ਆਮ ਆਦਮੀ ਪਾਰਟੀ ਜਲੰਧਰ ਇਕਾਈ ਵੱਲੋਂ ਅੱਜ ਮੰਡੀ ਦਾ ਦੌਰਾ ਕੀਤਾ ਗਿਆ….ਆਪ। ਜਲੰਧਰ 25 ਅਕਤੂਬਰ : ਆਮ ਆਦਮੀ ਪਾਰਟੀ ਦੀ ਪੰਜਾਬ ਮਹਿਲਾ ਪ੍ਰਧਾਨ ਰਾਜਵਿੰਦਰ ਕੌਰ ਅਤੇ ਜ਼ਿਲਾ ਪ੍ਰਧਾਨ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਹਲਕਾ ਇੰਚਾਰਜ ਜਲੰਧਰ ਕੇਂਟ ਦੇ ਨਾਲ ਉਹਨਾਂ ਦੇ ਵਲੰਟੀਅਰਜ਼ ਨੇ ਦਾਣਾ ਮੰਡੀ ਦਾ ਦੌਰਾ ਕੀਤਾ। ਰਾਜਵਿੰਦਰ ਕੌਰ ਅਤੇ ਸੁਰਿੰਦਰ ਸਿੰਘ ਸੋਢੀ ਨੇ ਅੱਜ ਦਾਣਾ ਮੰਡੀ ਵਿੱਚ ਦੌਰੇ ਦੇ ਦੁਰਾਨ ਮੰਡੀ ਦੀ ਖ਼ਸਤਾ ਹਾਲਤ ਅਤੇ ਚੌਣੇ ਦੀ ਖ਼ਸਤਾ ਰੱਖ ਰਖਾਵ ਨੂੰ ਲੈ ਕੇ ਪੰਜਾਬ ਦੀ ਚੰਨੀ ਸਰਕਾਰ ਅਤੇ ਕੇਂਦਰ ਸਰਕਾਰ ਦੀ ਨਾਕਾਮੀ ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਚੌਣੇ ਦੀ ਖਰੀਦ ਬੜੀ ਮੱਠੀ ਰਫਤਾਰ ਨਾਲ ਕੀਤੀ ਜਾ ਰਹੀ ਹੈ। ਜਿਸ ਕਾਰਨ ਮੰਡੀਆਂ ਭਰੀਆਂ ਹੋਈਆਂ ਹਨ ਅਤੇ ਆਉਣ ਵਾਲੀ ਫਸਲ ਨੂੰ ਢੇਰੀ ਕਰਨ ਦੀ ਜਗ੍ਹਾ ਨਹੀਂ ਮਿਲ ਰਹੀ। ਇਸਤੋਂ ਸਾਫ ਜ਼ਹਿਰ ਹੈ ਕਿ ਸਰਕਾਰ ਦੀ ਮਨਸ਼ਾ ਕਿ ਹੈ। ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਮੋਰਚੇ ਤੇ ਫੈਲ ਸਾਬਤ ਹੋ ਰਹੀ ਹੈ ਅਤੇ ਸਰਕਾਰ ਵੱਲੋਂ ਚੌਣੇ ਦੇ ਰੱਖ ਰਖਾਵ ਦੇ ਪ੍ਰਬੰਧਾਂ ਨਾ ਕਾਫੀ ਨੇ ਅਤੇ ਕੇਂਦਰ ਦੀ ਸਰਕਾਰ ਦਾ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਦੇ ਪ੍ਰਤੀ ਬੇਪਰਵਾਹ ਹੈ। ਇਸ ਮੌਕੇ ਤੇ ਜਲੰਧਰ ਲੋਕ ਸਭ ਇੰਚਾਰਜ ਰਮਣੀਕ ਰੰਧਾਵਾ, ਉਪ ਪ੍ਰਧਾਨ ਹਰਚਰਨ ਸਿੰਘ ਸੰਧੂ, ਸੁਭਾਸ਼ ਪ੍ਰਭਾਕਰ, ਇਕਬਾਲ ਸਿੰਘ ਢੀਂਡਸਾ, ਗੁਰਪ੍ਰੀਤ ਕੌਰ ਅਤੇ ਹੋਰ ਕਰਯਕਰਤਾ ਪਹੁੰਚੇ।