ਲਖੀਮਪੁਰ ਖੀਰੀ ‘ਚ ਸ਼ਹੀਦ ਹੋਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ
ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ, ਦਿਹਾਤੀ ਤੇ ਬਸਪਾ ਵਲੋਂ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਿਖੇ ਕੀਤੀ ਅਰਦਾਸ ਜੋਦੜੀ
ਜਲੰਧਰ 5 ਅਕਤੂਬਰ ( )ਉਤੱਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ਚ ਸੰਘਰਸ਼ ਕਰ ਰਹੇ ਕਿਸਾਨਾਂ ਤੇ ਕਾਰਾਂ ਚਾੜ੍ਹ ਕੇ ਸ਼ਹੀਦ ਕੀਤੇ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਿਖੇ ਅੱਜ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਸ਼ਬਦ ਕੀਰਤਨ ਉਪਰੰਤ ਅਰਦਾਸ ਜੋਦੜੀ ਕੀਤੀ ਗਈ।ਇਸ ਮੌਕੇ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਆਗੂਆਂ ਤੇ ਸ਼ਹਿਰ ਵਾਸੀ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਵੱਖ-ਵੱਖ ਆਗੂ ਸਹਿਬਾਨ ਜਗਬੀਰ ਸਿੰਘ ਬਰਾੜ, ਗੁਰਪ੍ਰਤਾਪ ਸਿੰਘ ਵਡਾਲਾ, ਜਥੇਦਾਰ ਕੁਲਵੰਤ ਸਿੰਘ ਮੰਨਣ, ਚੰਦਨ ਗਰੇਵਾਲ, ਬਸਪਾ ਆਗੂ ਵਿਜੇ ਯਾਦਵ,ਅਨਿਲ ਮੀਨੀਆ ਨੇ ਸੰਬੋਧਨ ਕਰਦਿਆਂ ਇਸ ਘਿਨਾਉਣੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਕਿਸਾਨਾਂ ਨਾਲ ਕਿਸੇ ਵੀ ਕਿਸਮ ਦੀ ਧੱਕੇਸ਼ਾਹੀ, ਕਿਸਾਨਾਂ ਤੇ ਹਮਲੇ ਤੇ ਕਤਲੋਗਾਰਦ ਨੂੰ ਸ਼੍ਰੋਮਣੀ ਅਕਾਲੀ ਦਲ ਬਰਦਾਸ਼ਤ ਨਹੀਂ ਕਰੇਗਾ। ਸ਼ਾਂਤਮਈ ਢੰਗ ਨਾਲ ਚਲ ਰਹੇ ਕਿਸਾਨੀ ਸੰਘਰਸ਼ ਨੂੰ ਲੀਹੋਂ ਲਾਹੁਣ ਲਈ ਤੇ ਭੜਕਾਹਟ ਪੈਦਾ ਕਰ ਕੇ ਦੇਸ਼ ਵਿਚ ਦਹਿਸ਼ਤ ਫੈਲਾਉਣ ਲਈ ਭਾਜਪਾ ਆਗੂਆਂ ਵੱਲੋਂ ਕਤਲੋਗਾਰਦ ਕਰਨ ਵਰਗੀਆਂ ਘਿਨਾਉਣੀਆਂ ਹਰਕਤਾਂ ਸ਼ੁਰੂ ਕਰ ਦਿੱਤੀਆਂ ਹਨ।ਇਸ ਕਤਲੋਗਾਰਦ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਥੋੜੀ ਹੈ। ਜਿਨ੍ਹਾਂ ਲੋਕਾਂ ਨੇ ਇਸ ਘਿਨਾਉਣੀ ਹਰਕਤ ਨੂੰ ਅੰਜਾਮ ਦਿੱਤਾ ਹੈ ਉਨ੍ਹਾਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹਾ ਹੈ ਤੇ ਸਜ਼ਾ ਦਿਵਾ ਕੇ ਰਹੇਗਾ। ਉਨ੍ਹਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਇਨ੍ਹਾਂ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਤੇ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇ।
ਇਸ ਮੌਕੇ ਸਟੇਜ ਦੀ ਸੇਵਾ ਚਰਨਜੀਵ ਸਿੰਘ ਲਾਲੀ ਵਲੋਂ ਨਿਭਾਈ ਗਈ।
ਇਸ ਮੌਕੇ ਸੇਠ ਸਤਪਾਲ ਮੱਲ, ਰਣਜੀਤ ਸਿੰਘ ਰਾਣਾ,ਭਜਨ ਲਾਲ ਚੋਪੜਾ, ਜਸਵੰਤ ਰਾਏ ਨੰਗਲਸ਼ਾਮਾਂ, ਅਮਰਜੀਤ ਸਿੰਘ ਕਿਸ਼ਨਪੁਰਾ, ਸੁਭਾਸ਼ ਸੋਂਧੀ, ਗੁਰਮੀਤ ਸਿੰਘ ਬਿੱਟੂ,ਮਨਿੰਦਰਪਾਲ ਸਿੰਘ ਗੁੰਬਰ, ਸੁਰਜੀਤ ਸਿੰਘ ਨੀਲਾਮਹਿਲ, ਗੁਰਪ੍ਰੀਤ ਸਿੰਘ ਗੋਪੀ ਰੰਧਾਵਾ, ਰਵਿੰਦਰ ਸਿੰਘ ਸਵੀਟੀ, ਗੁਰਦੇਵ ਸਿੰਘ ਗੋਲਡੀ ਭਾਟੀਆ, ਗੁਰਦੀਪ ਸਿੰਘ ਰਾਵੀ ਅਮਰਪ੍ਰੀਤ ਸਿੰਘ ਮੌਂਟੀ,ਅਵਤਾਰ ਸਿੰਘ ਘੁੰਮਣ, ਸਰਬਜੀਤ ਸਿੰਘ ਪਨੇਸਰ, ਗੁਰਸ਼ਰਨ ਸਿੰਘ ਟੱਕਰ, ਚਰਨਜੀਤ ਸਿੰਘ ਚੱਢਾ, ਗੁਰਜੀਤ ਸਿੰਘ ਮਰਵਾਹਾ, ਹਕੀਕਤ ਸਿੰਘ ਸੈਣੀ, ਗੁਰਪ੍ਰੀਤ ਸਿੰਘ ਖਾਲਸਾ, ਚਰਨਜੀਤ ਸਿੰਘ ਮਿੰਟਾ, ਮਨਜੀਤ ਸਿੰਘ ਟੀਟੂ, ਗੁਰਜੀਤ ਸਿੰਘ ਪੋਪਲੀ,ਮੇਜਰ ਸਿੰਘ ਕਾਹਲੋ, ਮਹਿੰਦਰ ਸਿੰਘ ਗੋਲੀ, ਸੁਖਮਿੰਦਰ ਸਿੰਘ ਰਾਜਪਾਲ, ਅਮਿਤ ਮੈਣੀ, ਗੁਰਬਿੰਦਰ ਸਿੰਘ ਜੱਜ, ਸੁਰਿੰਦਰ ਸਿੰਘ ਐਸਟੀ,ਰਾਜਵੰਤ ਸਿੰਘ ਸੁੱਖਾ, ਮਨਜੀਤ ਸਿੰਘ ਟ੍ਰਾਂਸਪੋਰਟਰ ਜਸਬੀਰ ਸਿੰਘ ਦਕੋਹਾ, ਸੁਖਦੇਵ ਸਿੰਘ ਗੜਗੱਜ, ਦਲਵਿੰਦਰ ਸਿੰਘ ਬੜਿੰਗ, ਅਵਤਾਰ ਸਿੰਘ ਬੜਿੰਗ, ਹਰਜਿੰਦਰ ਸਿੰਘ ਢੀਂਡਸਾ, ਰਣਜੀਤ ਸਿੰਘ ਬਿਅੰਤ ਨਗਰ, ਗੁਰਪ੍ਰੀਤ ਸਿੰਘ ਰਾਜਾ ਉਬਰਾਏ,ਪਲਵਿੰਦਰ ਸਿੰਘ ਭਾਟੀਆ, ਹਰਜਿੰਦਰ ਸਿੰਘ ਉਬਰਾਏ, ਕੁਲਜੀਤ ਸਿੰਘ ਚਾਵਲਾ, ਹਰਵਿੰਦਰ ਸਿੰਘ ਰਾਜੂ ਭਾਟੀਆ, ਅਮਰਜੀਤ ਸਿੰਘ ਬਸਰਾ,ਅਰਜਨ ਸਿੰਘ, ਪ੍ਰਵਿੰਦਰ ਸਿੰਘ ਬਬਲੂ, ਹਰਜੋਤ ਸਿੰਘ ਲੱਕੀ,ਜੈਦੀਪ ਸਿੰਘ ਬਾਜਵਾ, ਬਲਵਿੰਦਰ ਸਿੰਘ ਆਲੋਵਾਲੀ,ਸਾਜਨ ਕਪੂਰ,ਕੇਵਲ ਸਿੰਘ ਕੋਟਬਾਦਲ ਖਾਂ, ਪ੍ਰਭਜੋਤ ਸਿੰਘ ਜੋਤੀ ਜੰਡੂਸਿਘਾ,ਐਡਵੋਕੇਟ ਪ੍ਰਿਤਪਾਲ,ਮਨੀ ਸਹੋਤਾ, ਪ੍ਰੀਤਮ ਸਿੰਘ ਖਾਲਸਾ, ਪ੍ਰਮਪ੍ਰੀਤ ਸਿੰਘ ਵਿੱਟੀ, ਰਣਜੀਤ ਸਿੰਘ ਗੋਲਡੀ, ਵਿਕਰਮਜੀਤ ਸਿੰਘ, ਅਮਰਜੀਤ ਸਿੰਘ ਮੰਗਾ, ਸਿਮਰਤਪਾਲ ਸਿੰਘ,ਪ੍ਰਦੀਪ ਸਿੰਘ ਵਿੱਕੀ, ਹਰਪ੍ਰੀਤ ਚੋਪੜਾ, ਸੰਦੀਪ ਸਿੰਘ ਫੁੱਲ, ਹਰਬੰਸ ਸਿੰਘ ਗੁਰੂ ਨਾਨਕਪੁਰਾ, ਠੇਕੇਦਾਰ ਓਮ ਪ੍ਰਕਾਸ਼, ਫੁੱਮਣ ਸਿੰਘ, ਜਗਜੀਤ ਸਿੰਘ ਖਾਲਸਾ, ਜਸਵੀਰ ਸਿੰਘ ਵਾਲੀਆ, ਪ੍ਰਵਿੰਦਰ ਸਿੰਘ ਰਾਜਾ, ਸਿਮਰਨ ਸਿੰਘ ਭਾਟੀਆ ਗੋਪਾਲ ਨਗਰ, ਜਸਵਿੰਦਰ ਸਿੰਘ ਜੱਸਾ, ਸਤਨਾਮ ਸਿੰਘ ਲਾਇਲ, ਹਰਬੰਸ ਸਿੰਘ ਮੰਡ, ਮਨਜੀਤ ਸਿੰਘ ਰੇਰੂ, ਹਰਬਿੰਦਰ ਸਿੰਘ ਸੂਚੀਪਿੰਡ, ਪਲਵਿੰਦਰ ਸਿੰਘ ਕਾਕਾ,ਜਸਕਰਨ ਸਿੰਘ ਆਦਿ ਹਾਜ਼ਰ ਸਨ।