ਪਬਲਿਕ ਟਾਈਮਜ਼

ਪਬਲਿਕ ਟਾਈਮਜ਼

Monthly Punjabi Magazine
Smt. Pushpinder Kaur

Chief Editor

ਸਮੂਹ ਪਾਠਕਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਇਸ ਮੈਗਜ਼ੀਨ ਵਿਚ ਅਸੀਂ ਹਰ ਮਹੀਨੇ ਪੰਜਾਬ ਅਤੇ ਪੰਜਾਬੀ ਦੁਨੀਆ ਦੇ ਵੱਖ-ਵੱਖ ਰੰਗਾਂ ਨੂੰ ਸੰਜੋਕੇ ਤੁਹਾਡੇ ਰੁ-ਬਰੂ ਹੁੰਦੇ ਹਾਂ | ਸਾਡੀ ਇਸ ਪੇਸ਼ਕਸ਼ ਨੂੰ ਆਪਣੇ ਮੋਬਾਈਲ ਯਾਂ ਫਿਰ ਕੰਪਿਊਟਰ ਤੇ ਡਾਊਨਲੋਡ ਕਰਨ ਲਈ ਥੱਲੇ ਦਿਤੇ ਬਟਨ ਤੇ ਕਲਿੱਕ ਕਰੋ। …

ਅਮਰਿੰਦਰ ਸਿੰਘ ਭਾਜਪਾ ਦੀ ਧੁਨ ’ਤੇ ਨੱਚੇ ਤੇ ਹੁਣ ਚੰਨੀ ਵੀ ਅੱਧਾ ਪੰਜਾਬ ਕੇਂਦਰ ਹਵਾਲੇ ਕਰ ਕੇ ਇਹੋ ਕੁਝ ਕਰ ਰਹੇ ਹਨ

ਅਮਰਿੰਦਰ ਸਿੰਘ ਭਾਜਪਾ ਦੀ ਧੁਨ ’ਤੇ ਨੱਚੇ ਤੇ ਹੁਣ ਚੰਨੀ ਵੀ ਅੱਧਾ ਪੰਜਾਬ ਕੇਂਦਰ ਹਵਾਲੇ ਕਰ ਕੇ ਇਹੋ ਕੁਝ ਕਰ ਰਹੇ ਹਨ : ਹਰਸਿਮਰਤ ਕੌਰ ਬਾਦਲ

ਮੰਗ ਕੀਤੀ ਕਿ ਸਿੰਘੂ ਬਾਰਡਰ ’ਤੇ ਹੋਈ ਬੇਅਦਬੀ ਤੇ ਮਜ਼ਦੂਰ ਦੀ ਹੱਤਿਆ ਦੀ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਕੋਲੋਂ ਜਾਂਚ ਕਰਵਾਈ ਜਾਵੇ

ਕਿਹਾ ਕਿ ਅਕਾਲੀ ਦਲ ਕਦੇ ਵੀ ਉਸ ਪਾਰਟੀ ਨਾਲ ਮੁੜ ਸਾਂਝ ਨਹੀਂ ਪਾਵੇਗਾ ਜਿਸਨੇ ਪੰਜਾਬ ਦੀ ਪਿੱਠ ਵਿਚ ਛੁਰਾ ਮਾਰਿਆ ਤੇ ਪੰਜਾਬੀਆਂ ਨੁੰ ਬਦਨਾਮ ਕੀਤਾ

ਜਲੰਧਰ, 20 ਅਕਤੂਬਰ : ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਜਿਥੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ (ਭਾਜਪਾ) ਦੀਆਂ ਧੁਨਾਂ ’ਤੇ ਪੰਜ ਸਾਲ ਤੱਕ ਨੱਚਦੇ ਰਹੇ, ਹੁਣ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਕੇਂਦਰ ਸਰਕਾਰ ਨੂੰ ਤਕਰੀਬਨ ਅੱਧੇ ਪੰਜਾਬ ਵਿਚ ਪੁਲਿਸ ਦੀ ਭੂਮਿਕਾ ਖਤਮ ਕਰਨ ਲਈ ਸਹਿਮਤੀ ਦੇ ਇਹੋ ਕੁਝ ਕੀਤਾ ਹੈ।

ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਿਲੀ ਥੈਲਿਓਂ ਬਾਹਰ ਆ ਗਈ ਹੈ। ਵੁਹਨਾਂ ਕਿਹਾ ਕਿ ਹੁਦ ਸਪਸ਼ਟ ਹੈ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਨਾਲ ਰਲੇ ਹੋਏ ਸਨ ਤੇ ਉਹਨਾਂ ਨੇ ਆਪਣੀ ਹੀ ਪਾਰਟੀ ਦੇ ਨਾਲ ਨਾਲ ਪੰਜਾਬੀਆਂ ਦੀ ਪਿੱਠ ਵਿਚ ਛੁਰਾ ਮਾਰਿਆ। ਉਹਨਾਂ ਕਿਹਾ ਕਿ ਇਹੀ ਕਾਰਨ ਸੀ ਕਿ ਉਹਨਾਂ ਨੇ ਤਿੰਨ ਨਫਰਤ ਭਰੇ ਖੇਤੀ ਕਾਨੂੰਨ ਬਣਾਉਣ ਵਿਚ ਮਦਦ ਕੀਤੀ ਤੇ ਇਹ ਗੱਲ ਡੇਢ ਸਾਲ ਤੱਕ ਝੂਠ ਬੋਲ ਕੇ ਪੰਜਾਬੀਆਂ ਤੋਂ ਛੁਪਾ ਕੇ ਰੱਖੀ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਨਿੱਘੇ ਰਿਸ਼ਤੇ ਇਸ ਗੱਲ ਵੀ ਸਪਸ਼ਟ ਹਨ ਕਿ ਵਿੋਧੀ ਧਿਰ ਦਾ ਮੁੱਖ ਮੰਤਰੀ ਹੋਣ ਦੇ ਬਾਵਜੂਦ ਭਾਜਪਾ ਨੇ ਕਦੇ ਵੀ ਉਹਨਾਂ ਨੇ ਉਸ ਤਰੀਕੇ ਵਿਵਹਾਰ ਨਹੀਂ ਕੀਤਾ ਜਿਵੇਂ ਕਿ ਮਮਤਾ ਬੈਨਰਜੀ ਤੇ ਹੋਰਨਾਂ ਨਾਲਕ ੀਤਾ। ਉਹਨਾਂ ਕਿਹਾ ਕਿ ਵੱਧ ਤੋਂ ਵੱ ਪ੍ਰਧਾਨ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਬਾਰੇ ਇਹੋ ਕਿਹਾ ਕਿ ਉਹ ਇਕ ‘ਸਵਤੰਤਰ ਫੌਜੀ’ ਹਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਪਾਰਟੀ ਬਣਾ ਕੇ ਭਾਜਪਾ ਨਾਲ ਗਠਜੋੜ ਕਰਨ ਬਾਰੇ ਦਿੱਤੇ ਬਿਆਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਹ ਸੁਤੰਤਰ ਫੌਰੀ ਹਮੇਸ਼ਾ ਭਾਜਪਾ ਨਾਲ ਰਲ ਕੇ ਕੰਮ ਕਰ ਰਿਹਾ ਸੀ।

ਸਰਦਾਰਨੀ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਘੱਟ ਨਹੀਂ ਹਨ। ਉਹਨਾਂ ਕਿਹਾ ਕਿ ਚੰਨੀ ਨੇ ਸੂਬੇ ਦੇ ਹਿੱਤ ਕੇਂਦਰ ਨੂੰ ਵੇਚ ਕੇ ਪੰਜਾਬੀਆਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਉਹਨਾਂ ਕਿਹਾ ਕਿ ਚੰਨੀ ਨੇ ਬਹੁਤ ਰਾਜ਼ੀ ਖੁਸ਼ੀ ਨਾਲ 5 ਅਕਤੂਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਆਪਣੀ ਵਿਚ ਬਾਰਡਰ ਸਕਿਓਰਿਟੀ ਫੋਰਸ (ਬੀ ਐਸ ਐਫ) ਦਾ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਤੋਂ ਅਧਿਕਾਰ ਖੇਤਰ ਵਧਾ ਕੇ 50 ਕਿਲੋਮੀਟਰ ਤੱਕ ਕਰਨ ਲਈ ਸਹਿਮਤੀ ਦੇ ਦਿੱਤੀ ਸੀ। ਉਹਨਾਂ ਕਿਹਾ ਕਿ ਹੁਦ ਸ੍ਰੀ ਦਰਬਾ ਸਾਹਿਬ, ਦੁਰਗਿਆਣਾ ਮੰਦਿਰ ਤੇ ਰਾਮ ਤੀਰਥ ਵੀ ਕੇਂਦਰ ਸਰਕਾਰ ਦੇ ਦਾਇਰੇ ਹੇਠ ਆ ਗਏ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਪੰਜਾਬ ਦੇ 10 ਜ਼ਿਲ੍ਹੇ ਵੀ ਕੇਂਦਰ ਦੇ ਕੰਟਰੋਲ ਹੇਠ ਆ ਗਏ ਹਨ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਅਜਿਹਾ ਕਰ ਕੇ ਚੰਨੀ ਨੇ ਸੰਘਵਾਦ ਨੁੰ ਕਮਜ਼ੋਰ ਕੀਤਾ ਹੈ ਤੇ ਪੰਜਾਬ ਵਿਚ ਕੇਂਦਰ ਦਾ ਕੰਟਰੋਲ ਵਧਾਉਣ ਲਈ ਆਧਾਰ ਤਿਆਰ ਕਰ ਦਿੱਤਾ ਹੈ।

ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਦੀ ਚੁੱਕੀ ਝੂਠੀ ਸਹੁੰ ਦੀ ਵਰਤੋਂ ਚੰਨੀ ਸਮੇਤ ਸਾਰੀ ਪਾਰਟੀ ਨੇ 2017 ਦੀਆਂ ਚੋਣਾਂ ਵਿਚ ਵੋਟਾਂ ਹਾਸਲ ਕਰਨ ਵਾਸਤੇ ਕੀਤੀ ਸੀ। ਉਹਨਾਂ ਕਿਹਾ ਕਿ ਹੁਣ ਲੋਕ ਇਹਨਾਂ ਤੋਂ ਸਵਾਲ ਕਰ ਰਹੇ ਹਨ ਕਿ ਉਹਨਾ ਨੇ ਆਪਣੇ ਵਾਅਦੇ ਪੂਰੇ ਨਹੀਂ ਕਿਉਂਕਿ ਨਹੀਂ ਕੀਤੇ ਤਾਂ ਲੋਕਾਂ ਨੂੰ ਕੁੱਟਿਆ ਮਾਰਿਆ ਜਾ ਰਹਾ ਹੈ ਜਿਵੇਂ ਕਿ ਭੋਆ ਦੇ ਵਿਧਾਇਕ ਜੋਗਿੰਦਰਪਾਲ ਨੇ ਕੀਤਾ ਹੈ। ਉਹਨਾਂ ਕਿਹਾ ਕਿ ਕਾਂਗਰਸੀ ਇਹਸ ਤਰੀਕੇ ਪੇਸ਼ ਆਉਣ ਤੋਂ ਬਾਜ਼ ਆਉਣ ਕਿਉਂਕਿ ਛੇਤੀ ਹੀ ਲੋਕ ਵੀ ਇਸੇ ਤਰੀਕੇ ਦਾ ਵਿਵਹਾਰ ਕਰਨ ਲੱਗ ਪੈਣਗੇ।

ਜਦੋਂ ਉਹਨਾਂ ਨੁੰ ਨਿਹੰਗਾਂ ਵੱਲੋਂ ਸਿੰਘ ਬਾਰਡਰ ’ਤੇ ਬੇਅਦਬੀ ਕਰਨ ਦੇ ਦੋਸ਼ ਵਿਚ ਮਜ਼ਦੂਰ ਦੀ ਹੱਤਿਆ ਕਰਨ ਬਾਰੇ ਪੁੱਛਿਆ ਤਾਂ ਸਰਦਾਰਨੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਬੇਅਦਬੀ ਦੀਆਂ ਘਟਨਾਵਾਂ ਦੀ ਨਿਖੇਧੀ ਕੀਤੀ ਹੈ ਤੇ ਨਵੇਂ ਖੁਲ੍ਹਾਸੇ ਹੋਣ ਤੋਂ ਬਾਅਦ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਇਕ ਮਜ਼ਦੂਰ ਤੇ ਨਸ਼ੇੜੀ ਸੀ ਤੇ ਉਸਦੀ ਆਮਦਨ ਦਾ ਕੋਈ ਸਰੋਤ ਨਹੀਂ ਸੀ। ਉਹਨਾਂ ਕਿਹਾ ਕਿ ਇਹ ਵੀ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ ਉਹ ਸਿੰਘੂ ਕਿਵੇਂ ਪਹੁੰਚ ਗਿਆ। ਉਹਨਾਂ ਕਿਹਾ ਕਿ ਸਾਰੇ ਮਾਮਲੇ ਦੀ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਕੋਲੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਸਾਰੇ ਮਾਮਲੇ ਦਾ ਸੱਚ ਲੋਕਾਂ ਸਾਹਮਣੇ ਆ ਸਕੇ।

ਇਕ ਹੋਰ ਸਵਾਲ ਦੇ ਜਵਾਬ ਵਿਚ ਸਰਦਾਰਨੀ ਬਾਦਲ ਨੇ ਕਿਹਾ ਕਿ ਅਕਾਲੀ ਦਲ ਕਦੇ ਵੀ ਉਸ ਪਾਰਟੀ ਨਾਲ ਗਠਜੋੜ ਨਹੀਂ ਕਰੇਗਾ ਜਿਸਨੇ ਪੰਜਾਬ ਦੀ ਪਿੱਠ ਵਿਚ ਛੁਰਾ ਮਾਰਿਆ ਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੇ ਯਤਨ ਦੇ ਨਾਲ ਨਾਲ ਇਸਦੀ ਖੇਤੀਬਾੜੀ ਤੇ ਅਰਥਚਾਰਾ ਖਤਰੇ ਵਿਚ ਪਾਇਆ। ਉਹਨਾਂ ਇਹ ਵੀ ਦੱਸਿਆ ਕਿ ਭਾਵੇਂ ਉਹਨਾਂ ਨੂੰ ਕੇਂਦਰੀ ਮੰਤਰੀ ਹੁੰਦਿਆਂ ਸ਼ੁਰੂ ਵਿਚ ਹੀ ਇਹ ਸੰਕੇਤ ਮਿਲਣੇ ਸ਼ੁਰੂ ਹੋ ਗਏ ਸਨ ਕਿ ਭਾਜਪਾ ਨੇ ਗਠਜੋੜ ਦਾ ਧਰਮ ਨਹੀਂ ਨਿਭਾ ਰਹੀ ਤੇ ਅਕਾਲੀ ਦਲ ਪ੍ਰਤੀ ਵਫਾਦਾਰ ਨਹੀਂ ਹੈ ਪਰ ਇਸਦੇ ਬਾਵਜੂਦ ਅਸੀਂ ਪੰਜਾਬ ਦੀ ਬੇਹਤਰੀ ਲਈ ਤੇ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਰੱਖਣ ਲਈ ਗਠਜੋੜ ਜਾਰੀ ਰੱਖਿਆ। ਉਹਨਾਂ ਕਿਹਾ ਕਿ ਜਦੋਂ ਸਾਨੁੰ ਪਤਾ ਲੱਗਾ ਕਿ ਭਾਜਪਾ ਤਾਂ ਪੰਜਾਬ ਦੇ ਕਿਸਾਨਾਂ ਖਿਲਾਫ ਹੱਲਾ ਬੋਲਣ ’ਤੇ ਤੁਲੀ ਹੈ ਤਾਂ ਫਿਰ ਅਸੀਂ ਫੈਸਲਾ ਕੀਤਾ ਕਿ ਇਸ ਪਾਰਟੀ ਨਾਲ ਦਹਾਕਿਆਂ ਪੁਰਾਣਾ ਆਪਣਾ ਰਿਸ਼ਤਾ ਖਤਮ ਕੀਤਾ ਜਾਵੇ ਤੇ ਅਸੀਂ ਮੰਤਰੀ ਦਾ ਅਹੁਦਾ ਛੱਡਣ ਦੇ ਨਾਲ ਨਾਲ ਐਨ ਡੀ ਏ ਨਾਲ ਗਠਜੋੜ ਵੀ ਤੋੜ ਦਿੱਤਾ।

ਸਰਦਾਰਨੀ ਬਾਦਲ ਦੇ ਨਾਲ ਜਲੰਧਰ ਛਾਉਣੀ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਜਗਬੀਰ ਸਿੰਘ ਬਰਾੜ ਤੇ ਜ਼ਿਲ੍ਹੇ ਦੀ ਹੋਰ ਸੀਨੀਅਰ ਲੀਡਰਸ਼ਿਪ ਵੀ ਹਾਜ਼ਰ ਸੀ।

Leave a Comment

Your email address will not be published. Required fields are marked *