ਪਬਲਿਕ ਟਾਈਮਜ਼

ਪਬਲਿਕ ਟਾਈਮਜ਼

Monthly Punjabi Magazine
Smt. Pushpinder Kaur

Chief Editor

ਸਮੂਹ ਪਾਠਕਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਇਸ ਮੈਗਜ਼ੀਨ ਵਿਚ ਅਸੀਂ ਹਰ ਮਹੀਨੇ ਪੰਜਾਬ ਅਤੇ ਪੰਜਾਬੀ ਦੁਨੀਆ ਦੇ ਵੱਖ-ਵੱਖ ਰੰਗਾਂ ਨੂੰ ਸੰਜੋਕੇ ਤੁਹਾਡੇ ਰੁ-ਬਰੂ ਹੁੰਦੇ ਹਾਂ | ਸਾਡੀ ਇਸ ਪੇਸ਼ਕਸ਼ ਨੂੰ ਆਪਣੇ ਮੋਬਾਈਲ ਯਾਂ ਫਿਰ ਕੰਪਿਊਟਰ ਤੇ ਡਾਊਨਲੋਡ ਕਰਨ ਲਈ ਥੱਲੇ ਦਿਤੇ ਬਟਨ ਤੇ ਕਲਿੱਕ ਕਰੋ। …

ਯੋਗੀ ਅਤੇ ਮੋਦੀ ਵਿੱਚ ਅੰਗਰੇਜ਼ ਸ਼ਾਸਕਾਂ ਦੀ ਆਤਮਾ ਵਸੀ… ਸੁਰਿੰਦਰ ਸਿੰਘ ਸੋਢੀ,ਹਰਚਰਨ ਸਿੰਘ ਸੰਧੂ, ਸੁਭਾਸ਼ ਸ਼ਰਮਾ ਅਤੇ ਰਮਣੀਕ ਰੰਧਾਵਾ

 

 

ਯੋਗੀ ਅਤੇ ਮੋਦੀ ਵਿੱਚ ਅੰਗਰੇਜ਼ ਸ਼ਾਸਕਾਂ ਦੀ ਆਤਮਾ ਵਸੀ… ਸੁਰਿੰਦਰ ਸਿੰਘ ਸੋਢੀ,ਹਰਚਰਨ ਸਿੰਘ ਸੰਧੂ, ਸੁਭਾਸ਼ ਸ਼ਰਮਾ ਅਤੇ ਰਮਣੀਕ ਰੰਧਾਵਾ

 

— ‘ਆਪ’ ਦੀਆਂ ਤਿੰਨ ਮੰਗਾਂ : ਮੰਤਰੀ ਅਜੈ ਮਿਸ਼ਰਾ ਹੋਵੇ ਬਰਖਾਸਤ, ਉਸ ਦਾ ਗੁੰਡਾ ਪੁੱਤ ਹੋਵੇ ਗ੍ਰਿਫ਼ਤਾਰ ਅਤੇ ਮਾਮਲੇ ਦੀ ਹੋਵੇ ਨਿਰਪੱਖ ਜਾਂਚ …ਡਾਕਟਰ ਸੰਜੀਵ ਸ਼ਰਮਾ, ਡਾਕਟਰ ਸ਼ਿਵ ਦਿਆਲ ਮਾਲੀ, ਅੰਮ੍ਰਿਤਪਾਲ ਸਿੰਘ,ਦਰਸ਼ਨ ਭਗਤ ਅਤੇ ਜੋਗਿੰਦਰ ਪਾਲ ਸ਼ਰਮਾ। ਆਮ ਆਦਮੀ ਪਾਰਟੀ ਜਲੰਧਰ ਵਲੋਂ ਲਖੀਮਪੁਰ ਖੀਰੀ ਵਿਖੇ ਸ਼ਹੀਦਾਂ ਦੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਪੁਰਜ਼ੋਰ ਮੰਗ ਰੱਖਦੇ ਹੋਏ, ਭਾਜਪਾ ਸਰਕਾਰ ਖ਼ਿਲਾਫ਼ ਪੁਤਲਾ ਫੂੰਕ ਪ੍ਰਦਰਸ਼ਨ ਕੀਤਾ…. ਗੌਰਵ ਪੂਰੀ ਅਤੇ ਡਾਕਟਰ ਰਾਜੇਸ਼ ਬੱਬਰ।

 

ਜਲੰਧਰ, 5 ਅਕਤੂਬਰ

ਆਮ ਆਦਮੀ ਪਾਰਟੀ (ਆਪ) ਜਲੰਧਰ ਦੇ ਵੱਖ ਵੱਖ ਆਗੂਆਂ ਨੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੇ ਨਿਰਦਈ ਕਤਲ ਮਾਮਲੇ ਦੀ ਸਖ਼ਤ ਨਿੰਦਾ ਕਰਦਿਆ ਕਿਹਾ, ”ਜਿਸ ਤਰਾਂ ਇੱਕ ਸਮੇਂ ਦੇ ਰਾਜੇ, ਮਹਾਰਾਜੇ ਅਤੇ ਅੰਗਰੇਜ਼ ਆਮ ਲੋਕਾਂ ਨੂੰ ਹਾਥੀ, ਘੋੜਿਆਂ ਨਾਲ ਕੁਚਲਦੇ ਸਨ। ਹੁਣ ਕੇਂਦਰ ਦੀ ਮੋਦੀ ਅਤੇ ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਵਿੱਚ ਅੱਤਿਆਚਾਰੀ ਅੰਗਰੇਜ਼ ਸ਼ਾਸਕਾਂ ਦੀ ਆਤਮਾ ਦਾਖ਼ਲ ਹੋ ਚੁੱਕੀ ਹੈ।”। ਲੋਕ ਸਭਾ ਇੰਚਾਰਜ ਰਮਣੀਕ ਰੰਧਾਵਾ ਅਤੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਜ਼ਿਲਾ ਇਕਾਈ ਵੱਲੋਂ ਜਲੰਧਰ ਦੇ ਵੱਖ ਵੱਖ ਹਲਕਿਆਂ ਵਿਚ ਲਖੀਮਪੁਰ ਖੀਰੀ ਵਿਖੇ ਸ਼ਹੀਦ ਕਿਸਾਨਾਂ ਲਈ ਮੋਦੀ ਸਰਕਾਰ ਅਤੇ ਯੋਗੀ ਸਰਕਾਰ ਦੇ ਵਿਰੋਧ ਪੁਤਲਾ ਫੂੰਕ ਮੁਜ਼ਾਹਿਰਾ ਕੀਤਾ – ਜਲੰਧਰ ਕੇਂਟ ਵਿੱਚ ਪੈਂਦੇ ਖਰਲਾ ਬੱਸ ਸਟੈਂਡ ਹਲਕਾ ਇੰਚਾਰਜ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੀ ਪ੍ਰਧਾਨਗੀ ਹੇਠ, ਜਲੰਧਰ ਸੈਂਟਰਲ ਵਿੱਚ ਕਾਰਪੋਰੇਸ਼ਨ ਚੌਕ ਵਿਖੇ ਸੀਨੀਅਰ ਆਗੂ ਡਾਕਟਰ ਸੰਜੀਵ ਸ਼ਰਮਾ ਅਤੇ ਸੀਨੀਅਰ ਆਗੂ ਡਾਕਟਰ ਰਾਜੇਸ਼ ਬੱਬਰ ਦੀ ਅਗੁਵਾਈ ਹੇਠ, ਜਲੰਧਰ ਨੌਰਥ ਲੰਬਾ ਪਿੰਡ ਚੌਕ ਵਿਖੇ ਸੀਨੀਅਰ ਆਗੂ ਜੋਗਿੰਦਰ ਪਾਲ ਸ਼ਰਮਾ ਅਤੇ ਰਮਣੀਕ ਰੰਧਾਵਾ ਦੀ ਅਗਵਾਈ ਹੇਠ ਅਤੇ ਜਲੰਧਰ ਵੈਸਟ ਵਿਖੇ ਭਈਆ ਮੰਡੀ ਚੌਕ ਵਿੱਚ ਸੀਨੀਅਰ ਆਗੂ ਅੰਮ੍ਰਿਤਪਾਲ ਸਿੰਘ, ਸੀਨੀਅਰ ਆਗੂ ਡਾਕਟਰ ਸ਼ਿਵ ਦਿਆਲ ਮਾਲੀ, ਸੀਨੀਅਰ ਆਗੂ ਦਰਸ਼ਨ ਭਗਤ ਦੀ ਅਗੁਵਾਈ ਹੇਠ ਪੁਤਲਾ ਫੂਕ ਮੁਜ਼ਾਹਿਰਾ ਕੀਤਾ ਗਿਆ। ਇਸ ਮੌਕੇ ਤੇ ਆਗੂਆਂ ਨੇ ਲਖੀਮਪੁਰ ਖੀਰੀ ਵਿਖੇ ਹੋਏ ਇਸ ਨਰਸੰਹਾਰ ਦਾ ਜ਼ਬਰਦਸਤ ਵਿਰੋਧ ਕਰਦਿਆਂ ਕਿਹਾ ਕਿ ਬੀਜੇਪੀ ਸਰਕਾਰ ਹਮੇਸ਼ਾ ਕਿਸਾਨਾਂ ਨੂੰ ਅਪਸ਼ਬਦ ਅਤੇ ਕਿਸਾਨ ਨਾਲ ਅਤਿਆਚਾਰ ਕਰਦੀ ਆ ਰਹੀ ਸੀ ਪਰ ਇਸ ਘਟਨਾ ਨੇ ਸਾਬਿਤ ਕਰਤਾ ਕਿ ਬੀਜੇਪੀ ਸਰਕਾਰ ਅਤੇ ਉਸਦੇ ਮੰਤਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਆਪਣੇ ਮੰਤਰੀਆਂ ਅਤੇ ਉਨਾਂ ਦੇ ਬੱਚਿਆਂ ਨੂੰ ਨੱਥ ਪਾਈ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਬੀਜੇਪੀ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।

Leave a Comment

Your email address will not be published. Required fields are marked *