ਓਲੰਪੀਅਨ ਹਾਕੀ ਕੋਚ ਪੰਜਾਬ ਰਾਜਿੰਦਰ ਸਿੰਘ ਨੇ ਪਿੰਡ ਤਖਾਣਵੱਧ ਵਿਖੇ ਮਾਸਟਰ ਪਰਮਜੀਤ ਸਿੰਘ ਹਾਕੀ ਅਕੈਡਮੀ ਦਾ ਕੀਤਾ ਦੌਰਾ
–ਕਿਹਾ, ਤਖਾਣਵੱਧ ਹਾਕੀ ਅਕੈਡਮੀ ਵਿਚ ਖਿਡਾਰੀਆਂ ਦੀ ਵੱਡੀ ਗਿਣਤੀ ਪੰਜਾਬ ਵਿੱਚੋਂ, ਹਾਕੀ ਦੇ ਸੁਨਹਿਰੀ ਭਵਿੱਖ ਦੀ ਨਿਸ਼ਾਨੀ
ਮੋਗਾ, 4 ਸਤੰਬਰ:
ਪੰਜਾਬ ਸਰਕਾਰ ਵੱਲੋਂ ਹਾਕੀ ਦੀ ਖੇਡ ਨੂੰ ਹੋਰ ਉਤਸ਼ਾਹਤ ਕਰਨ ਲਈ ਨਿਯੁਕਤ ਕੀਤੇ ਚੀਫ ਹਾਕੀ ਕੋਚ, ਪੰਜਾਬ ਰਾਜਿੰਦਰ ਸਿੰਘ ਨੇ ਅੱਜ ਮੋਗਾ ਜਿਲੇ ਦੇ ਪਿੰਡ ਤਖਾਣਵੱਧ ਵਿਖੇ ਮਾਸਟਰ ਪਰਮਜੀਤ ਸਿੰਘ ਹਾਕੀ ਅਕੈਡਮੀ ਦਾ ਦੌਰਾ ਕੀਤਾ ਗਿਆ।
ਓਲੰਪੀਅਨ ਤੇ ਦਰੋਣਾਚਾਰੀਆ ਐਵਾਰਡੀ ਰਾਜਿੰਦਰ ਸਿੰਘ (ਜੂਨੀਅਰ) ਚੀਫ ਕੋਚ ਹਾਕੀ, ਪੰਜਾਬ ਨੇ ਅੱਜ ਪਿੰਡ ਤਖਾਣਵੱਧ ਵਿਖੇ ਮਾਸਟਰ ਪਰਮਜੀਤ ਸਿੰਘ ਹਾਕੀ ਅਕੈਡਮੀ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਇਸ ਅਕੈਡਮੀ ਵਿੱਚ 16 ਸਾਲ ਤੱਕ ਦੀ ਉਮਰ ਦੇ ਖਿਡਾਰੀਆਂ ਦੀ ਕਾਫੀ ਵੱਡੀ ਗਿਣਤੀ ਅਤੇ ਉਹਨਾਂ ਦੇ ਮਾਪਿਆਂ ਦਾ ਖੇਡ ਮੈਦਾਨ ਵਿੱਚ ਹਾਜ਼ਰ ਹੋਣਾ, ਪੰਜਾਬ ਵਿੱਚ ਹਾਕੀ ਦੇ ਸੁਨਹਿਰੀ ਭਵਿੱਖ ਦੀ ਨਿਸ਼ਾਨੀ ਹੈ । ਉਹਨਾਂ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੋਗਾ ਜ਼ਿਲੇ ਦੇ ਢੁਡੀਕੇ ਵਿਖੇ ਨਵੀਂ ਐਸਟ੍ਰੋਟਰਫ ਲੱਗਣ ਤੋਂ ਬਾਅਦ ਇਹਨਾਂ ਪਿੰਡਾਂ ਦੇ ਖਿਡਾਰੀਆਂ ਨੂੰ ਐਸਟ੍ਰੋਟਰਫ ਉਪਰ ਨਾਮੀ ਟੀਮਾਂ ਨਾਲ ਖੇਡਣ ਦਾ ਮੌਕਾ ਦੇਣ ਅਤੇ ਖੇਡ ਵਿਭਾਗ ਵੱਲੋ ਟਰੇਨਿੰਗ ਦਿੱਤੀ ਜਾਵੇਗੀ । ਉਹਨਾਂ ਅੱਗੇ ਕਿਹਾ ਕਿ ਭਾਰਤੀ ਹਾਕੀ ਦੀ ਵੱਲੋਂ ਟੋਕੀਓ ਓਲੰਪਿਕ ਵਿਚ ਕਾਂਸੀ ਦਾ ਤਮਗਾ ਜਿੱਤਣ ਅਤੇ ਭਰਤੀ ਮਹਿਲਾਂ ਹਾਕੀ ਟੀਮ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੈਮੀ ਫਾਈਨਲ ਵਿੱਚ ਪ੍ਰਵੇਸ਼ ਪਾਉਣ ਨਾਲ ਦੇਸ਼ ਤੇ ਖਾਸ ਕਰਕੇ ਪੰਜਾਬ ਵਿੱਚ ਹਾਕੀ ਦੀ ਖੇਡ ਨੂੰ ਵੱਡਾ ਹੁੰਗਾਰਾ ਮਿਲਿਆ ਹੈ ।
ਇਸ ਮੌਕੇ ਉਪਰ ਸੁਰਜੀਤ ਹਾਕੀ ਸੋਸਾਇਟੀ ਦੇ ਸਕਤੱਰ ਇਕਬਾਲ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਮਿਲਕੇ ਪਿੰਡ ਪਿੰਡ ਵਿੱਚ ਹਾਕੀ ਦੀ ਖੇਡ ਨੂੰ ਲਾਮਬੰਦ ਕਰਦੇ ਹੋਏ ਭਵਿੱਖ ਦੀ ਉਲੰਪਿਕ ਸਾਲ 2028, 2032 ਅਤੇ 2036 ਨੂੰ ਟੀਚਾ ਮੰਨਦੇ ਹੋਏ ਖਿਡਾਰੀਆਂ ਨੂੰ ਹੁਣ ਤੋਂ ਹੀ ਤਿਆਰ ਕਰੀਏ। ਉਹਨਾਂ ਸਮੂਹ ਲੋਕਾਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਵਿਚ ਹਾਕੀ ਦੀ ਬੇਹਤਰੀ ਲਈ ਰਲ ਮਿਲਕੇ ਕੰਮ ਕਰਨ ਅਤੇ ਹਾਕੀ ਦੀ ਖੇਡ ਨੂੰ ਰਾਜਨੀਤੀ ਤੋਂ ਦੂਰ ਰੱਖਣ ।
ਇਸ ਮੌਕੇ ਉਪਰ ਸੁਰਜੀਤ ਹਾਕੀ ਅਕੈਡਮੀ ਦੇ ਕੋਚ ਅਵਤਾਰ ਸਿੰਘ ਜਿਹਨਾਂ ਦੇ ਤਿਆਰ ਕੀਤੇ 11 ਖਿਡਾਰੀ ਮੌਜੂਦਾ ਭਾਰਤੀ ਓਲੰਪਿਕ ਹਾਕੀ ਮੈਡਲਿਸਟ ਟੀਮ ਵਿੱਚ ਖੇਡ ਰਹੇ ਹਨ, ਨੇ ਖਿਡਾਰੀਆਂ ਨੂੰ ਖੇਡ ਜੀਵਨ ਵਿਚ ਸਫਲ ਹੋਣ ਦੇ ਗੁਰ ਦਸਦੇ ਹੋਏ ਕਿਹਾ ਕਿ ਹਾਕੀ ਖੇਡਣ ਦੇ ਨਾਲ ਨਾਲ ਪੜਾਈ ਦਾ ਵੀ ਖਿਆਲ ਰੱਖਣ । ਉਹਨਾਂ ਖਿਡਾਰੀਆਂ ਨੂੰ ਦੱਸਿਆ ਕਿ ਸਖਤ ਮਿਹਨਤ ਕਰਕੇ, ਅਨੁਸਾਸ਼ਨ ਵਿੱਚ ਰਹਿਕੇ ਅਤੇ ਉਸਤਾਦ ਦੀਆਂ ਦਿੱਤੀਆਂ ਨਸੀਹਤਾਂ ਤੇ ਦੱਸੇ ਗੁਰਾਂ ਨੂੰ ਪੱਲੇ ਬੰਨ ਕੇ ਉੱਚਾ ਮੁਕਾਮ ਹਾਸਿਲ ਕੀਤਾ ਹੈ ।
ਇਸ ਮੌਕੇ ਉਪਰ ਪਰਮਜੀਤ ਸਿੰਘ ਡਾਲਾ, ਕਲਵਿੰਦਰ ਸਿੰਘ, ਕਾਕਾ, ਅਮਰਜੀਤ ਸਿੰਘ, ਰਵਿੰਦਰ ਸਿੰਘ, ਪਾਲ ਸਿੰਘ, ਹਰਪ੍ਰੀਤ ਸਿੰਘ, ਗਗਨਜੀਤ ਸਿੰਘ ਸੈਕਟਰੀ ਹਾਕੀ ਕਲੱਬ, ਜਗਜੀਤ ਸਿੰਘ ਕੋਚ, ਈ.ਐਮ.ਈ., ਗੁਰਮੀਤ ਸਿੰਘ, ਦਵਿੰਦਰ ਸਿੰਘ ਕੋਚ, ਸਰਪੰਚ ਰਵੀ ਸ਼ਰਮਾ, ਕੁਲਵੰਤ ਸਿੰਘ, ਮਾਸਟਰ ਪਰਮਜੀਤ ਸਿੰਘ ਸਪੋਰਟਸ ਕਲੱਬ (ਐਨ.ਆਰ.ਆਈ.) ਤਖਾਣਵੱਧ ਮੋਗਾ, ਹਾਕੀ ਮੈਂਬਰ ਬਲਕਰਨ ਸਿੰਘ, ਜਗਰੂਪ ਸਿੰਘ, ਕਰਮਜੀਤ ਸਿੰਘ ਪ੍ਰਧਾਨ, ਜਗਰਾਜ ਸਿੰਘ ਹਾਕੀ ਕੋਚ, ਗੁਰਮੀਤ ਸਿੰਘ, ਸੰਦੀਪ ਸਿੰਘ, ਨਿਰਮਲ ਸਿੰਘ ਦੌਧਰ, ਵਾਈਸ ਪਿ੍ਰੰਸੀਪਲ ਪਰਮਪਾਲ ਸਿੰਘ ਬੁੱਟਰ, ਜਗਮੋਹਣ ਸਿੰਘ ਤਖਾਣਵੱਧ, ਗੁਰਤੇਜ ਸਿੰਘ, ਦਲਜੀਤ ਸਿੰਘ ਹਾਕੀ ਕੋਚ ਵੀ ਹਾਜ਼ਰ ਸਨ ।