ਜਲੰਧਰ 11 ਅਕਤੂਬਰ ( ) ਭਗਵਾਨ ਵਾਲਮੀਕਿ ਤੀਰਥ ਅਸਥਾਨ ਅੰਮ੍ਰਿਤਸਰ ਵਿਖੇ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ 17 ਅਕਤੂਬਰ ਨੂੰ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ।ਇਸ ਮੌਕੇ ਸ਼ਮੂਲੀਅਤ ਕਰਨ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ (ਐਸ ਸੀ ਵਿੰਗ) ਦੀ ਜ਼ਿਲ੍ਹਾ ਜਥੇਬੰਦੀ ਦੇ ਆਗੂਆਂ ਤੇ ਸਰਕਲ ਪ੍ਰਧਾਨ ਤੇ ਵਰਕਰਾਂ ਦੀ ਮੀਟਿੰਗ ਦਫ਼ਤਰ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ ਵਿਖੇ ਭਜਨ ਲਾਲ ਚੋਪੜਾ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ।ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਮੀਟਿੰਗ ਵਿੱਚ ਉਚੇਚੇ ਤੌਰ ਤੇ ਪਹੁੰਚੇ ਅਤੇ ਉਨ੍ਹਾਂ ਨੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਬੰਧੀ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਸਾਰਿਆਂ ਨੂੰ ਅੰਮ੍ਰਿਤਸਰ ਵਿਖੇ ਪਹੁੰਚਣ ਦੀ ਅਪੀਲ ਕੀਤੀ।ਇਸ ਮੌਕੇ ਸ੍ਰੀ ਕੀਮਤੀ ਭਗਤ ਜੀ ਨੇ ਵੱਡੇ ਜਥੇ ਸਮੇਤ ਸ਼ਮੂਲੀਅਤ ਕਰਨ ਦਾ ਭਰੋਸਾ ਦਿੱਤਾ ਅਤੇ ਵਧਾਈ ਦਿੱਤੀ। ਭਜਨ ਲਾਲ ਚੋਪੜਾ ਨੇ ਦੱਸਿਆ ਕਿ 17 ਅਕਤੂਬਰ ਨੂੰ ਸਵੇਰੇ 9 ਵਜੇ ਬਿਧੀਪੁਰ ਫ਼ਾਟਕ ਤੇ ਇੱਕਠੇ ਹੋ ਕੇ ਅੰਮ੍ਰਿਤਸਰ ਲਈ ਰਵਾਨਾ ਹੋਇਆ ਜਾਵੇਗਾ ਤੇ ਸਾਰਿਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ।ਇਸ ਮੌਕੇ ਰਣਜੀਤ ਸਿੰਘ ਰਾਣਾ, ਮਨਿੰਦਰਪਾਲ ਸਿੰਘ ਗੁੰਬਰ, ਸੁਭਾਸ਼ ਸੋਂਧੀ,ਵਿੱਕੀ ਤੁਲਸੀ,ਬਾਲ ਕਿਸ਼ਨ ਬਾਲਾ, ਅਰਜਨ ਸਿੰਘ, ਅਰੁਣ ਕੁਮਾਰ, ਬਨਵਾਰੀ ਲਾਲ, ਹਰਬੰਸ ਸਿੰਘ ਗੁਰੂ ਨਾਨਕਪੁਰਾ, ਪ੍ਰੀਤਮ ਸਿੰਘ ਖਾਲਸਾ, ਸ਼ਮੀ ਭਗਤ, ਦੇਵਰਾਜ, ਸੁਰਜੀਤ ਸਿੰਘ ਰਾਜੂ, ਹਰਪ੍ਰੀਤ ਸਿੰਘ ਮਿੱਠੂ ਬਸਤੀ, ਸੁਰਜੀਤ ਸਿੰਘ ਭੁੱਲਰ, ਸੁਰਜੀਤ ਸਿੰਘ ਖੁਰਲਾਕਿੰਗਰਾ, ਗਿਆਨ ਸਿੰਘ ਮਿੱਠੂ ਬਸਤੀ, ਸਤਪਾਲ,ਲਾਲ ਚੰਦ, ਰਾਜਿੰਦਰ ਕੁਮਾਰ ਬੰਟੀ, ਹਰਪ੍ਰੀਤ ਚੋਪੜਾ,ਵਿਪਨ ਕੁਮਾਰ, ਬਲਕਾਰ ਸਿੰਘ, ਕੁਲਵਿੰਦਰ ਕੁਮਾਰ, ਅਸ਼ੋਕ ਨਾਹਰ, ਯਸ਼ਪਾਲ ਰਾਮਨਗਰ,ਮਨੋਜ ਕੁਮਾਰ ਆਦਿ ਹਾਜ਼ਰ ਸਨ।
।