ਆਮ ਆਦਮੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਬਾਦਲ ਦੋਨੋ ਮਿਲੇ ਹੋਏ ਨੇ —– ਰਾਜਵਿੰਦਰ ਕੌਰ, ਰਮਣੀਕ ਰੰਧਾਵਾ
ਬਾਦਲਾਂ ਵੱਲੋਂ ਕੀਤੇ ਗਏ ਬਿਜਲੀ ਸਮਝੌਤੇ ਰੱਦ ਕਰਨ ਤੋਂ ਮੁਕਰੇ ਕੈਪਟਨ ——ਸੁਰਿੰਦਰ ਸੋਢੀ, ਪ੍ਰੇਮ ਕੁਮਾਰ
ਜਲੰਧਰ 7 ਸਤੰਬਰ —– ਅੱਜ ਆਮ ਆਦਮੀ ਪਾਰਟੀ ਜਲੰਧਰ ਇਕਾਈ ਵਲੋਂ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਡੀ ਸੀ ਦਫਤਰ ਦੇ ਬਾਹਰ ਜ਼ੋਰਸ਼ੋਰ ਨਾਅਰਿਆਂ ਨਾਲ ਫੂਕਿਆ ਗਿਆ।ਕੈਪਟਨ ਅਮਰਿੰਦਰ ਸਿੰਘ ਨੇ ਆਪਣੇ 2017 ਦੇ ਮੈਨੀਫੈਸਟੋ ਵਿੱਚ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਲਈ ਕਿਹਾ ਸੀ ਪਰ ਸਾਡੇ ਚਾਰ ਸਾਲ ਪੂਰੇ ਹੋਣ ਤੋਂ ਬਾਅਦ ਵੀ ਸਮਝੌਤੇ ਰੱਦ ਨਹੀ ਹੋਏ, ਰੱਦ ਨਾ ਹੋਣ ਦੇ ਕਾਰਣ ਸੂਬਾ ਸਰਕਾਰ ਕਰਜ਼ੇ ਹੇਠ ਡੁੱਬ ਰਹੀ ਹੈ।
ਪੰਜਾਬ ਮਹਿਲਾ ਪ੍ਰਧਾਨ ਰਾਜਵਿੰਦਰ ਕੌਰ ਅਤੇ ਰਮਣੀਕ ਰੰਧਾਵਾ ਨੇ ਕਿਹਾ ਕਿ ਬਾਰ ਬਾਰ ਕੈਪਟਨ ਅਮਰਿੰਦਰ ਸਿੰਘ ਬਹਾਨੇ ਬਣਾ ਕੇ ਬਾਦਲਾਂ ਵਲੋਂ ਗਲਤ ਤਰੀਕੇ ਨਾਲ ਕੀਤੇ ਬਿਜਲੀ ਸਮਝੌਤੇ ਰੱਦ ਕਰਨ ਤੋਂ ਭੱਜ ਰਹੇ ਹਨ, ਜਦਕਿ ਨਿੱਜੀ ਥਰਮਲ ਪਲਾਂਟ ਜਿਨਾ ਨਾਲ ਸਮਝੌਤੇ ਕੀਤੇ ਗਏ ਸੀ ਬਿਜਲੀ ਦੀ ਤੰਗੀ ਵਿੱਚ ਬਿਜਲੀ ਨੂੰ ਸਹੀ ਢੰਗ ਨਾਲ ਮੁਹਈਆ ਨਹੀਂ ਕਰਵਾ ਸਕੇ ਅਤੇ ਇਸਦੇ ਬਾਵਜੂਦ ਵੀ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ।
ਸੁਰਿੰਦਰ ਸਿੰਘ ਸੋਢੀ ਜ਼ਿਲਾ ਪ੍ਰਧਾਨ ਅਤੇ ਦਿਹਾਤੀ ਪ੍ਰਧਾਨ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਦੇ ਕੈਬਿਨੇਟ ਦੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਇਸ ਗੱਲ ਨੂੰ ਕਬੂਲਿਆ ਕਿ ਸਰਕਾਰ ਪਹਿਲਾਂ ਹੀ ਬਹੁਤ ਸਮਾਂ ਖਰਾਬ ਕਰ ਚੁੱਕੀ ਹੈ ਅਤੇ ਜੇਕਰ ਇਸ ਮੁੱਦੇ ਤੇ ਫੈਸਲਾ ਨਾ ਕੀਤਾ ਗਿਆ ਤਾਂ ਕੁਝ ਨਹੀਂ ਬਚੂਗਾ।ਬਾਦਲਾਂ ਨੇ ਆਪਣੇ ਨਿੱਜੀ ਮੁਨਾਫ਼ੇ ਲਈ ਕੀਤੇ ਗਏ ਸਮਝੌਤੇ ਜੈ ਰੱਦ ਨਾ ਕਤੇ ਗਏ ਤਾਂ ਸੂਬੇ ਨੂੰ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਜਾਣਬੁੱਝ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਵੱਲੋਂ ਨਿੱਜੀ ਮੈਂਬਰ ਬਿੱਲ ਨੂੰ ਨਜ਼ਰਅੰਦਾਜ਼ ਕਰ ਲਈ ਏਕ ਦਿਨ ਦਾ ਵਿਧਾਨਸਭਾ ਸੈਸ਼ਨ ਬੁਲਾਇਆ। ਜੇਕਰ ਕੈਪਟਨ ਅਮਰਿੰਦਰ ਸਿੰਘ ਬਲਾਂ ਵਲੋਂ ਕਿਤੇਵਗਾਏ ਸਮਝੌਤੇ ਰੱਦ ਨਹੀ ਕਰਦੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਇਨਾਂ ਸਮਝੌਤਿਆਂ ਨੂੰ ਰੱਦ ਕੀਤਾ ਜਾਵੇਗਾ।
ਇਸ ਮੌਕੇ ਤੇ ਅੰਮ੍ਰਿਤਪਾਲ ਜੁਆਇੰਟ ਸਕੱਤਰ ਪੰਜਾਬ, ਉਪ ਪ੍ਰਧਾਨ ਹਰਚਰਨ ਸਿੰਘ ਸੰਧੂ,ਗੁਰਵਿੰਦਰ ਗਿੰਦਾ, ਸੁਭਾਸ਼ ਸ਼ਰਮਾ ਸੱਕਤਰ, ਸੀਨੀਅਰ ਆਗੂ ਡਾਕਟਰ ਸ਼ਿਵ ਦਿਆਲ ਮਾਲੀ, ਸੀਨੀਅਰ ਆਗੂ ਡਾਕਟਰ ਸੰਜੀਵ ਸ਼ਰਮਾ, ਦਰਸ਼ਨ ਲਾਲ ਭਗਤ ਸੀਨੀਅਰ ਨੇਤਾ,ਰਮਨ ਕੁਮਾਰ ਵਾਰਡ ਪ੍ਰਧਾਨ ,ਜੁਗਿੰਦਰ ਪਾਲ ਸ਼ਰਮਾ, ਆਈ ਐਸ ਬੱਗਾ, ਗੌਰਵ ਪੂਰੀ,ਬਲਵੰਤ ਭਾਟੀਆ,ਸੁਖ ਸੰਧੂ, ਗੁਰਪ੍ਰੀਤ ਕੌਰ,ਪ੍ਰੋਮਿਲਾ ਕੋਹਲੀ,ਸੁਭਾਸ਼ ਭਗਤ, ਤੇਜਪਾਲ, ਮਨਜੀਤ ਸਿੰਘ, ਰਾਜੇਸ਼ ਦੱਤਾ, ਨਿਤਿਨ ਹੰਡਾ,ਪਰਮਪ੍ਰੀਤ, ਨੀਰਜ ਮਿੱਤਲ, ਸ਼ੁਭਮ ਸਚਦੇਵਾ,ਜਿੱਤ ਲਾਲ ਭੱਟੀ,ਰੌਸ਼ਨ ਲਾਲ ਰੋਸ਼ੀ,ਸੋਮਨਾਥ ਦੱਡੋਚਾ ਮੌਜੂਦ ਸਨ।
—