ਬੰਦੀ ਛੋੜ ਦਿਵਸ ਦੀ 400 ਸਾਲਾ ਸ਼ਤਾਬਦੀ ਨੂੰ ਸਮਰਪਿਤ
ਗੁਰਦੁਆਰਾ ਸੋਡਲ ਛਾਉਣੀਂ ਨਿਹੰਗ ਸਿੰਘਾਂ ਵਿਖੇ ਹੋਣ ਵਾਲੇ ਸ੍ਰੀ ਸਹਿਜ ਪਾਠ ਸਾਹਿਬ ਸਮਾਗਮ ਸਬੰਧੀ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰੀਤ ਨਗਰ ਸੋਡਲ ਰੋਡ ਵਿਖੇ ਹੋਈ ਮੀਟਿੰਗ
ਜਲੰਧਰ 27 ਸਤੰਬਰ ( ) ਬੰਦੀ ਛੋੜ ਦਿਵਸ ਦੀ 400 ਸਾਲਾ ਸ਼ਤਾਬਦੀ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਅਗਵਾਈ ਹੇਠ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਸਹਿਜ ਪਾਠ ਸੇਵਾ ਸੰਸਥਾ ਸ੍ਰੀ ਅੰਮ੍ਰਿਤਸਰ, ਜਲੰਧਰ ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾਂ, ਇਸਤ੍ਰੀ ਸਤਸੰਗਿ ਸਭਾਵਾਂ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਆਪੋ-ਆਪਣੇ ਘਰਾਂ ਚ ਸੰਗਤਾਂ ਤੋਂ ਆਰੰਭ ਕਰਵਾਏ ਗਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ 31 ਅਕਤੂਬਰ 2021 ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਗੁਰਦੁਆਰਾ ਸੋਡਲ ਛਾਉਣੀਂ ਨਿਹੰਗ ਸਿੰਘਾਂ ਵਿਖੇ ਸੰਗਤਾਂ ਵੱਲੋਂ ਸਾਂਝੇ ਤੌਰ ਤੇ ਸੰਗਤੀ ਰੂਪ ਵਿਚ ਪਾਏ ਜਾਣਗੇ।ਇਸ ਸਬੰਧੀ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰੀਤ ਨਗਰ ਵਿਖੇ ਸਮਾਗਮ ਦੀਆਂ ਤਿਆਰੀਆਂ ਸਬੰਧੀ ਜਥੇਦਾਰ ਕੁਲਵੰਤ ਸਿੰਘ ਮੰਨਣ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ ਅਤੇ ਇਸ ਅਸਥਾਨ ਤੋਂ ਸ਼ਬਦ ਚੌਂਕੀ ਦੀ ਆਰੰਭਤਾ ਸਬੰਧੀ ਤਿਆਰੀਆਂ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਮਾਤਾ ਗੰਗਾ ਜੀ ਦੀ ਅਗਵਾਈ ਹੇਠ ਬਾਬਾ ਬੁੱਢਾ ਜੀ ਵਲੋਂ ਆਰੰਭ ਕੀਤੀ ਸ਼ਬਦ ਚੌਂਕੀ ਨੂੰ ਸਮਰਪਿਤ 52 ਸ਼ਬਦ ਚੌਂਕੀਆਂ ਵੱਖ-ਵੱਖ ਗੁਰਦੁਆਰਾ ਸਾਹਿਬਾਨ ਤੋਂ ਆਪੋ-ਆਪਣੀਆਂ ਗੱਡੀਆਂ ਵਿਚ ਆਉਣਗੀਆਂ।(1) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ,ਪ੍ਰੀਤ ਨਗਰ ਸੋਡਲ ਰੋਡ ਜਲੰਧਰ
(2) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਇੰਡਸਟ੍ਰੀਅਲ ਏਰੀਆ ਜਲੰਧਰ (3) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੁਰਦੇਵ ਨਗਰ, ਨਵੀਂ ਦਾਣਾ ਮੰਡੀ, (ਨੇੜੇ ਪ੍ਰਕਾਸ਼ ਆਈਸ ਕਰੀਮ ਚੌਂਕ) ਵਿਖੇ ਪਹੁੰਚ ਕੇ ਲੰਗਰ ਛੱਕ ਕੇ ਮੁੜ ਪੈਦਲ ਚੱਲ ਕੇ ਸ਼ਬਦ ਗੁਰਬਾਣੀ ਦਾ ਜਾਪ ਕਰਦੇ ਹੋਏ ਸ਼ਬਦ ਚੌਂਕੀਆਂ ਗੁਰਦੁਆਰਾ ਸੋਡਲ ਛਾਉਣੀਂ ਨਿੰਹਗ ਸਿੰਘਾਂ ਵਿਖੇ ਪਹੁੰਚਣਗੀਆਂ। ਅਤੇ ਸ੍ਰੀ ਸਹਿਜ ਪਾਠ ਦੇ ਭੋਗਾਂ ਵਿਚ ਸੰਗਤਾਂ ਸ਼ਾਮਲ ਹੋਣਗੀਆਂ।
ਇਸ ਮੌਕੇ ਹਰਭਜਨ ਸਿੰਘ ਨੰਦੜਾ ਪ੍ਰਧਾਨ ਗੁਰਦੁਆਰਾ ਪ੍ਰੀਤ ਨਗਰ, ਅਰਵਿੰਦਰ ਸਿੰਘ ਰੇਰੂ, ਹਰਭਜਨ ਸਿੰਘ ਸੈਣੀ ਪ੍ਰਧਾਨ ਇੰਡਸਟ੍ਰੀਅਲ ਏਰੀਆ, ਬੀਬੀ ਤ੍ਰਿਲੋਚਨ ਕੌਰ ਪ੍ਰਚਾਰਕ,ਅਮਰਜੀਤ ਸਿੰਘ ਕਿਸ਼ਨਪੁਰਾ, ਕੁਲਦੀਪ ਸਿੰਘ ਲੁਬਾਣਾ, ਠੇਕੇਦਾਰ ਰਘਬੀਰ ਸਿੰਘ, ਕੁਲਦੀਪ ਸਿੰਘ ਪਾਇਲਟ, ਮਨਿੰਦਰਪਾਲ ਸਿੰਘ ਗੁੰਬਰ, ਗੁਰਦੀਪ ਸਿੰਘ ਸਭਰਵਾਲ, ਬਲਵੰਤ ਸਿੰਘ ਜੰਡੂ, ਰਾਜਿੰਦਰ ਸਿੰਘ ਸਭਰਵਾਲ, ਰਣਜੀਤ ਸਿੰਘ ਸੋਡਲ, ਪ੍ਰਿਤਪਾਲ ਸਿੰਘ ਗੁੰਬਰ, ਹਰਮਿੰਦਰ ਸਿੰਘ ਭਾਟੀਆ ਕਰਾਰ ਖਾਂ, ਗੁਰਪ੍ਰੀਤ ਸਿੰਘ ਡਿਪਟੀ ਆਦਿ ਹਾਜ਼ਰ ਸਨ।