ਪਬਲਿਕ ਟਾਈਮਜ਼

ਪਬਲਿਕ ਟਾਈਮਜ਼

Monthly Punjabi Magazine
Smt. Pushpinder Kaur

Chief Editor

ਸਮੂਹ ਪਾਠਕਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਇਸ ਮੈਗਜ਼ੀਨ ਵਿਚ ਅਸੀਂ ਹਰ ਮਹੀਨੇ ਪੰਜਾਬ ਅਤੇ ਪੰਜਾਬੀ ਦੁਨੀਆ ਦੇ ਵੱਖ-ਵੱਖ ਰੰਗਾਂ ਨੂੰ ਸੰਜੋਕੇ ਤੁਹਾਡੇ ਰੁ-ਬਰੂ ਹੁੰਦੇ ਹਾਂ | ਸਾਡੀ ਇਸ ਪੇਸ਼ਕਸ਼ ਨੂੰ ਆਪਣੇ ਮੋਬਾਈਲ ਯਾਂ ਫਿਰ ਕੰਪਿਊਟਰ ਤੇ ਡਾਊਨਲੋਡ ਕਰਨ ਲਈ ਥੱਲੇ ਦਿਤੇ ਬਟਨ ਤੇ ਕਲਿੱਕ ਕਰੋ। …

ਰਾਏਪੁਰ ਡੱਬਾ ਰੈਸਲਿੰਗ ਅਕੈਡਮੀ ਵਿਖੇ ਕਰਵਾਏ ਸੂਜੇਫ ਬੰਗਾ ਯਾਦਗਾਰੀ ਕੁਸ਼ਤੀ ਮੁਕਾਬਲੇ

ਰਾਏਪੁਰ ਡੱਬਾ ਰੈਸਲਿੰਗ ਅਕੈਡਮੀ ਵਿਖੇ ਕਰਵਾਏ ਸੂਜੇਫ ਬੰਗਾ ਯਾਦਗਾਰੀ ਕੁਸ਼ਤੀ ਮੁਕਾਬਲੇ

* ਕੁਸ਼ਤੀ ਨੂੰ ਪ੍ਰਫੁੱਲਤ ਕਰਨ ਦਾ ਉਪਰਾਲਾ ਸ਼ਲਾਘਾਯੋਗ – ਧਾਲੀਵਾਲ

ਫਗਵਾੜਾ 14 ਸਤੰਬਰ ( ) ਸੂਜੇਫ ਬੰਗਾ ਮੈਮੋਰੀਅਲ ਚਿਲਡਰਨ ਵੇੈਲਫੇਅਰ ਟਰੱਸਟ ਫਗਵਾੜਾ ਵਲੋਂ ਸੂਜੇਫ ਦੇ 14ਵੇਂ ਜਨਮ ਦਿਨ ਮੌਕੇ ਸੂਜੇਫ ਦੀ ਯਾਦ ਨੂੰ ਸਮਰਪਿਤ ਬੱਚਿਆਂ ਦੇ ਕੁਸ਼ਤੀ ਮੁਕਾਬਲੇ ਰਾਏਪੁਰ ਡੱਬਾ ਰੈਸਲਿੰਗ ਅਕੈਡਮੀ ਲੇਨ ਨੰਬਰ 2 ਪਰਮ ਨਗਰ ਖੋਥੜਾ ਰੋਡ ਫਗਵਾੜਾ ਵਿਖੇ ਕਰਵਾਏ ਗਏ। ਇਸ ਮੌਕੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਪਹਿਲਵਾਨਾਂ ਨੂੰ ਅਸ਼ੀਰਵਾਦ ਦੇਣ ਉਪਰੰਤ ਕਿਹਾ ਕਿ ਕੁਸ਼ਤੀ ਪੰਜਾਬੀ ਵਿਰਾਸਤ ਦਾ ਅਣਖਿੰਡਵਾਂ ਅੰਗ ਹੈ ਪਰ ਅਫਸੋਸ ਦੀ ਗੱਲ ਹੈ ਕਿ ਅੱਜ ਦੀ ਪੀੜ੍ਹੀ ਨੇ ਕੁਸ਼ਤੀ ਤੋਂ ਮੂੰਹ ਮੋੜ ਲਿਆ ਹੈ ਅਤੇ ਕੁਸ਼ਤੀ ਵਿਚ ਪੰਜਾਬ ਕਾਫੀ ਪਿਛੜ ਗਿਆ ਹੈ। ਇਸ ਲਈ ਟਰੱਸਟ ਅਤੇ ਅਕੈਡਮੀ ਦਾ ਕੁਸ਼ਤੀ ਨੂੰ ਪ੍ਰਫੁੱਲਤ ਕਰਨ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ। ਕੁਸ਼ਤੀ ਮੁਕਾਬਲਿਆਂ ਦੌਰਾਨ 35 ਕਿਲੋ ਭਾਰ ਵਰਗ ਦਾ ਮੁਕਾਬਲਾ ਮਨੀਸ਼ ਕੁਮਾਰ ਨੇ ਜਿੱਤਿਆ ਜਦਕਿ 55 ਕਿਲੋ ਭਾਰ ਵਿਰਗ ਵਿਚ ਰਫੀ ਨੂੰ ਜੇਤੂ ਕਰਾਰ ਦਿੱਤਾ ਗਿਆ। ਇਸੇ ਤਰ੍ਹਾਂ 65 ਕਿਲੋ ਭਾਰ ‘ਚ ਹਰਜੋਤ ਸਿੰਘ, 70 ਕਿਲੋ ਭਾਰ ਵਰਗ ‘ਚ ਅਰਸ਼ਦੀਪ ਮਨੀ, 80 ਕਿਲੋ ‘ਚ ਰਮਨਦੀਪ ਸਿੰਘ ਨੇ ਜਿੱਤ ਪ੍ਰਾਪਤ ਕੀਤੀ। 85+ ਭਾਰ ਵਰਗ ਵਿਚ ਪ੍ਰਤਾਪ ਭਨੋਟ ਨੇ ਨਿਸ਼ਾਂਤ ਨੂੰ ਸ਼ਿਕਸਤ ਦਿੱਤੀ। ਅਕੈਡਮੀ ਵਲੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਸਾਬਕਾ ਅੰਤਰਰਾਸ਼ਟਰੀ ਕੁਸ਼ਤੀ ਕੋਚ ਪੀ.ਆਰ.ਸੋਧੀ ਨੇ ਦੱਸੀਆਂ ਇਹ ਕੁਸ਼ਤੀ ਮੁਕਾਬਲੇ ਕਰਵਾਉਣ ਦਾ ਮਕਸਦ ਛੋਟੇ ਬੱਚਿਆਂ ਅਤੇ ਨੌਜਵਾਨਾਂ ਦੀ ਕੁਸ਼ਤੀ ਵੱਲ ਦਿਲਚਸਪੀ ਪੈਦਾ ਕਰਨਾ ਸੀ। ਉਨ੍ਹਾ ਇਲਕੇ ਭੱਰ ਦੇ ਬੱਚਿਆਂ ਦੇ ਮਾਤਾ ਪਿਤਾ ਨੂੰ ਕਿਹਾ ਹੈ ਆਪਣੇ ਬੱਚਿਆਂ ਨੂੰ ਕੁਸ਼ਤੀ ਅਖਾੜੇ ਵਿਚ ਭੇਜਣ ਤਾਂ ਜੋ ਬੱਚੇ ਤੰਦਰੁਸਤ ਅਤੇ ਸਮਾਜ ਲਈ ਮਿਸਾਲ ਬਣ ਸਕਣ। ਇਸ ਮੋਕੇ ਕੁਸ਼ਤੀ ਕੋਚ ਤੇ ਅੰਤਰਰਾਸ਼ਟਰੀ ਪਹਿਲਵਾਨ ਅਮਰੀਕ ਸਿੰਘ, ਰਵਿੰਦਰ ਨਾਥ, ਸ਼ੀਤਲ ਸਿੰਘ ਫੁਟਬਾਲ ਕੋਚ, ਬਲਵੀਰ ਕੁਮਾਰ, ਨੰਨ੍ਹਾ ਢਡਵਾਲ, ਪੰਡਿਤ ਰਵੀ ਦੱਤ ਸ਼ਰਮਾ, ਸੋਨੂੰ ਭਨੋਟ, ਗੁਰਨਾਮ ਸਿੰਘ, ਸ਼ਿੰਗਾਰਾ ਸਿੰਘ, ਸੰਜੀਵ ਭਨੋਟ, ਗੁਰਨਾਮ ਸਿੰਘ, ਸੁਰਿੰਦਰ ਸਿੰਘ, ਕਾਲਾ ਪੀ.ਏ.ਪੀ., ਸਾਬਾ ਸੰਘਾ, ਬੀਰਾ ਬੈਹਰੋਵਾਲ, ਬੀ.ਐਸ ਬਾਗਲਾ, ਹਰਮੇਸ਼ ਲਾਲ, ਸ਼ੰਮੀ ਪਹਿਲਵਾਨ, ਮਨੀਸ਼ ਕੌੜਾ ਤੋਂ ਇਲਾਵਾ ਹੋਰ ਪਤਵੰਤੇ ਅਤੇ ਕੁਸ਼ਤੀ ਪੇ੍ਰਮੀ ਵੀ ਹਾਜਰ ਸਨ।

ਤਸਵੀਰ ਸਮੇਤ।

Leave a Comment

Your email address will not be published. Required fields are marked *