਕਿ ਪੰਜਾਬ ਵਿੱਚ ਹਜ਼ਰਤ ਭਾਈ ਮਰਦਾਨਾ ਜੀ ਦੀ ਯਾਦਗਾਰ ਸਥਾਪਿਤ ਕੀਤੀ ਜਾਵੇਗੀ ਜੋ ਕਿ ਇੱਕ ਸੰਗੀਤ ਅਕੈਡਮੀ ਦੇ ਰੂਪ ਵਿੱਚ ਹੋਵੇਗੀ । ਜਿਸ ਦਾ ਮੰਗ ਪੱਤਰ ਕਾਫਿਲਾ – ਏ – ਮੀਰ ਪੰਜਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪਹਿਲਾ ਹੀ ਸੌਂਪ ਚੁੱਕਾ ਹੈ , ਅਤੇ ਬੀਬੀ ਜਗੀਰ ਕੌਰ ਜੀ ਨੇ ਭਰੋਸਾ ਦਿਵਾਇਆ ਹੈ ਕਿ ਜੱਲਦੀ ਹੀ ਬਾਬਾ ਭਾਈ ਮਰਦਾਨਾ ਜੀ ਦੀ ਯਾਦਗਾਰ ਬਣਾਉਣ ਲਈ ਲੋੜੀਂਦੀ ਜਗਾ ( ਜ਼ਮੀਨ ) ਮੁਹਇਆ ਕਰਵਾ ਕੇ ਯਾਦਗਾਰ ਬਣਾਈ ਜਾਵੇਗੀ । ਇਸ ਤੋਂ ਇਲਾਵਾ ਭਾਈ ਮਰਦਾਨਾ ਜੀ ਦਾ ਯਾਦਗਾਰੀ ਦਿਨ ਪੰਜਾਂ ਤੱਖਤਾਂ ਉਪਰ ਤਰੀਖੀ ਦਿਨ ਵਜੋਂ ਮਨਾਏ ਜਾਣ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਸਕੂਲ ਕਾਲਜ਼ਾਂ ਵਿੱਚ ਭਾਈ ਮਰਦਾਨਾ ਯਾਦਗਾਰ ਹਾਲ , ਤੰਤੀ ਸਾਜ਼ਾਂ ਦੀ ਸਾਂਭ ਸੰਭਾਲ , ਲੈਕਚਰਾਰ ਦੀ ਪੋਸਟ ਅਤੇ ਦੱਸ ਸੀਟਾਂ ਮੀਰ ਆਲਮ ਬੱਚਿਆਂ ਲਈ ਰਾਖਵੀਂਆਂ ਰੱਖਣ ਦੀ ਮੰਗ ਸ਼ਾਮਿਲ ਹੈ ।