ਤਲਵਿੰਦਰ ਸਿੰਘ ਕਪੂਰ ਅਕਾਲੀ ਦਲ ਛੱਡ ਕੇ ਆਪ ਵਿਚ ਸ਼ਾਮਲ
ਕਪੂਰਥਲਾ ਪਿਛਲੇ ਲੰਮੇ ਸਮੇ ਤੋ ਸ਼੍ਰੋਮਣੀ ਅਕਾਲੀ ਦਲ ਵਿਚ ਸੇਵਾ ਕਰਨ ਵਾਲੇ ਤਲਵਿੰਦਰ ਸਿੰਘ ਕਪੂਰ ਨੇ ਆਪ ਦੇ ਨੈਸ਼ਨਲ ਕਨਵੀਨਰ ਅਤੇ ਦਿੱਲੀ ਦੇ ਸੀਐਮ ਨੈਸ਼ਨਲ ਕਨਵੀਨਰ ਅਤੇ ਦਿੱਲੀ ਦੇ ਸੀ.ਐਮ. ਅਰਵਿੰਦ ਕੇਜਰੀਵਾਲ ਦੀਆ ਵਧੀਆ ਨੀਤੀਆਂ ਅਤੇ ਦਿੱਲੀ ਵਿਚ ਓਨਾ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਕੰਮਾਂ ਤੋ ਪ੍ਰਭਾਵਿਤ ਹੋ ਕੇ ਅੱਜ ਆਪਣੇ ਸਾਥੀਆਂ ਸਮੇਤ ਆਮ ਆਦਮੀ ਦੇ ਜ਼ਿਲਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਹਲਕਾ ਮੰਜੂ ਰਾਣਾ ਦੀ ਅਗਵਾਈ ਹੇਠ ਪਾਰਟੀ ਦਫ਼ਤਰ ਵਿਖ਼ੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਇਸ ਮੌਕੇ ਆਮ ਪਾਰਟੀ ਦੀ ਸਮੁੱਚੀ ਟੀਮ ਵਲੋਂ ਗੁਰਪਾਲ ਸਿੰਘ ਇੰਡੀਅਨ ਅਤੇ ਮੈਡਮ ਮੰਜੂ ਰਾਣਾ ਨੇ ਤਲਵਿੰਦਰ ਸਿੰਘ ਦਾ ਆਪ ਪਾਰਟੀ ਵਿਚ ਸ਼ਾਮਲ ਹੋਣ ਤੇ ਸਵਾਗਤ ਕੀਤਾ ਅਤੇ ਪਾਰਟੀ ਚਿਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇਨਾ ਆਗੂਆਂ ਨੇ ਕਿਹਾ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਹਰੇਕ ਵਿਅਕਤੀ ਨੂੰ ਬਣਦਾ ਮਾਣਸਨਮਾਨ ਦਿਤਾ ਜਾਵੇਗਾ ਇਸ ਮੌਕੇ ਆਪ ਵਪਾਰ ਮੰਡਲ ਜਿਲ੍ਹਾ ਪ੍ਰਧਾਨ ਸ਼ਾਇਰ ਕਵਰ ਇਕਬਾਲ ਸਿੰਘ ਵਿਕਾਸ ਮੋਮੀ ਤੇ ਹੋਰ ਆਗੂ ਤੇ ਵਰਕਰ ਹਾਜਰ ਸਨ।