*ਪੰਜਾਬ ਪ੍ਰੈਸ ਕਲੱਬ ਦੀ ਨਵੀਂ ਟੀਮ ਨੇ ਜਿੰਮੇਵਾਰੀ ਸੰਭਾਲੀ*
*ਪੱਤਰਕਾਰਾਂ ਨੂੰ ਜਲਦ ਹੀ ਬੈਠਣ ਨੂੰ ਮਿਲੇਗੀ ਆਧੁਨਿਕ ਲਾਇਬ੍ਰੇਰੀ*
ਜਲੰਧਰ (18 ਅਕਤੂਬਰ)
ਪੰਜਾਬ ਪ੍ਰੈੱਸ ਕਲੱਬ ਦੇ ਨਵੇਂ ਅਹੁਦੇਦਾਰਾਂ ਦੀ ਪਹਿਲੀ ਮੀਟਿੰਗ ਅੱਜ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਾਰੇ ਅਹੁਦੇਦਾਰਾਂ ਨੇ ਸਤਨਾਮ ਸਿੰਘ ਮਾਣਕ ਨੂੰ ਪ੍ਰਧਾਨ ਬਣਨ ਉਪਰ ਵਧਾਈ ਦਿੱਤੀ। ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਨੇ ਕਲੱਬ ਦੀ ਕਾਰਜ-ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਉਤੇ ਵਿਚਾਰ ਚਰਚਾ ਕੀਤੀ। ਮੀਟਿੰਗ ਵਿਚ ਕਲੱਬ ਦੇ ਮੈਂਬਰਾਂ ਅਤੇ ਫ਼ੀਲਡ ਦੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਲਾਇਬਰੇਰੀ ਦਾ ਨਵੀਨੀਕਰਨ ਕਰਵਾ ਕੇ ਜਲਦ ਹੀ ਇਸਨੂੰ ਖੋਲ੍ਹਣ ਦੀ ਸਹਿਮਤੀ ਪ੍ਰਗਟਾਈ। ਇਸ ਦੇ ਇਲਾਵਾ ਅੱਜ ਹੋਈ ਮੀਟਿੰਗ ਵਿੱਚ ਕਲੱਬ ਦੀ ਬਿਹਤਰੀ ਲਈ ਹੇਠ ਲਿਖੇ ਫ਼ੈਸਲੇ ਕੀਤੇ:-
* ਕਲੱਬ ਦੀ ਲਾਇਬ੍ਰੇਰੀ ਮੈਂਬਰਾਂ ਦੇ ਪੜ੍ਹਨ-ਲਿਖਣ ਲਈ ਜਲਦ ਤੋਂ ਜਲਦ ਖੋਲ੍ਹੀ ਜਾਵੇਗੀ।
* ਲਾਇਬ੍ਰੇਰੀ ਦੇ ਨਵੀਨੀਕਰਨ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕਰਵਾ ਕੇ ਉਸ ਨੂੰ ਪੂਰਾ ਕੀਤਾ ਜਾਵੇਗਾ।
* ਲਾਇਬ੍ਰੇਰੀ ਦੀਆਂ ਕਿਤਾਬਾਂ ਦੇ ਰੱਖ-ਰਖਾਅ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਨਵੀਆਂ ਅਲਮਾਰੀਆਂ ਦਾ ਪ੍ਰਬੰਧ ਕੀਤਾ ਜਾਵੇਗਾ।
* ਕਿਤਾਬਾਂ ਦੀ ਸਾਂਭ ਸੰਭਾਲ ਅਤੇ ਸੁਰੱਖਿਆ ਵਾਸਤੇ ਹੋਰ ਬਿਹਤਰ ਕਦਮ ਚੁੱਕੇ ਜਾਣਗੇ।
ਇਸ ਮੀਟਿੰਗ ਵਿਚ ਕਲੱਬ ਦੇ ਜਨਰਲ ਸਕੱਤਰ ਮਨੋਜ ਤ੍ਰਿਪਾਠੀ, ਸੀਨੀਅਰ ਮੀਤ-ਪ੍ਰਧਾਨ ਪਾਲ ਸਿੰਘ ਨੌਲੀ, ਮੀਤ ਪ੍ਰਧਾਨ ਰਾਜੇਸ਼ ਸ਼ਰਮਾ (ਟਿੰਕੂ) ਅਤੇ ਪੰਕਜ ਰਾਏ, ਜਾਇੰਟ ਸਕੱਤਰ ਤਜਿੰਦਰ ਕੌਰ ਅਤੇ ਖਜ਼ਾਨਚੀ ਸ਼ਿਵ ਸ਼ਰਮਾ ਹਾਜ਼ਰ ਸਨ।