ਆਮ ਆਦਮੀ ਪਾਰਟੀ ਦੇ ਪਰਿਵਾਰ ਇਕ ਅੱਜ ਇਕ ਵੱਡੀ ਸ਼ਖ਼ਸੀਅਤ ਦੀ ਸ਼ਮੂਲੀਅਤ ਹੋਈ| ਜ਼ਿਲ੍ਹਾ ਕਪੂਰਥਲਾ ਤੋਂ ਅੱਜ ਸੇਵਾਮੁਕਤ ਐਡੀਸ਼ਨਲ ਸੈਸ਼ਨ ਜੱਜ ਤੇ ਸਥਾਈ ਲੋਕ ਅਦਾਲਤ ਕਪੂਰਥਲਾ ਦੇ ਚੇਅਰਪਰਸਨ ਰਹਿ ਚੁੱਕੇ ਪੀਸੀਐੱਸ ਮੰਜੂ ਰਾਣਾ ਅੱਜ ਪਾਰਟੀ ਵਿਚ ਸ਼ਾਮਿਲ ਹੋਏ | ਇਸ ਮੌਕੇ ਤੇ ਵਿਧਾਨ ਸਭਾ ਵਿਚ ਵਿਰੋਧੀ ਨੇਤਾ ਹਰਪਾਲ ਸਿੰਘ ਚੀਮਾ ਵਿਸ਼ੇਸ਼ ਤੌਰ ‘ਤੇ ਹਲਕਾ ਕਪੂਰਥਲਾ ਪਹੁੰਚੇ ਅਤੇ ਓਹਨਾ ਨੇ ਮੈਡਮ ਮੰਜੂ ਰਾਣਾ ਨੂੰ ਪਾਰਟੀ ਵਿਚ ਜੀ ਆਇਆਂ ਆਖਿਆ | ਮੈਡਮ ਮੰਜੂ ਰਾਣਾ ਦਾ ਜੁਡੀਸ਼ੀਅਲ ਸਫ਼ਰ ਕਾਫੀ ਸ਼ੰਘਰਸ਼ ਪੂਰਨ ਰਿਹਾ ਅਤੇ ਆਪ ਜੀ ਸੱਚ ਦੀ ਲੜਾਈ ਲਈ ਕਈ ਵਾਰ ਕਈ ਕੜੇ ਹੁਕਮ ਵੀ ਜਾਰੀ ਕੀਤੇ | ਮੈਡਮ ਮੰਜੂ ਰਾਣਾ ਨੇ ਸਥਾਈ ਲੋਕ ਅਦਾਲਤ ਵਿਚ ਚੇਅਰਪਰਸਨ ਦੇ ਤੌਰ ਤੇ ਵੀ ਕਾਫੀ ਚਰਚਿਤ ਹੁਕਮ ਜਾਰੀ ਕੀਤੇ | ਆਮ ਆਦਮੀ ਪਾਰਟੀ ਦਾ ਲੜ ਫੜਨ ਦੇ ਮੌਕੇ ਤੇ ਮੈਡਮ ਮੰਜੂ ਰਾਣਾ ਨੇ ਇਹ ਸੁਨੇਹਾ ਦਿਤਾ ਕਿ ਪੰਜਾਬ ਨੂੰ ਸਹੀ ਦਿਸ਼ਾ ਆਮ ਆਦਮੀ ਪਾਰਟੀ ਹੀ ਦੇ ਸਕਦੀ ਹੈ ਅਤੇ ਪੰਜਾਬ ਸੁਧਾਰਨ ਵਾਸਤੇ ਸਾਨੂੰ ਸਾਰਿਆਂ ਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣਾ ਲਾਜ਼ਮੀ ਕਰਨਾ ਚਾਹੀਦਾ ਹੈ | ਇਸ ਮੌਕੇ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੈਡਮ ਮੰਜੂ ਰਾਣਾ ਵਰਗੀ ਸ਼ਖ਼ਸੀਅਤਾਂ ਦਾ ਪਾਰਟੀ ਵਿਚ ਆਉਣਾ ਇਹ ਗੱਲ ਸਪਸ਼ਟ ਕਰਦਾ ਹੈ ਕਿ ਕਪੂਰਥਲਾ ਦੇ ਲੋਕ ਗੁਰਜੀਤ ਰਾਣਾ ਤੋਂ ਕਿੰਨੇ ਕੁ ਪਰੇਸ਼ਾਨ ਹਨ ਅਤੇ ਲੋਕਾਂ ਨੂੰ ਓਹਨਾ ਦੇ ਹੱਕ ਦੁਆਉਣ ਵਾਸਤੇ ਮੈਡਮ ਮੰਜੂ ਰਾਣਾ ਵਰਗੇ ਸ਼ਖ਼ਸੀਅਤਾਂ ਦੀ ਖਾਸ ਜ਼ਰੂਰਤ ਹੈ | ਇਸ ਮੌਕੇ ਤੇ ਜਿਲਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਵੀ ਕਿਹਾ ਕਿ ਮੈਡਮ ਮੰਜੂ ਰਾਣਾ ਦੀ ਸ਼ਮੂਲੀਅਤ ਸਾਡੀ ਪਾਰਟੀ ਤੇ ਹਰ ਵਰਗ ਨੂੰ ਇਕ ਵਡਾ ਹੁੰਗਾਰਾ ਦਵੇਗੀ ਅਤੇ ਮੈਡਮ ਮੰਜੂ ਰਾਣਾ ਜੀ ਪੰਜਾਬ ਦੇ ਲੋਕਾਂ ਵਿਚ ਵੀ ਇਕ ਨਵੀ ਉੱਮੀਦ ਅਤੇ ਜਾਗ੍ਰਿਤੀ ਦੇਣਗੇ, ਇਸ ਮੌਕੇ ਤੇ ਸਟੇਜ ਸਕੱਤਰ ਦੀ ਸੇਵਾ ਸ਼ਾਇਰ ਕੰਵਰ ਇਕਬਾਲ ਸਿੰਘ ਨੇ ਨਿਭਾਈ।
ਇਸ ਮੌਕੇ ਤੇ ਸੂਬਾ ਮਹਿਲਾ ਵਿੰਗ ਪ੍ਰਧਾਨ ਰਾਜਵਿੰਦਰ ਕੌਰ ਥਿਆਡ਼ਾ ਵਿਸ਼ੇਸ਼ ਤੌਰ ਤੇ ਪਹੁੰਚੇ , ਜ਼ਿਲ੍ਹਾ ਕੈਸ਼ੀਅਰ ਹਰਜਿੰਦਰ ਸਿੰਘ ਵਿਰਕ ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਲਲਿਤ, ਰਿਤੂ ਜੈਨ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਸੱਜਣ ਸਿੰਘ ਚੀਮਾ, ਟਰੇਡ ਵਿੰਗ ਸੂਬਾ ਜੁਆਇੰਟ ਸਕੱਤਰ ਸਰਬਜੀਤ ਸਿੰਘ ਲੁਬਾਣਾ, ਹਲਕਾ ਭੁਲੱਥ ਤੋਂ ਰਣਜੀਤ ਸਿੰਘ ਰਾਣਾ, ਹਲਕਾ ਕਪੂਰਥਲਾ ਤੋਂ ਗੁਰਸ਼ਰਨ ਸਿੰਘ ਕਪੂਰ, ਮਹਿਲਾ ਵਿੰਗ ਜ਼ਿਲਾ ਪ੍ਰਧਾਨ ਰਮਨ ਜੈਨ ਜ਼ਿਲ੍ਹਾ ਉੱਪ ਪ੍ਰਧਾਨ ਰੁਪਿੰਦਰ ਕੌਰ ਹੋਠੀ ਜ਼ਿਲ੍ਹਾ ਸਕੱਤਰ ਬਲਵਿੰਦਰ ਕੌਰ,ਬਲਾਕ ਪ੍ਰਧਾਨ ਮਨਿੰਦਰ ਸਿੰਘ ਬਲਾਕ ਪ੍ਰਧਾਨ ਪਿਆਰਾ ਸਿੰਘ ਬਲਾਕ ਪ੍ਰਧਾਨ ਜਗਜੀਤ ਸਿੰਘ ਬਿੱਟੂ ਰਿਟਾਇਰ ਡੀ ਐੱਸ ਪੀ ਕਰਨੈਲ ਸਿੰਘ ਬਲਵਿੰਦਰ ਮਸੀਹ ਅਵਤਾਰ ਸਿੰਘ ਥਿੰਦ ਜ਼ਿਲ੍ਹਾ ਇਵੈਂਟ ਪ੍ਰਧਾਨ ਕੁਲਵਿੰਦਰ ਸਿੰਘ ਚਾਹਲ ਗੁਰਮੀਤ ਸਿੰਘ ਪਨੂੰ ਬਲਾਕ ਪ੍ਰਧਾਨ ਤਜਿੰਦਰ ਸਿੰਘ ਰੈਂਪੀ ਬਲਾਕ ਪ੍ਰਧਾਨ ਸੁਨੀਲ ਚੌਹਾਨ ਬਲਾਕ ਪ੍ਰਧਾਨ ਲਖਬੀਰ ਸਿੰਘ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਮੁਲਤਾਨੀ ਸੰਦੀਪ ਕਾਂਤ ਜ਼ਿਲਾ ਯੂਥ ਵਿੰਗ ਸਕੱਤਰ ਕਰਨਵੀਰ ਦੀਕਸ਼ਿਤ, ਅਨੂਪ੍ਰਿਆ ਦੀਕਸ਼ਿਤ, ਜ਼ਿਲ੍ਹਾ ਦਫ਼ਤਰ ਮੈਨੇਜਰ ਰਵੀ ਪ੍ਰਕਾਸ਼ ਸ਼ਰਮਾ, ਵੀ ਹਾਜਰ ਸਨ।