ਸਰਕਾਰ ਝੁਕੀ ਕੱਚੇ ਕਾਮਿਆਂ ਅੱਗੇ ਵਧਾਈ ਤਨਖਾਹ 30%ਪਨਬਸ ਮੁਲਾਜ਼ਮ ਖੁਸ਼
ਜਗਰਾਉਂ ਤੋਂ ਜਸਵੀਰ ਸਿੰਘ ਮਿਤੀ 15/09/2021 ਤੋਂ 14 ਦਿਨ ਲਯੀ ਪੋਸਟਪੋਨ ਜਲੌਰ ਸਿੰਘ ਗਿੱਲ।
ਮਿਤੀ 14-09-2021 ਨੂੰ ਪੰਜਾਬ ਰੋਡਵੇਜ਼ ਪਨਬੱਸ ਪੀ ਆਰ ਟੀ ਸੀ ਦੇ ਆਗੂਆਂ ਦੀ ਮੀਟਿੰਗ ਸੈਕਟਰੀਏਟ ਚੰਡੀਗੜ੍ਹ ਵਿਖੇ ਕੈਪਟਨ ਸੰਦੀਪ ਸਿੰਘ ਸੰਧੂ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਨਾਲ ਤਾਲਮੇਲ ਕਰਦਿਆਂ ਹੋਈ।
ਮੀਟਿੰਗ ਵਿੱਚ ਹੋਏ ਫੈਸਲੇ ਇਸ ਪ੍ਰਕਾਰ ਹਨ
1. ਰੈਗੂਲਰ ਦੀ ਮੰਗ ਤੇ
ਫੈਸਲਾ – ਕੱਚੇ ਮੁਲਾਜ਼ਮ ਜਿਨ੍ਹਾਂ ਨੂੰ ਪੱਕਾ ਕਰਨਾ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਸਹਿਮਤੀ ਬਣੀ ਹੈ ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਹਿਮਤੀ ਨਾਲ ਸੰਦੀਪ ਸਿੰਘ ਸੰਧੂ ਨੇ ਯੂਨੀਅਨ ਤੋਂ ਸਹਿਮਤੀ ਲਈ ਅਤੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਪ੍ਰਪੋਜ਼ ਤੇ ਸਹਿਮਤੀ ਮੁੱਖ ਮੰਤਰੀ ਪੰਜਾਬ ਨੇ ਦਿੱਤੀ ਹੈ ਜਿਸ ਨੂੰ ਬਣਾ ਕੇ ਲੀਂਗਲ ਸਲਾਹ ਫਾਰਮੈਲਟੀ ਪੂਰੀ ਕਰਕੇ ਇੱਕ ਹਫ਼ਤੇ ਵਿੱਚ ਕਲੀਅਰ ਕੀਤੀ ਜਾਵੇਗੀ ,ਪਰ ਯੂਨੀਅਨ ਵਲੋਂ14 ਦਿਨ ਦਾ ਸਮਾਂ ਦਿਤਾ ਗਿਆ ਹੈ।ਇਸ ਸਮੇਂ ਪ੍ਧਾਨ ਸਿੰਘ, ਸੈਕਟਰੀ ਅਵਤਾਰ ਸਿੰਘ ਨੇ ਕਿਹਾ
2. ਬਰਾਬਰ ਕੰਮ ਬਰਾਬਰ ਤਨਖਾਹ
ਇਸ ਮੰਗ ਤੇ ਯੂਨੀਅਨ ਨੇ ਹਰਿਆਣਾ ਦੀ ਤਨਖਾਹ ਅਤੇ ਚੰਡੀਗੜ੍ਹ ਦੀ ਤਨਖਾਹ ਦੀ ਮੰਗ ਕੀਤੀ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰੋ , ਜਿਸ ਤੇ ਯੂਨੀਅਨ ਵਲੋਂ 18575 ਦੀ ਮੁੱਖ ਮੰਤਰੀ ਦੀ ਲੈਂਟਰ ਵਿਖਾਈਂ ਗਈ ਆਖਿਰ ਮਹਿਕਮੇ ਨੇ ਪਨਬੱਸ ਨੂੰ 30% ਭਾਵ 4200 ਡਰਾਈਵਰ 3900 ਕੰਡਕਟਰ ਵਰਕਸ਼ਾਪ ਡਾਟਾ ਐਂਟਰੀ ਉਪਰੇਟਰਾ ਆਦਿ ਤੇ ਲਾਗੂ ਕਰਨ ਭਾਵ 18100 ਦੇ ਕਰੀਬ ਬਣਦੀ ਹੈ
ਪੀ ਆਰ ਟੀ ਸੀ ਨੂੰ 2500 +4200 =6700 ਵਾਧਾ ਭਾਵ 18100 ਬਣਦੀ ਚੇਅਰਮੈਨ ਜਸਪਾਲ ਸਿੰਘ ਨੇ ਬੋਲਦਿਆਂ ਕਿਹਾ
ਕੱਲ੍ਹ ਤੋਂ 15/9/21 ਤੋਂ ਲਾਗੂ ਕਰਨ ਅਤੇ ਹਰ ਸਾਲ 5% ਵਾਧਾ ਲਾਗੂ ਕਰਨ ਤੇ ਸਹਿਮਤੀ ਹੋਈ ਹੈ ਜਿਸ ਵਿੱਚ ਜੇਕਰ ਸਾਡੇ ਰੈਗੂਲਰ ਹੋਂਣ ਤੇ ਕੋਈ ਰਹਿ ਜਾਂਦਾ ਹੈ ਜਾਂ ਫੇਰ ਨਵਾਂ ਭਰਤੀ ਹੁੰਦਾ ਹੈ ਉਸ ਨੂੰ ਇਸ ਦਾ ਲਾਭ ਮਿਲਦਾ ਹੈ ।
3.ਰਿਪੋਰਟ ਵਾਲੇ ਮੁਲਾਜ਼ਮ ਬਹਾਲ ਕਰੋ
ਇਸ ਮੰਗ ਤੇ ਫੈਸਲਾ ਹੋਇਆ ਕਿ ਸਾਰੇ ਵਰਕਰ ਬਹਾਲ ਕੀਤੇ ਜਾਣਗੇ ਕਿਉਂਕਿ ਬੱਸਾਂ ਘੱਟ ਹਨ ਇਸ ਲਈ ਜਿਵੇਂ ਜਿਵੇਂ ਬੱਸਾਂ ਆਉਂਦੀਆਂ ਹਨ ਉਸ ਤਰੀਕੇ ਨਾਲ ਸਾਰੇ ਵਰਕਰਾਂ ਨੂੰ ਬਹਾਲ ਕੀਤਾ ਜਾਵੇਗਾ
525 ਦੀ ਕਟੋਤੀ ਤੇ
ਕੈਪਟਨ ਸੰਧੂ ਨੇ ਟਰਾਂਸਪੋਰਟ ਸੈਕਟਰੀ ਨਾਲ ਗੱਲ ਕਰਕੇ ਫੈਸਲਾ ਕੀਤਾ ਕਿ ਇਹ ਹੜਤਾਲ ਕੰਮ ਨਹੀਂ ਤਨਖਾਹ ਨਹੀਂ ਤੇ ਫੈਸਲੇ ਤੇ ਖੁੱਲੇਗੀ ।
ਇਹਨਾਂ ਫੈਸਲਿਆਂ ਨੂੰ ਵੇਖਦੇ ਹੋਏ ਯੂਨੀਅਨ ਵੱਲੋਂ ਹੜਤਾਲ ਨੂੰ 14 ਦਿਨ ਲਈ ਪੋਸਟਪੋਨ ਕੀਤਾ ਗਿਆ ਹੈ, ਜੇਕਰ ਆਉਣ ਵਾਲੇ ਦਿਨਾਂ ਵਿਚ ਸਰਕਾਰ ਰੈਗੂਲਰ ਦਾ ਫੈਸਲੇ ਨਹੀਂ ਕਰਦੀ ਤਾ ਇਸੇ ਨੋਟਿਸ ਤਹਿਤ ਦੁਬਾਰਾ 29 ਸਤੰਬਰ ਤੋ ਹੜਤਾਲ ਸੁਰੂ ਕੀਤੀ ਜਾਵੇਗੀ।ਇਸ ਸਮੇਂ ਕੈਸੀਆਂਰ ਮੁਹਮੰਤ ਰਫੀ, ਪ੍ਰੈਸ ਸੱਕਤਰ ਬੂਟਾ ਸਿੰਘ,ਸਹਾਇਕ ਸੈਕਟਰੀ ਗੁਰਨੈਬ ਸਿੰਘ, ਅਮਰਜੀਤ ਸਿੰਘ, ਉਰਮਨਦੀਪ ਸਿੰਘ, ਪ੍ਦੀਪ,ਕੁਮਾਰ, ਵਰਿੰਦਰਜੀਤ ਸਿੰਘ, ਸੁਰਿੰਦਰ ਸਿੰਘ, ਕਮਲਜੀਤ ਵਰਕਰਸਾਪ, ਹਰਬੰਸ ਲਾਲ, ਗੁਰਦੀਪ ਮੱਲੀ, ਜੱਜ ਸਿੰਘ, ਗੁਰਜੰਟ ਸਿੰਘ, ਸੁਖਵੀਰ ਸਿੰਘ, ਹਰਮਹਿੰਦਰ ਸਿੰਘ, ਆਦਿ ਸਾਥੀ ਹਾਜਰ ਸਨ
ਵਲੋਂ ਸਟੇਟ ਕਮੇਟੀ ਪਨਬਸ /ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਬਰਾਚ ਜਗਰਾਉਂ।