। ਰਾਜਵਿੰਦਰ ਕੌਰ ਅਤੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਹਲਕਾ ਇੰਚਾਰਜ ਜਲੰਧਰ ਕੇਂਟ ਤੋਂ ਕੀਤਾ ਚੋਣ ਪ੍ਰਚਾਰ ਦਾ ਆਗਾਜ਼। ਜਲੰਧਰ 26 ਸਿਤੰਬਰ : ਜਲੰਧਰ ਕੇਂਟ ਤੋਂ ਆਮ ਆਦਮੀ ਪਾਰਟੀ ਵਲੋਂ ਐਲਾਨੇ ਗਏ ਹਲਕਾ ਇੰਚਾਰਜ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਮਾਡਲ ਟਾਊਨ ਗੋਲ ਮਾਰਕੀਟ ਤੋਂ ਕੀਤੀ ਆਪਣੇ ਚੋਣ ਪ੍ਰਚਾਰ ਦੀ ਸ਼ੂਰਵਾਤ। ਇਸ ਦੁਰਾਨ ਮਾਡਲ ਟਾਊਨ ਗੋਲ ਮਾਰਕੀਟ ਦੇ ਦੁਕਾਨ ਦਾਰਾਂ ਵੱਲੋਂ ਅਤੇ ਉਥੇ ਦੇ ਆਮ ਲੋਕਾਂ ਵੱਲੋਂ ਮਿਲਿਆ ਭਰਵਾਂ ਹੁੰਗਾਰਾ ਅਤੇ ਗੋਲ ਮਾਰਕੀਟ ਦੇ ਦੁਕਾਨ ਦਾਰਾਂ ਨੇ ਹਲਕਾ ਇੰਚਾਰਜ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦਾ ਸਨਮਾਨ ਕਰਦਿਆਂ ਕਿਹਾ ਕਿ ਇਸ ਵਾਰ ਸਾਡਾ ਸਾਥ ” ਆਪ ” ਦੇ ਨਾਲ। ਆਮ ਲੋਕਾਂ ਵੱਲੋਂ ਮਿਲੇ ਸਨਮਾਨ ਤੇ ਅਤੇ ਨਿੱਘੇ ਸਵਾਗਤ ਵਜੋਂ ਸੁਰਿੰਦਰ ਸਿੰਘ ਸੋਢੀ ਨੇ ਕਿਹਾ ਕਿ ਮੈਂ ਇਨਾਂ ਦਾ ਬਹੁਤ ਧੰਨਵਾਦੀ ਹਾਂ ਅਤੇ ਆਉਣ ਵਾਲੇ ਦਿਨਾਂ ਚ ਇਸ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਮੈਂ ਹਲਕਾ ਕੇਂਟ ਦੇ ਹਰ ਵਰਗ ਦੇ ਲੋਕਾਂ ਨੂੰ ਅਤੇ ਹਰ ਘਰ ਤਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਉਨਾਂ ਦੁਆਰਾ ਕਿਤੇ ਕੰਮਾਂ ਨੂੰ 3 ਤੋਂ 4 ਵਾਰ ਪਹੁੰਚਾਵਾਂਗਾ ਅਤੇ ਉਨਾਂ ਨੂੰ ਆਪਣੇ ਨਾਲ ਜੋੜਾਂਗਾ। ਇਸ ਮੌਕੇ ਤੇ ਹਲਕੇ ਦੇ ਲੋਕਾਂ ਵੱਲੋਂ ਉਨਾਂ ਦਾ ਭਰਭੂਰ ਸਤਕਾਰ ਅਤੇ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਨਾਂ ਨੇ ਕਿਹਾ ਅਸੀ ਹਰ ਤਰਾਂ ਨਾਲ ਆਮ ਆਦਮੀ ਪਾਰਟੀ ਦੇ ਨਾਲ ਚਲਾਂਗੇ। ਇਸ ਅਵਸਰ ਤੇ ਰਾਜਵਿੰਦਰ ਕੌਰ ਪੰਜਾਬ ਪ੍ਰਧਾਨ ਮਹਿਲਾ ਵਿੰਗ ਨੇ ਵੀ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਜਿੱਤ ਦਵਾਉਣ ਲਈ ਜਨ ਮਾਣਸ ਤੋਂ ਅਸ਼ੀਰਵਾਦ ਮੰਗਿਆ ਅਤੇ ਨਾਲ ਹੀ ਸੀਨੀਅਰ ਆਗੂ ਦਰਸ਼ਨ ਭਗਤ,ਸੁਲੇਮਾਨ ਬਾਰੀ, ਰਿੱਕੀ ਮਾਨੋਚਾ, ਸੁਖਸੰਧੁ, ਗੁਰਪ੍ਰੀਤ ਕੌਰ, ਗੁਰਨਾਮ ਸਿੰਘ,ਆਤਮ ਪਰਕਾਸ਼ ਬਬਲੂ, ਵਰੁਣ ਸੱਜਣ ਆਦਿ ਨੇਤਾ ਮੌਜੂਦ ਸਨ।