11 ਸਤੰਬਰ 2021 ਨੂੰ ਚੰਡੀਗਡ਼੍ਹ ਗੱਜਣਗੇ ਪੈਨਸ਼ਨਰ
ਅੱਜ ਮਿਤੀ 8 ਸਤੰਬਰ 2021 ਨੂੰ ਜਸਵੀਰ ਸਿੰਘ ਜਗਰਾਉਂ ਤੋਂ ਪੰਜਾਬ ਪੈਨਸ਼ਨਰ ਯੂਨੀਅਨ ਜਗਰਾਓਂ ਬ੍ਰਾਂਚ ਦੀ ਮਹੀਨਾਵਾਰ ਮੀਟਿੰਗ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਹੋਈ ਜਿਸ ਵਿਚ ਫਾਊਂਡੇਸ਼ਨ ਦੇ ਕਨਵੀਨਰ ਸ ਜਗਦੀਸ਼ ਸਿੰਘ ਚਾਹਲ ਸ ਅਵਤਾਰ ਸਿੰਘ ਗਗੜਾ ਜਨ ਸਕੱਤਰ ਪੈਨਸ਼ਨਰ ਜੂਨੀਅਰ ਉਚੇਚੇ ਤੌਰ ਤੇ ਸ਼ਾਮਲ ਹੋਏ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਬੇਇਨਸਾਫੀ ਕਰ ਰਹੀ ਹੈ ਪੇ ਕਮਿਸ਼ਨ ਦੀ ਰਿਪੋਰਟ ਵਿੱਚ ਪੈਨਸ਼ਨ ਮੁਲਾਜ਼ਮਾਂ ਦੀ ਮੰਗ ਅਨੁਸਾਰ ਸੋਧ ਨਹੀਂ ਕਰ ਰਹੀ ਮੁਲਾਜ਼ਮ ਮੰਗ ਕਰ ਰਹੇ ਹਨ ਮੁਲਾਜ਼ਮ ਮੰਗ ਕਰ ਰਿਹੇ ਹਨ 2.25 ਅਤੇ 2.59 ਦਾ ਫੈਕਟਰ ਮਨਜ਼ੂਰ ਨਹੀ ਸਰਕਾਰ ਤੋਂ ਮੰਗ ਕਰ ਰਿਹੇ ਹਨ ਰੀਵਾਈਜਡ ਕੈਟੇਗਰੀਆਂ ਨੂੰ 2.72 ਅਤੇ ਅਨਰੀਵਾਈਜਡ ਕੈਟੇਗਰੀ ਨੂੰ 3.08 ਦੇ ਗੁਣਨ ਅਨੁਸਾਰ ਤਨਖਾਹ ਵਿੱਚ ਵਾਧਾ ਕੀਤਾ ਜਾਵੇ ਅਤੇ ਪੈਨਸ਼ਨਰਾਂ ਦਾ ਨੋਟੀਫੀਕੇਸ਼ਨ ਵੀ ਜਾਰੀ ਕੀਤਾ ਜਾਵੇ ਇਸ ਲਈ 11 ਸਤੰਬਰ 2021 ਨੂੰ ਚੰਡੀਗੜ੍ਹ ਰੈਲੀ ਵਿੱਚ ਜਗਰਾਉਂ ਤੋਂ ਭਾਰੀ ਗਿਣਤੀ ਵਿੱਚ ਸਮੂਲੀਅਤ ਕਰਨਗੇ ਅਤੇ ਕੈਪਟਨ ਸਰਕਾਰ ਵਲੋਂ 90% ਵਾਅਦੇ ਪੂਰੇ ਕਰਨ ਦੀ ਪੋਲ ਖੋਲ੍ਹਣਗੇ ਅੱਜ ਦੀ ਮੀਟਿੰਗ ਵਿਚ ਪਨਬੱਸ ਕਾਮੇ ਅਤੇ PRTC ਦੇ ਕੰਟਰੈਕਟ ਵਰਕਰਾਂ ਦੀ ਹੜਤਾਲ ਦੀ ਪੁਰਜੋਰ ਹਮਾਇਤ ਕੀਤੀ ਅਤੇ ਸਰਕਾਰ ਤੋਂ ਠੇਕੇ ਤੇ ਭਰਤੀ ਮੁਲਾਜ਼ਮਾਂ ਨੂੰ ਪੱਕੇ ਕੀਤੇ ਜਾਣ ਦੀ ਮੰਗ ਕੀਤੀ ਇਸ ਮੀਟਿੰਗ ਵਿੱਚ ਪ੍ਮਜੀਤ ਸਿੰਘ ਜ ਸਕੱਤਰ .ਸਵਰਨ ਸਿੰਘ ਹਠੂਰ.ਪਿ੍ਤਪਾਲ ਸਿੰਘ ਪੰਡੋਰੀ.ਦਲਜੀਤ ਸਿੰਘ ਚੂਹੜ ਚੱਕ .ਕਿ੍ਪਾਲ ਸਿੰਘ .ਬਲਵਿੰਦਰ ਕੁਮਾਰ .ਜਰਨੈਲ ਸਿੰਘ .ਸੁਖਦੇਵ ਸਿੰਘ .ਪੇ੍ਮ ਚੰਦ ਹਾਕਮ ਸਿੰਘ ਮੇਹਰ ਸਿੰਘ ਚੂਹੜ ਚੱਕ ਹਾਜਰ ਸਨ