ਸ਼੍ਰੀ ਨਵੀਨ ਸਿੰਗਲਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ
ਦਿਹਾਤੀ, ਸ਼੍ਰੀ ਮਨਪ੍ਰੀਤ ਸਿੰਘ ਢਿੱਲੋ ਪੀ.ਪੀ.ਐਸ ਪੁਲਿਸ ਕਪਤਾਨ, ਡਿਟੈਕਟਿਵ ਜਲੰਧਰ ਦਿਹਾਤੀ, ਜੀ
ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਸ਼ਮਸ਼ੇਰ ਸਿੰਘ ਉਪ-ਪੁਲਿਸ ਕਪਤਾਨ, ਸਬ-ਡਵੀਜਨ ਸ਼ਾਹਕੋਟ ਦੀਆਂ
ਹਦਾਇਤਾ ਅਨੁਸਾਰ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਮੁੱਖ ਅਫਸਰ ਥਾਣਾ ਲੋਹੀਆ ਦੀ ਪੁਲਿਸ
ਪਾਰਟੀ ਦੇ ਏ.ਐਸ.ਆਈ ਬਲਵਿੰਦਰ ਸਿੰਘ ਨੇ ਸਮੇਤ ਕਰਚਾਰੀਆ ਦੇ ਮੱੁਖਬਰ ਖਾਸ ਵੱਲੋਂ ਦੱਸੀ ਜਗ੍ਹਾ
ਪਰ ਮਕਾਨ ਕੁਲਵਿੰਦਰ ਸਿੰਘ ਉਰਫ ਕਿੰਦਰ (ਉਮਰ ਕ੍ਰੀਬ 33 ਸਾਲ) ਪੁੱਤਰ ਦਰਸ਼ਨ ਸਿੰਘ ਵਾਸੀ
ਪਿੰਡ ਮਿਆਣੀ ਥਾਣਾ ਲੋਹੀਆ ਦੇ ਘਰ ਰੇਡ ਕੀਤਾ। ਜਿਥੇ ਦੋਸ਼ੀ ਉਕਤ ਦੇ ਘਰ ਪਸ਼ੂਆ ਵਾਲੇ ਕਮਰੇ
ਵਿੱਚੋ 02 ਡਰੰਮ ਪਲਾਸਟਿਕ ਵਜਨੀ 60/60 ਲੀਟਰ ਕੁੱਲ 120 ਲੀਟਰ ਲਾਹਣ ਬਰਾਮਦ ਕੀਤੀ ਅਤੇ
ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 104 ਮਿਤੀ 08.09.2021 ਜੁਰਮ 61-1-14 ਐਕਸਾਈਜ ਐਕਟ
ਥਾਣਾ ਲੋਹੀਆ ਜਿਲ੍ਹਾ ਜਲੰਧਰ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ ਗਈ।