ਅੱਜ ਮਿਤੀ 9 ਸਤੰਬਰ 2021 ਜਗਰਾਉਂ ਤੋਂ ਜਸਵੀਰ ਸਿੰਘ
*ਮੁੱਖ ਮੰਤਰੀ ਦੀ ਰਹਾਇਸ਼ ਦਾ ਘਿਰਾਓ ਪੋਸਟਪੋਨ 10 ਸਤੰਬਰ ਨੂੰ ਕਰਗੇ ਅਗਲੀ ਰਣਨੀਤੀ ਦਾ ਐਲਾਨ-ਅਵਤਾਰ ਸਿੰਘ *
ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਅਣਮਿੱਥੇ ਸਮੇਂ ਦੀ ਹੜਤਾਲ ਚੌਥੇ ਦਿਨ ਵਿੱਚ ਸ਼ਾਮਿਲ ਹੋ ਗਈ ਹੈ ਜਗਰਾਉਂ ਡਿਪੂ ਦੇ ਬੱਸ ਸੈਟਰ ਤੇ ਬੋਲਦਿਆਂ ਚੇਅਰਮੈਨ ਜਸਪਾਲ ਸਿੰਘ, ਪ੍ਧਾਨ ਸੋਹਣ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੱਢਿਆ ਜਾ ਰਿਹਾ ਜਿਸ ਕਰਕੇ ਟਰਾਂਸਪੋਰਟ ਕਾਮੇ ਅਣਮਿੱਥੇ ਸਮੇਂ ਦੀ ਹੜਤਾਲ ਤੇ ਬੈਠੇ ਹਨ ਉਹਨਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੈਪਟਨ ਸਾਹਿਬ ਕਹਿੰਦੇ ਸਨ ਕਿ ਟਰਾਂਸਪੋਰਟ ਮਾਫੀਆਂ ਖਤਮ ਕਰਗੇ ਪਰ ਅੱਜ ਸਰਕਾਰੀ ਬੱਸਾਂ ਕੈਪਟਨ ਸਾਹਿਬ ਨੇ ਖਤਮ ਕਰ ਦਿੱਤੀਆਂ ਹਨ ਅਤੇ ਸਰਕਾਰ ਦਾ ਨੰਗਾ ਚਿੱਟਾ ਚਿਹਰਾ ਲੋਕਾਂ ਦੀ ਕਚਿਹਰੀ ਵਿੱਚ ਹੜਤਾਲ ਹੋਣ ਤੇ ਸਾਹਮਣੇ ਆਈਆਂ ਹੈ ਕਿ ਲੋਕਾਂ ਨੂੰ ਸਫ਼ਰ ਸਹੂਲਤਾਂ ਦੇਣ ਵਾਲੇ ਕੱਚੇ ਮੁਲਾਜ਼ਮ ਹੀ ਹਨ ਸਰਕਾਰ ਕੋਲ ਨਾ ਤਾਂ ਸਰਕਾਰੀ ਬੱਸਾਂ ਹਨ ਨਾ ਹੀ ਸਰਕਾਰੀ ਕਰਮਚਾਰੀ ਹਨ ਦੂਸਰੇ ਪਾਸੇ ਕੈਪਟਨ ਸਾਹਿਬ ਕਹਿੰਦੇ ਸਨ ਕਿ ਪਹਿਲੀ ਕੈਬਨਿਟ ਮੀਟਿੰਗ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਉਸ ਦੇ ਉਲਟ ਅੱਜ ਸਰਕਾਰ ਦਾ ਕਾਰਜਕਾਲ ਖਤਮ ਹੋਣ ਦੇ ਕਿਨਾਰੇ ਹੈ ਕਿਸੇ ਵੀ ਕੱਚੇ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਸਰਕਾਰ ਤਾਂ ਇਸ ਹੱਦ ਤੱਕ ਗੂੜੀ ਨੀਂਦ ਵਿੱਚ ਸੁੱਤੀ ਹੈ ਜਿਸ ਨੂੰ ਜਗਾਉਣ ਲਈ ਹੜਤਾਲ ਕਰਕੇ ਕੱਲ 10ਸਤੰਬਰ ਨੂੰ ਸਿਸਵਾ ਫਾਰਮ ਹਾਊਸ ਦਾ ਪ੍ਰੋਗਰਾਮ ਯੂਨੀਅਨ ਵਲੋਂ ਉਲੀਕਿਆ ਗਿਆ ਸੀ ਜਿਸ ਵਿੱਚ ਮੋਹਾਲੀ ਪ੍ਰਸ਼ਾਸਨ ਵੱਲੋ ਮੀਟਿੰਗ ਕਰਾਉਣ ਦਾ ਭਰੋਸਾ ਦਿਤਾ ਪਰ ਕੈਪਟਨ ਸਰਕਾਰ ਇਕ ਬਾਰ ਦੁਬਾਰਾ ਫਿਰ ਮੀਟਿੰਗ ਕਰਨ ਤੋਂ ਭੱਜਦੀ ਨਜਰ ਆਈ ,ਪ੍ਰਮੁੱਖ ਸਕੱਤਰ ਪੰਜਾਬ ਨਾਲ ਮੀਟਿੰਗ ਤਹਿ ਕਰਵਾਈ ਹੈ ਜੇਕਰ ਹੱਲ ਨਹੀਂ ਹੁੰਦਾ ਤਾਂ ਅਗਲੇ ਸੰਘਰਸ਼ ਦਾ ਐਲਾਨ ਸੈਕਟਰੀਏਟ ਤੋਂ ਹੀ ਕੀਤਾ ਗਿਆ ।
ਡਿਪੂ ਸੈਕਟਰੀ ਅਵਤਾਰ ਸਿੰਘ ਤਿਹਾੜਾ ਨੇ ਕਿਹਾ ਕਿ ਕਮਾਈ ਵਾਲੇ ਮਹਿਕਮੇ ਟਰਾਂਸਪੋਰਟ ਵਿੱਚ ਕਿਸੇ ਨੂੰ ਪੱਕਾ ਤਾਂ ਕਿ ਕਰਨਾ ਉਲਟਾ ਹੜਤਾਲ ਤੇ ਬੈਠੇ ਮੁਲਾਜ਼ਮਾਂ ਦਾ ਹੱਲ ਕਰਨ ਦੀ ਥਾਂ ਤੇ ਨੋਕਰੀ ਤੇ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਜਿਹਾ ਬਰਨਾਲਾ ਡਿਪੂ ਦੇ ਜਰਨਲ ਮੈਨੇਜਰ ਵਲੋਂ ਕੀਤਾ ਜਾ ਰਿਹਾ ਹੈ ਸਮੂੰਹ ਸੂਬਾ ਆਗੂ ਅਤੇ ਡਿਪੂ ਕਮੇਟੀ ਨੇ ਸਖ਼ਤ ਸ਼ਬਦਾਂ ਵਿੱਚ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਅਤੇ ਅਧਿਕਾਰਾਂ ਵਲੋਂ ਕੋਈ ਧੱਕੇਸ਼ਾਹੀ ਕੀਤੀ ਗਈ ਜਾਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਸਰਕਾਰ ਦੇ ਪੁਤਲੇ ਫੂਕਣ, ਨੈਸ਼ਨਲ ਹਾਈਵੇ ਜਾਮ, ਮੁੱਖ ਮੰਤਰੀ ਪੰਜਾਬ ਨੂੰ ਘੇਰਨ, ਪੰਜਾਬ ਦੇ ਸ਼ਹਿਰਾਂ ਵਿੱਚ ਜਾਮ ਲਗਾਉਣ ਸਮੇਤ ਕੋਈ ਵੀ ਸਖਤ ਐਕਸ਼ਨ ਹੁੰਦਾ ਹੈ ਤਾਂ ਉਸ ਦੀ ਜੁੰਮੇਵਾਰੀ ਸਬੰਧਿਤ ਅਧਿਕਾਰੀਆਂ ਜਾ ਸਰਕਾਰ ਦੀ ਹੋਵੇਗੀ
ਡਿਪੂ ਮੀ ਪ੍ਰਧਾਨ ਜੱਜ ਸਿੰਘ,ਹਰਪ੍ਰੀਤ ਸਿੰਘ , ਕੈਸ਼ੀਅਰ ਮੁਹਮੰਤ ਰਫੀ,ਸਹਾ ਸੈਕਟਰੀ ਗੁਰਨੈਬ ਸਿੰਘ,ਸਹਾ ਕੈਸ਼ੀਅਰ ਦਵਿੰਦਰ ਸਿੰਘ ਭੀਮ, ਪ੍ਰੈਸ ਸਕੱਤਰ ਬੂਟਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਦੀ ਹੜਤਾਲ ਵਿੱਚ ਮੁਲਾਜ਼ਮਾਂ ਦਾ ਹੱਲ ਨਾ ਕਰਨ ਦਾ ਕਾਰਨ ਟਰਾਂਸਪੋਰਟ ਮੁਆਫੀਆਂ ਹੈ ਜਿਸ ਦਾ ਅਸਰ ਅੱਜ ਹੜਤਾਲ ਵਿੱਚ ਵੀ ਦੇਖਿਆ ਜਾ ਸਕਦਾ ਹੈ
ਆਗੂਆਂ ਨੇ ਮੰਗ ਕੀਤੀ ਕਿ ਸਰਕਾਰੀ ਬੱਸਾਂ ਦੀ ਗਿਣਤੀ ਘੱਟੋ-ਘੱਟ 10 ਹਜ਼ਾਰ ਕਰਨ,ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਰਿਪੋਰਟਾਂ ਦੀਆਂ ਕੰਡੀਸ਼ਨਾ ਰੱਦ ਕਰਕੇ ਮੁਲਾਜ਼ਮ ਬਹਾਲ ਕਰਨ ਸਮੇਤ ਮੰਗਾਂ ਦਾ ਹੱਲ ਨਾ ਕੀਤਾ ਅਤੇ ਪ੍ਰਾਈਵੇਟ ਬੱਸਾਂ ਨੂੰ ਸਰਕਾਰੀ ਰੂਟਾਂ ਤੋਂ ਬੰਦ ਨਾ ਕੀਤਾ ਤਾਂ ਯੂਨੀਅਨ ਕੋਈ ਵੀ ਸਖਤ ਐਕਸ਼ਨ ਲੈਣ ਲਈ ਮਜਬੂਰ ਹੋਵੇਗੀ।ਇਸ ਸਮੇਂ ਹਰਬੰਸ ਲਾਲ, ਸੁਖਵੀਰ ਸਿੰਘ, ਉਰਮਨਦੀਪ ਸਿੰਘ, ਅਮਰਜੀਤ ਸਿੰਘ, ਰਛਪਾਲ ਸਿੰਘ, ਪਰਦੀਪ ਸਿੰਘ, ਹਰਪ੍ਰੀਤ ਸਿੰਘ, ਜਗਦੇਵ ਸਿੰਘ, ਗੁਰਜੰਟ ਸਿੰਘ, ਦਵਿੰਦਰ ਸਿੰਘ, ਸਤਨਾਮ ਸਿੰਘ, ਰਾਜ ਖਾਨ, ਮਨਦੀਪ ਸਿੰਘ, ਹਰਪਾਲ ਸਿੰਘ, ਆਦਿ ਵਰਕਰ ਭਾਰੀ ਗਿਣਤੀ ਵਿੱਚ ਹਾਜਰ ਸਨ