*ਪੰਜਾਬ ਪ੍ਰੈੱਸ ਕਲੱਬ ਵੱਲੋਂ ਸਲਾਹਕਾਰ ਅਤੇ ਅਨੁਸ਼ਾਸਨੀ ਕਮੇਟੀ ਘੋਸ਼ਿਤ*
ਜਲੰਧਰ 8 ਅਕਤੂਬਰ( )
ਅੱਜ ਪੰਜਾਬ ਪ੍ਰੈਸ ਕਲੱਬ ਦੀ ਗਵਰਨਿੰਗ
ਕੌਂਸਿਲ ਦੀ ਮੀਟਿੰਗ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ‘ਚ ਕਲੱਬ ਦੀ ਬਿਹਤਰੀ ਲਈ ਸਾਰੇ ਮੈਂਬਰਾਂ ਦੇ ਸੁਝਾਅ ਲਏ ਗਏ ਅਤੇ ਪੱਤਰਕਾਰਤਾ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਯਤਨਸ਼ੀਲ ਰਹਿਣ ਦੀ ਲੋੜ ਉੱਤੇ ਵਿਚਾਰ ਚਰਚਾ ਹੋਈ। ਇਹ ਫ਼ੈਸਲਾ ਕੀਤਾ ਗਿਆ ਕਿ ਕਲੱਬ ਦੀ ਨਵੀਂ ਕਾਰਜਕਾਰਨੀ ਵੱਲੋਂ ਮੀਡੀਆ ਨਾਲ ਜੁੜੇ ਹਰੇਕ ਅਦਾਰੇ ਨਾਲ ਤਾਲਮੇਲ ਅਤੇ ਮਿਲਵਰਤਨ ਰੱਖਿਆ ਜਾਵੇਗਾ।
ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਕਲੱਬ ਦੀ ਸਲਾਹਕਾਰ ਕਮੇਟੀ ਅਹੁਦੇਦਾਰਾਂ ਸਮੇਤ 25 ਮੈਂਬਰੀ ਹੋਵੇਗੀ, ਜਿਸ ਉੱਤੇ ਇਹ ਵੀ ਸਹਿਮਤੀ ਬਣੀ ਕਿ ਇਸ ਗਿਣਤੀ ਵਿੱਚ ਅੱਗੇ ਜਾ ਕੇ ਤਬਦੀਲੀ ਵੀ ਕੀਤੀ ਜਾ ਸਕਦਾ ਹੈ। ਅੱਜ ਪਹਿਲੇ 11 ਮੈਂਬਰਾਂ ਵੱਜੋਂ ਡਾ.ਲਖਵਿੰਦਰ ਸਿੰਘ ਜੌਹਲ, ਆਈ.ਪੀ.ਸਿੰਘ, ਕਮਲੇਸ਼ ਦੁੱਗਲ, ਕੁਲਦੀਪ ਸਿੰਘ ਬੇਦੀ, ਰਾਕੇਸ਼ ਸ਼ਾਂਤੀਦੂਤ, ਮਲਕੀਤ ਸਿੰਘ ਬਰਾੜ, ਰਾਕੇਸ਼ ਸੂਰੀ, ਪਵਨ ਮਹੀਨੀਆ, ਬੇਅੰਤ ਸਿੰਘ ਸਰਹੱਦੀ, ਰਾਜੀਵ ਵੱਧਵਾ ਅਤੇ ਸੁਕਰਾਂਤ ਸਫ਼ਰੀ ਨੂੰ ਸ਼ਾਮਿਲ ਕੀਤਾ ਗਿਆ। ਇਸ ਤੋਂ ਇਲਾਵਾ ਕਲੱਬ ਦੀ ਅਨੁਸ਼ਾਸਨੀ ਕਮੇਟੀ ਦੀ ਜਿੰਮੇਵਾਰੀ ਕਲੱਬ ਦੇ ਅਹੁਦੇਦਾਰਾਂ ਵਿਚੋਂ ਹੀ ਮਨੋਜ ਤ੍ਰਿਪਾਠੀ, ਪਾਲ ਸਿੰਘ ਨੌਲ੍ਹੀ ਅਤੇ ਤਜਿੰਦਰ ਕੌਰ ਥਿੰਦ ਨੂੰ ਸੋਂਪੀ ਗਈ।
ਇਸ ਮੀਟਿੰਗ ‘ਚ ਜਨਰਲ ਸਕੱਤਰ ਮਨੋਜ ਤ੍ਰਿਪਾਠੀ, ਮੀਤ-ਪ੍ਰਧਾਨ ਪੰਕਜ ਕੁਮਾਰ ਰਾਏ ਅਤੇ ਰਾਜੇਸ਼ ਸ਼ਰਮਾ(ਟਿੰਕੂ), ਖਜ਼ਾਨਚੀ ਸ਼ਿਵ ਸ਼ਰਮਾ ਅਤੇ ਜਾਇੰਟ ਸਕੱਤਰ ਤੇਜਿੰਦਰ ਕੌਰ ਥਿੰਦ ਵੀ ਹਾਜ਼ਰ ਸਨ।