ਹਲਕਾ ਕਪੂਰਥਲਾ ਵਿੱਚ ਪੈਂਦੇ ਪੁਰਾਣੀ ਸਬਜ਼ੀ ਮੰਡੀ ਦੀ ਸੜਕ ਅਤੇ ਸੀਵਰੇਜ ਦਾ ਕਾਰਜ ਪਿਛਲੇ ਚਾਰ ਪੰਜ ਮਹੀਨਿਆਂ ਤੋਂ ਕਛੂਏ ਦੀ ਚਾਲ ਚੱਲ ਰਿਹਾ ਸੀ ਹੁਣ ਉਹ ਵੀ ਬੰਦ ਪਿਆ ਹੈ, ਇਸ ਕਾਰਨ ਸਬਜ਼ੀ ਮੰਡੀ ਦੇ ਸਾਰੇ ਦੁਕਾਨਦਾਰਾਂ ਦੀ ਦੁਕਾਨਦਾਰੀ ਅਤੇ ਬਿਜਨਸ ਖ਼ਤਮ ਹੋ ਗਿਆ ਹੈ ਦੁਕਾਨਦਾਰਾਂ ਅਤੇ ਰਾਹਗੀਰਾਂ ਦੇ ਵਿਸ਼ੇਸ਼ ਸੱਦੇ ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ, ਆਪ ਆਗੂ ਸਾਬਕਾ ਜੱਜ ਮੰਜੂ ਰਾਣਾ, ਸਾਥੀਆਂ ਸਮੇਤ ਪਹੁੰਚੇ, ਅਤੇ ਦੁਕਾਨਦਾਰਾਂ ਨੂੰ ਮਿਲੇ।
ਗੁਰਪਾਲ ਇੰਡੀਅਨ ਨੇ ਕਿਹਾ ਕਿ ਸਬਜ਼ੀ ਮੰਡੀ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਬਾਰਿਸ਼ ਦੇ ਦਿਨਾਂ ਵਿੱਚ ਇੱਥੇ ਬਹੁਤ ਹੀ ਜ਼ਿਆਦਾ ਚਿੱਕੜ ਹੋਣ ਕਾਰਨ ਕੋਈ ਵੀ ਗਾਹਕ ਨਹੀਂ ਆਉਂਦਾ ਉਨ੍ਹਾਂ ਆਖਿਆ ਕਿ ਪਹਿਲਾਂ ਕੋਰੋਨਾ ਦੀ ਮਾਰ ਝੱਲ ਕੇ ਹਟੇ ਦੁਕਾਨਦਾਰ ਹੁਣ ਮੌਜੂਦਾ ਸਰਕਾਰ ਅਤੇ ਸਰਕਾਰ ਅਧੀਨ ਆਉਂਦੀ ਨਗਰਪਾਲਿਕਾ ਕਮੇਟੀ ਦੇ ਅਣਦੇਖੀ ਅਤੇ ਢਿੱਲੇ ਰਵੱਈਏ ਕਾਰਨ ਇਹ ਖਮਿਆਜ਼ਾ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਭੁਗਤਣਾ ਪੈ ਰਿਹਾ ਹੈ ਇੰਡੀਅਨ ਨੇ ਕਿਹਾ ਕਿ ਆਪ ਦੀ ਸਰਕਾਰ ਬਣਨ ਤੇ ਪਹਿਲਾ ਪੁਰਾਣੀ ਸਬਜ਼ੀ ਮੰਡੀ ਦੀ ਸੜਕ ਬਣਾ ਕੇ ਦੁਕਾਨਦਾਰਾਂ ਨੂੰ ਰਾਹਤ ਦਿੱਤੀ ਜਾਵੇਗੀ, ਕਪੂਰਥਲਾ ਨੂੰ ਪੈਰਿਸ ਬਣਾਉਣ ਦੇ ਵਾਅਦੇ ਖੋਖਲੇ ਸਾਬਤ ਹੋ ਗਏ ਹਨ ਅਤੇ 2022 ਇਲੈਕਸ਼ਨ ਵਿੱਚ ਲੋਕ ਇਸ ਦਾ ਬਦਲਾ ਜ਼ਰੂਰ ਲੈਣਗੇ
ਲੇਡੀ ਸਿੰਘਮ ਦੇ ਨਾਮ ਨਾਲ ਜਾਣੇ ਜਾਂਦੇ ਸਾਬਕਾ ਜੱਜ ਆਪ ਆਗੂ ਮੰਜੂ ਰਾਣਾ ਨੇ ਕਿਹਾ ਕਿ ਬਜਾਰ ਦੇ ਹਾਲਾਤ ਨਰਕ ਬਣੇ ਹੋਏ ਹਨ ਸਾਰੀ ਸੜਕ ਟੁੱਟੀ ਹੋਈ ਹੈ ਸਾਡੇ ਕਪੂਰਥਲਾ ਦੇ ਮੋਜੂਦਾ MLA ਨੇ ਸਬਜੀ ਮੰਡੀ ਬਜਾਰ ਤੇ ਸੜਕਾ ਵੱਲ ਕੋਈ ਧਿਆਨ ਨਹੀਂ ਦੇ ਰਹੇ ਉਹ ਆਪ ਸੁੱਖ ਦੀ ਨੀਦ ਸੋ ਰਹੇ ਹਨ ਤੇ ਦੁਕਾਨਦਾਰ ਦੇ ਹਾਲਾਤ ਬੱਦ ਤੋ ਬਦਤਰ ਹੋਏ ਹਨ ਤੇ ਆਮ ਪਬਲਿਕ ਤੇ ਸਹਿਰ ਵਾਸੀ ਦੁਖੀ ਹੋਏ ਹਨ ਤੇ ਲੋਕਾਂ ਨੂੰ ਇਹ ਟੁਟੀਆਂ ਸੜਕਾ ਤੇ ਬਰਸਾਤਾਂ ਦਾ ਚਿੱਕੜ ਸਿਰਫ਼ ਡੇਗੂ ਤੇ ਵਾਇਰਲ ਫੀਵਰ ਹੀ ਦੇਣਗੀਆਂ ਹੁਣ ਦੁਕਾਨਦਾਰਾ ਨੇ ਕਮਾਈ ਤਾਂ ਕੀ ਕਰਨੀ ਹੈ ਸਿਰਫ ਬਿਮਾਰੀਆਂ ਹੀ ਘਰਾਂ ਨੂੰ ਲੈਕੇ ਜਾਣਗੇ। ਰਾਣਾ ਨੇ ਕਿਹਾ ਕਿ ਪ੍ਰਸ਼ਾਸਨ ਪਹਿਲਾ ਹੀ ਕੁੰਭਕਰਨੀ ਨੀਂਦ ਸੁਤਾ ਪਿਆ ਹੈ ਤੇ ਮੌਜੂਦਾ MLA ਸਾਹਿਬ ਦਾ ਵੀ ਇਸ ਵੱਲ ਕੋਈ ਧਿਆਨ ਨਹੀਂ ਹੈ ਆਮ ਆਦਮੀ ਪਾਰਟੀ ਇਸ ਦਾ ਪੁਰਜੋਰ ਵਿਰੋਧ ਕਰਦੀ ਹੈ
ਆਪ ਆਗੂ ਕੰਵਰ ਇਕਬਾਲ ਸਿੰਘ ਸਮੇਤ ਆਪ ਆਗੂਆਂ ਨੇ ਦੁਕਾਨਦਾਰਾ ਦੀਆਂ ਦੁੱਖ ਤਕਲੀਫ਼ਾਂ ਨੂੰ ਨਿੱਜੀ ਤੌਰ ਤੇ ਸੁਣਿਆ ਤੇ ਦੇਖਿਆ ਅਤੇ ਕਿਹਾ ਕਿ ਦੁਕਾਨਦਾਰਾ ਤੇ ਕਪੂਰਥਲਾ ਵਾਸੀਆ ਦੇ ਹੱਕਾਂ ਲਈ ਹਰ ਫਰੰਟ ਲਈ ਲੜੇਗੀ ਧਰਨੇ ਵੀ ਲਗਾਵੇਗੀ ਤੇ ਉੱਚ ਅਦਾਲਾਤਾਂ ਦੇ ਦਰਵਾਜੇ ਵੀ ਖੜਕਾਵੇਗੀ
ਹੋਰਨਾਂ ਤੋਂ ਇਲਾਵਾ ਯਸ਼ਪਾਲ ਆਜ਼ਾਦ ਰਾਜਵਿੰਦਰ ਸਿੰਘ, ਜ਼ਿਲ੍ਹਾ ਈਵੈਂਟ ਪ੍ਰਧਾਨ ਕੁਲਵਿੰਦਰ ਸਿੰਘ ਚਾਹਲ, ਗੁਰਮੀਤ ਸਿੰਘ ਪੰਨੂੰ, ਜ਼ਿਲ੍ਹਾ ਯੂਥ ਵਿੰਗ ਸਕੱਤਰ ਕਰਨਵੀਰ ਦੀਕਸ਼ਿਤ, ਗੌਰਵ ਕੰਡਾ, ਗੋਬਿੰਦ ਸਿੰਘ, ਹਰਸਿਮਰਨ ਸਿੰਘ, ਹੈਰੀ, ਸੰਦੀਪ ਕਾਂਤ, ਜ਼ਿਲ੍ਹਾ ਸਕੱਤਰ ਮਹਿਲਾ ਵਿੰਗ ਬਲਵਿੰਦਰ ਕੌਰ ਅਤੇ ਸਬਜ਼ੀ ਮੰਡੀ ਦੇ ਦੁਕਾਨਦਾਰ, ਹਾਜ਼ਰ ਸਨ।