ਹੋ ਗਈ ਹੜਤਾਲ ਅਣਮਿਥੇ ਸਮੇਂ ਲਈ ਪੰਜਾਬ ਰੋਡਵੇਜ ਦੇ ਕੱਚੇ ਕਾਮਿਆਂ ਦੀ (ਜਗਰਾਉਂ ਤੋਂ ਜਸਵੀਰ ਸਿੰਘ )
*ਪੰਜਾਬ ਰੋਡਵੇਜ਼ ਪਨਬਸ ਅਤੇ ਪੀ ਆਰ ਟੀ ਸੀ ਦੇ ਕਾਮਿਆਂ ਵੱਲੋਂ ਅਣਮਿੱਥੇ ਸਮੇਂ ਦੀ ਹੜ੍ਹਤਾਲ 29 ਡਿਪੂਆਂ ਵਿੱਚ ਸ਼ੁਰੂ*
*ਸਰਕਾਰ ਨੇ ਨਹੀਂ ਬੁਲਾਈ ਮੀਟਿੰਗ ਹੜਤਾਲ ਸਮੇਤ ਮੁੱਖ ਮੰਤਰੀ ਰਹਾਇਸ਼ ਘੇਰਨ ਵਰਗੇ ਤਿੱਖੇ ਐਕਸ਼ਨਾ ਦੀ ਤਿਆਰੀ-ਜਲੌਰ ਸਿੰਘ ਗਿੱਲ*
ਅੱਜ ਮਿਤੀ 06/09/2021 ਨੂੰ ਪੰਜਾਬ ਰੋਡਵੇਜ਼ ਪਨਬਸ ਅਤੇ ਪੀ ਆਰ ਟੀ ਸੀ ਦੇ ਸਮੂਹ ਡਿੱਪੂਆਂ ਦੇ ਕੱਚੇ ਕਾਮਿਆਂ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਕਾਰਨ ਲਗਭੱਗ 2200 ਪਨਬੱਸ ਅਤੇ PRTC ਦੀਆਂ ਬੱਸਾਂ ਦਾ ਚਕਾ ਜਾਮ ਹੋ ਗਿਆ ਹੈ ਇਸ ਸਮੇ ਜਗਰਾਉਂ ਡਿਪੂ ਦੇ ਗੇਟ ਤੇ ਰੋਸ ਰੈਲੀ ਵਿੱਚ ਸੂਬਾ ਸੱਕਤਰ ਜਲੌਰ ਸਿੰਘ ਗਿੱਲ, ਡੀਪੂ ਪ੍ਧਾਨ ਸੋਹਣ ਸਿੰਘ, ਡਿਪੂ ਪ੍ਰਧਾਨ ਸੈਕਟਰੀ ਅਵਤਾਰ ਸਿੰਘ ਤਿਹਾੜਾ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਲੰਮੇ ਸਮੇਂ ਤੋਂ ਮੰਗਾਂ ਦਾ ਹੱਲ ਨਹੀਂ ਕੱਢਿਆ ਗਿਆ ਉਸ ਦੇ ਉਲਟ ਇਸ ਸਮੇਂ ਤਾਂ ਹੜਤਾਲ ਦੇ ਭੇਜੇ ਗਏ ਨੋਟਿਸ ਦੇ ਸਬੰਧ ਵਿੱਚ ਗੱਲਬਾਤ ਕਰਨ ਲਈ ਕੋਈ ਮੀਟਿੰਗ ਵੀ ਨਹੀਂ ਬੁਲਾਈ ਜਿਸ ਕਾਰਨ ਅੱਜ ਰੋਸ ਵਜੋ ਹੜਤਾਲ ਸ਼ੁਰੂ ਹੋ ਗਈ ਹੈ ਅਤੇ ਕੱਲ ਨੂੰ ਮੁੱਖ ਮੰਤਰੀ ਪੰਜਾਬ ਦੀ ਜਿਹੜਾ ਵਿਖੇ ਰਹਾਇਸ਼ ਤੇ ਪੱਕਾ ਧਰਨਾ ਸ਼ੁਰੂ ਹੋ ਜਾਵੇਗੀ ਜ਼ੋ ਮੰਗਾਂ ਦੀ ਪੂਰਤੀ ਤੱਕ ਜਾਰੀ ਰਹੇਗਾ ਉਹਨਾਂ ਕਿਹਾ ਕਿ ਮੁਲਾਜ਼ਮਾਂ ਨੇ ਜਾਇਜ਼ ਮੰਗਾਂ ਵਿੱਚ 10 ਹਜ਼ਾਰ ਸਰਕਾਰੀ ਬੱਸਾਂ ਕਰਨ, ਪਨਬੱਸ ਅਤੇ PRTC ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ, ਰਿਪੋਰਟਾਂ ਦੀਆਂ ਕੰਡੀਸ਼ਨਾ ਰੱਦ ਕਰਕੇ ਮੁਲਾਜ਼ਮ ਬਹਾਲ ਕੀਤੇ ਜਾਣ ਆਦਿ ਮੰਗਾਂ ਤੇ ਟਰਾਂਸਪੋਰਟ ਮੰਤਰੀ ਪੰਜਾਬ ਨੇ ਪਹਿਲਾਂ 1 ਜੁਲਾਈ ਅਤੇ ਫੇਰ 6 ਅਗਸਤ ਨੂੰ ਮੀਟਿੰਗ ਵਿੱਚ ਯੂਨੀਅਨ ਨੂੰ ਭਰੋਸਾ ਦਿਵਾਇਆ ਸੀ ਕਿ ਪਹਿਲੀ ਕੈਬਨਿਟ ਮੀਟਿੰਗ ਵਿੱਚ ਹੱਲ ਕੀਤਾ ਜਾਵੇ ਪਰ ਇਸ ਦੇ ਉਲਟ 16 ਅਤੇ 26 ਅਗਸਤ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਕੋਈ ਹੱਲ ਨਹੀਂ ਹੋਇਆ ਜਿਸ ਕਾਰਨ ਮੁਲਾਜ਼ਮਾਂ ਨੂੰ ਸੰਘਰਸ਼ ਦੇ ਰਾਹ ਚੱਲਣਾ ਪਿਆ ।
ਮੀਤ ਪ੍ਰਧਾਨ ਜੱਜ ਸਿੰਘ,ਕੈਸ਼ੀਅਰ ਮੁਹਮੰਦ ਰਫੀ, ਗੁਰਨੈਬ ਸਿੰਘ ਸਹਾਇਕ ਸੈਕਟਰੀ,ਚੇਅਰਮੈਨ ਜਸਪਾਲ ਸਿੰਘ, ਨੇ ਦਸਿਆ ਪੰਜਾਬ ਦੇ ਸਾਰੇ ਅਦਾਰਿਆਂ ਨੂੰ ਜਿਥੇ ਸਰਕਾਰ ਸੱਤਾ ਵਿਚ ਆਉਣ ਤੋ ਪਹਿਲਾ ਵੱਡੇ ਵੱਡੇ ਵਾਧੇ ਕਰਦੀ ਕਿ ਘਰ ਘਰ ਨੌਕਰੀ ਦਿੱਤੀ ਜਾਵੇਗੀ ਟਰਾਂਸਪੋਰਟ ਮਾਫੀਆ ਖਤਮ ਕਰਨ ਦੇ ਵਾਧੇ ਕੀਤੇ ਸੀ ਪਰ ਉਸ ਦੇ ਉਲਟ ਸਾਰੇ ਵਾਧੇ ਭੁੱਲ ਬੈਠੀ ਸਰਕਾਰ ਵਾਧਿਆਂ ਤੋ ਮੁੱਕਰਦੀ ਨਜ਼ਰ ਆ ਰਹੀ ਹੈ। ਅੱਜ ਸਰਕਾਰ ਦਾ ਨੰਗਾ ਚਿੱਟਾ ਚਿਹਰਾ ਜ਼ੋ ਲੋਕਾਂ ਨੂੰ ਫ੍ਰੀ ਸਫ਼ਰ ਸਹੂਲਤਾਂ ਦੇਣ ਦੇ ਦਾਅਵੇ ਸੀ ਦੀ ਫੂਕ ਨਿਕਲੀ ਦਿਖਾਈ ਦਿੱਤੀ ਹੈ ਕਿ ਸਰਕਾਰੀ ਬੱਸਾਂ ਅਤੇ ਸਰਕਾਰੀ ਮੁਲਾਜ਼ਮ ਕਿਨੇਂ ਹਨ ਅਸਲ ਵਿੱਚ ਪਨਬੱਸ ਅਤੇ PRTC ਬੱਸਾਂ ਅਤੇ ਕੱਚੇ ਮੁਲਾਜ਼ਮ ਲੋਕਾਂ ਨੂੰ ਸਹੀ ਸਹੂਲਤਾਂ ਦੇ ਰਹੇ ਸਨ ਜਿਸ ਦੇ ਸਿਰ ਤੇ ਸਰਕਾਰ ਆਪਣੇ ਵੋਟਾਂ ਵਟੋਰਨ ਦੇ ਮਹਿਲ ਬਣਾ ਰਹੀ ਸੀ ਹੁਣ ਆਮ ਲੋਕਾਂ ਨੂੰ ਵੀ ਸਵਾਲ ਖੜੇ ਕਰਨੇ ਚਾਹੀਦੇ ਹਨ ਕਿ ਸਰਕਾਰੀ ਬੱਸਾਂ ਕਿੱਥੇ ਹਨ ਤੇ ਸਹੂਲਤਾਂ ਦੇਣ ਵਾਲੇ ਸਰਕਾਰੀ ਮੁਲਾਜ਼ਮ ਕਿੰਨੇ ਹਨ ਭਾਵ ਬੱਸਾਂ ਬਿਲਕੁਲ ਨਹੀਂ ਹਨ ਮੁਲਾਜ਼ਮ ਕੱਚੇ ਮੁਲਾਜ਼ਮ ਜੇਕਰ ਡੀਜ਼ਲ ਅਤੇ ਤਨਖਾਹਾਂ ਇਹ ਮੁਲਾਜ਼ਮ ਆਪ ਮਿਹਨਤ ਨਾਲ ਚਲਾਉਂਦੇ ਹਨ ਸਰਕਾਰ ਫੇਰ ਕਿਹੜੀ ਸਹੂਲਤਾਂ ਦੇ ਦਾਅਵੇ ਕਰਦੀ ਹੈ ਆਗੂ ਨੇ ਕਿਹਾ ਕਿ ਜਨਤਕ ਅਤੇ ਆਪਣੀਆਂ ਜਾਇਜ ਮੰਗਾਂ ਮਨਵਉਣ ਲਈ ਪੰਜਾਬ ਦੇ ਮੁੱਖ ਮੰਤਰੀ ਦਾ ਪਿੱਟ ਸਿਆਪਾ ਕੀਤਾ ਜਾਵੇਗਾ। ਜੇਕਰ ਸਰਕਾਰ ਮੰਗਾਂ ਨਹੀ ਮੰਨਦੀ ਤਾਂ ਸੰਘਰਸ ਹੋਰ ਤਿੱਖਾ ਕੀਤਾ ਜਾਵੇਗਾ।ਇਸ ਸਮੇ ਸੀਟੂ ਆਗੂ ਪ੍ਕਾਸ ਹਿੱਸੋਵਾਲ
, ਕਾਮਰੇਡ, ਯੂਨੀਅਨ ਪੈਨਸ਼ਨ ਤੋ ਅਨੂਪ ਕੁਮਾਰ, ਤੇ ਪਿ੍ਤਪਾਲ ਸਿੰਘ
ਅਵਤਾਰ ਸਿੰਘ ਗਗੜਾ,
ਕੁਲਦੀਪ ਸਿੰਘ ਗਿੱਦੜਪਿੰਡੀ, ਕਰਮਚਾਰੀ ਦਲ ਤੋ ਪ੍ਧਾਨ ਸੁਖਪਾਲ ਗੁਰਦੀਪ ਸਿੰਘ, ਪਨਬੱਸ ਯੂਨੀਅਨ ਪ੍ਰੈਸ ਸਕੱਤਰ ਬੂਟਾ ਸਿੰਘ, ਦਵਿੰਦਰ ਸਿੰਘ ਭੀਮ, ਸੁਰਿੰਦਰ ਸਿੰਘ, ਅਮਰਜੀਤ ਸਿੰਘ, ਉਰਮਨਦੀਪ ਸਿੰਘ, ਵਰਿੰਦਰਜੀਤ ਸਿੰਘ, ਮਨਪ੍ਰੀਤ ਸਿੰਘ,ਜਤਿੰਦਰ ਸਿੰਘ, ਕਮਲਜੀਤ ਸਿੰਘ,ਪ੍ਦੀਪ ਕੁਮਾਰ, ਰਾਜ ਖਾਨ, ਵਰਕਰਸਾਪ ਸਟਾਫ, ਗੁਰਦੀਪ ਸਿੰਗ ਮੱਲੀ, ਹਰਪ੍ਰੀਤ ਸਿੰਘ, ਗੁਰਜੰਟ ਸਿੰਘ, ਸੁਖਵੀਰ ਸਿੰਘ, ਹਰਬੰਸ ਲਾਲ, ਹਰਦੇਵ ਸਿੰਘ, ਹਰਮਹਿੰਦਰ ਸਿੰਘ, ਵੱਡੀ ਗਿਣਤੀ ਵਿੱਚ ਵਰਕਰ ਸਾਥੀ ਹਾਜਰ ਸਨ