ਥਾਣਾ ਸਿਟੀ ਨਕੋਦਰ ਦੀ ਪੁਲਿਸ ਵੱਲੋ ਨਸ਼ਾ ਤਸਕਰੀ ਕਰਨ ਵਾਲੇ 02 ਨੌਜਵਾਨਾ ਨੂੰ ਕਾਬੂ ਕੀਤਾ।
ਸ਼੍ਰੀ ਸਤਿੰਦਰ ਸਿੰਘ ਆਈ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ,ਜਿਲ੍ਹਾ ਜਲੰਧਰ
ਦਿਹਾਤੀ ਜੀ ਦੇ ਦਿਸਾ ਨਿਰਦੇਸਾ ਅਨੁਸਾਰ , ਸ੍ਰੀ ਮਨਪ੍ਰੀਤ ਸਿੰਘ ਢਿੱਲੋ ਪੀ.ਪੀ. ਐੱਸ ਪੁਲਿਸ
ਕਪਤਾਨ ਇਨਵੈਸਟੀਗੇਸਨ ਜਲੰਧਰ ਦਿਹਾਤੀ ,ਸ਼੍ਰੀ ਲਖਵਿੰਦਰ ਸਿੰਘ ਮੱਲ ਪੀ.ਪੀ.ਐੱਸ/ੳਪੁ
ਪੁਲਿਸ ਕਪਤਾਨ ਸਬ ਡਵੀਜਨ ਨਕੋਦਰ ਜਿਲ੍ਹਾ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਥਾਣਾ
ਸਿਟੀ ਨਕੋਦਰ ਦੇ ਮੁੱਖ ਅਫਸਰ ਇੰਸ: ਅਮਨ ਸੈਣੀ ਦੀ ਟੀਮ ਵੱਲੋ ਮੁਕੱਦਮਾ ਨੰਬਰ 161 ਮਿਤੀ
05-10-2021 ਅ/ਧ 21-ਭ/61/85 ਂਧਫਸ਼ ਅਛਠ ਥਾਣਾ ਸਿਟੀ ਨਕੋਦਰ ਦੇ ਮੁੱਕਦਮੇ ਵਿੱਚ ਦੌ
ਦੋਸ਼ੀਆ ਨੂੰ ਕਾਬੂ ਕੀਤਾ ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਲਖਵਿੰਦਰ ਸਿੰਘ ਮੱਲ ਪੀ.ਪੀ.ਐੱਸ/ੳਪੁ
ਪੁਲਿਸ ਕਪਤਾਨ ਸਬ ਡਵੀਜਨ ਨਕੋਦਰ ਨੇ ਦੱਸਿਆ ਕਿ ੀਂਸ਼ਫ/ਸ਼੍ਹੌ ਅਮਨ ਸੈਣੀ ਮੁੱਖ ਅਫਸਰ ਥਾਣਾ
ਸਿਟੀ ਨਕੋਦਰ ਦੀ ਟੀਮ ਵੱਲੋ ਮਿਤੀ 05-10-2021 ਨੂੰ ਸ਼ੀ ਜੀਤ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ
ਸੱਕੀ ਤੇ ਭੈੜੇ ਪੁਰਸਾ ਦੇ ਸਬੰਧ ਵਿੱਚ ਮਹਿਤਪੁਰ ਰੋਡ ਪਰ ਸਥਿਤ ਬੇ-ਅਬਾਦ ਭੱਠੇ ਲੱਗੇ ਮੋਜੂਦ ਸੀ ਤਾ
ਉਹਨਾ ਵੱਲੋ ਸ਼ੱਕ ਦੀ ਬਿਨਾਹ ਪਰ ਮੋਟਰਸਾਇਕਲ ਸਵਾਰ ਦੌ ਨੋਜਵਾਨਾ ਨੂੰ ਕਾਬੂ ਕੀਤਾ ।ਜਿਹਨਾ ਨੇ
ਆਪਣਾ ਨਾਮ ਪਤਾ ਪੋਲੀਕਾਰਪ ਸੋਰੇਗ ਪੁੱਤਰ ਬੈਨੋਡਿਕਟ ਸੋਰੇਗ ਵਾਸੀ ਮੁੱਹਲਾ ਆਦਰਸ਼ ਕਲੋਨੀ
ਜਲੰਧਰ (ਉਮਰ 30),ਰੋਬਿਨ ਮਸੀਹ ਪੁੱਤਰ ਬਲਰਾਜ ਮਸੀਹ ਵਾਸੀ ਪਿੰਡ ਮਾਲੜੀ ਥਾਣਾ ਸਿਟੀ ਨਕੋਦਰ
(ਉਮਰ 23), ਦੱਸਿਆ।ਜੋ ਤਲਾਸੀ ਦੌਰਾਨ ਪੋਲੀਕਾਰਪ ਸੋਰੇਗ ਉਕਤ ਪਾਸੋ 04 ਗ੍ਰਾਮ ਹੈਰੋਇਨ ਤੇ
ਰੋਬਿਨ ਮਸੀਹ ਉਕਤ ਪਾਸੋ 02 ਗ੍ਰਾਮ ਹੈਰੋਇਨ ਬ੍ਰਾਮਦ ਕੀਤਾ।ਜਿਹਨਾ ਨੂੰ ਮੁਕੱਦਮਾ ਉਕਤ ਵਿੱਚ ਹਸਬ
ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ।ਜਿਹਨਾ ਨੂੰ ਅੱਜ ਮਿਤੀ 06-10-2021 ਨੂੰ ਮਾਣਯੋਗ
ਅਦਾਲਤ ਵਿੱਚ ਪੇਸ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ।ਦੋਨੋ ਦੋਸ਼ੀਆ ਪਾਸੋ ਡੁੰਘਾਈ
ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।
ਬ੍ਰਾਮਦਗੀ :-
* 06 ਗ੍ਰਾਮ ਹੈਰੋਇਨ
* ਮੋਟਰ ਸਾਇਕਲ ਨੰਬਰੀ ਫਭ-08-ਭ੍ਹ-8630