ਭੁੱਲ ਸੁਧਾਰ ਰੈਲੀ ਵਿਚ ਜ਼ਿਲ੍ਹਾ ਜਲੰਧਰ ਸ਼ਹਿਰੀ ਤੋਂ ਜਥੇਦਾਰ ਕੁਲਵੰਤ ਸਿੰਘ ਮੰਨਣ ਦੀ ਅਗਵਾਈ ਹੇਠ ਵੱਡਾ ਜਥਾ ਕਰੇਗਾ ਸ਼ਮੂਲੀਅਤ
ਜਲੰਧਰ 7 ਅਕਤੂਬਰ ( )ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਸਾਂਝੇ ਤੌਰ ਤੇ ਸ੍ਰੀ ਕਾਂਸ਼ੀ ਰਾਮ ਜੀ ਦੇ ਪ੍ਰੀਨਿਰਵਾਣ ਦਿਵਸ ਮੌਕੇ ਸਮਾਜਿਕ ਪ੍ਰੀਵਰਤਨ ਲਿਆਉਣ ਅਤੇ ਆਰਥਿਕ ਸ਼ਕਤੀ ਦੇ ਉਦੇਸ਼ ਦੀ ਪ੍ਰਾਪਤੀ ਲਈ ਭੁੱਲ ਸੁਧਾਰ ਰੈਲੀ ਕੀਤੀ ਜਾ ਰਹੀ ਹੈ।ਇਸ ਸਬੰਧੀ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵਲੋਂ ਵਿਧਾਨ ਸਭਾ ਹਲਕਾ ਉੱਤਰੀ ਦੀ ਮੀਟਿੰਗ ਕੀਤੀ ਗਈ।ਇਸ ਮੌਕੇ ਮਨਿੰਦਰਪਾਲ ਸਿੰਘ ਗੁੰਬਰ ਮੀਡੀਆ ਇੰਚਾਰਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਰੈਲੀ ਨੇੜੇ ਡੀਏਵੀ ਯੁਨੀਵਰਸਿਟੀ ਪਠਾਨਕੋਟ ਰੋਡ ਵਿਖੇ 9 ਅਕਤੂਬਰ ਨੂੰ ਸਵੇਰੇ 11 ਵਜੇ ਕੀਤੀ ਜਾ ਰਹੀ ਹੈ।ਇਸ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਦੀ ਅਗਵਾਈ ਹੇਠ ਇਕ ਵੱਡਾ ਜਥਾ 9 ਅਕਤੂਬਰ ਨੂੰ ਸਵੇਰੇ 10 ਵਜੇ ਦਫ਼ਤਰ ਸ਼੍ਰੋਮਣੀ ਅਕਾਲੀ ਦਲ ਸਾਹਮਣੇ kmv ਕਾਲਜ਼ ਤੋਂ ਰਵਾਨਾ ਹੋਵੇਗਾ। ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਸਮੂਹ ਆਗੂ ਸਹਿਬਾਨ ਤੇ ਵਰਕਰਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਪਹੁੰਚਣ ਦੀ ਕ੍ਰਿਪਾਲਤਾ ਕਰਨ।ਇਸ ਮੌਕੇ ਸ੍ਰੀ ਜਸਵੰਤ ਰਾਏ ਨੰਗਲਸ਼ਾਮਾਂ, ਵਿਜੇ ਯਾਦਵ, ਰਣਜੀਤ ਸਿੰਘ ਰਾਣਾ, ਗੁਰਪ੍ਰੀਤ ਸਿੰਘ ਗੋਪੀ ਰੰਧਾਵਾ, ਰਵਿੰਦਰ ਸਿੰਘ ਸਵੀਟੀ, ਕੁਲਦੀਪ ਸਿੰਘ ਲੁਬਾਣਾ, ਸੁਭਾਸ਼ ਸੋਂਧੀ,ਰਾਜਵੰਤ ਸਿੰਘ ਸੁੱਖਾ,ਬਾਲ ਕਿਸ਼ਨ ਬਾਲਾ, ਕਰਨੈਲ ਸੰਤੋਖਪੁਰੀ, ਐਡਵੋਕੇਟ ਪ੍ਰਿਤਪਾਲ,ਦੇਵ ਰਾਜ, ਵਿਜੇ ਜੱਸਲ,ਸਰਵਣ ਰਾਣਾ, ਮਨੀ ਸਹੋਤਾ,ਸੋਹਣ ਲਾਲ, ਵਿਸ਼ਾਲ ਯਾਦਵ, ਹਰਵਿੰਦਰ, ਪ੍ਰਦੀਪ ਰਾਜਾ, ਰਾਮਦਾਸ ਵਾਲੀਆ, ਸਲਵਿੰਦਰ ਆਦਿ ਹਾਜ਼ਰ ਸਨ।
ਫੋਟੋ ਕੈਪਸਨ
ਰੈਲੀ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਿੰਦਰਪਾਲ ਸਿੰਘ ਗੁੰਬਰ, ਜਸਵੰਤ ਰਾਏ ਨੰਗਲਸ਼ਾਮਾਂ, ਵਿਜੇ ਯਾਦਵ, ਰਣਜੀਤ ਸਿੰਘ ਰਾਣਾ, ਗੁਰਪ੍ਰੀਤ ਸਿੰਘ ਗੋਪੀ ਰੰਧਾਵਾ, ਰਵਿੰਦਰ ਸਿੰਘ ਸਵੀਟੀ ਤੇ ਹੋਰ