ਬੰਦੀ ਛੋੜ ਦਿਵਸ ਦੀ 400 ਸਾਲਾ ਸ਼ਤਾਬਦੀ ਨੂੰ ਸਮਰਪਿਤ
ਗੁਰਦੁਆਰਾ ਸੋਡਲ ਛਾਉਣੀਂ ਨਿਹੰਗ ਸਿੰਘਾਂ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਦੇ ਸੰਗਤੀ ਰੂਪ ‘ਚ ਪਾਏ ਭੋਗ
ਜ਼ਿੰਦਗੀ ਚ ਸਹਿਜ ਪਾਠ ਕਰਨ ਨਾਲ ਗੁਰਬਾਣੀ ਦਾ ਇਤਨਾ ਅਸਰ ਹੁੰਦਾ ਹੈ ਕਿ ਆਦਮੀ ਦਾ ਜੀਵਨ ਹੀ ਬਦਲ ਜਾਂਦਾ ਹੈ- ਗਿਆਨੀ ਰਘਬੀਰ ਸਿੰਘ
ਜਲੰਧਰ 31 ਸਤੰਬਰ ( ) ਬੰਦੀ ਛੋੜ ਦਿਵਸ ਦੀ 400 ਸਾਲਾ ਸ਼ਤਾਬਦੀ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਅਗਵਾਈ ਹੇਠ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਸਹਿਜ ਪਾਠ ਸੇਵਾ ਸੰਸਥਾ ਸ੍ਰੀ ਅੰਮ੍ਰਿਤਸਰ, ਜਲੰਧਰ ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾਂ, ਇਸਤ੍ਰੀ ਸਤਸੰਗਿ ਸਭਾਵਾਂ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਆਪੋ-ਆਪਣੇ ਘਰਾਂ ਚ ਸੰਗਤਾਂ ਤੋਂ ਆਰੰਭ ਕਰਵਾਏ ਗਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਅੱਜ 31 ਅਕਤੂਬਰ 2021 ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਗੁਰਦੁਆਰਾ ਸੋਡਲ ਛਾਉਣੀਂ ਨਿਹੰਗ ਸਿੰਘਾਂ ਵਿਖੇ ਸੰਗਤਾਂ ਵੱਲੋਂ ਸਾਂਝੇ ਤੌਰ ਤੇ ਸੰਗਤੀ ਰੂਪ ਵਿਚ ਭੋਗ ਪਾਏ ਗਏ ਅਤੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੀ ਮੁੜ ਆਰੰਭਤਾ ਕੀਤੀ ਗਈ।
ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾ ਕਰਵਾਏ ਗਏ 52 ਰਾਜਿਆਂ ਨੂੰ ਸਮਰਪਿਤ ਸਿੰਘ ਸਭਾਵਾਂ, ਇਸਤ੍ਰੀ ਸਤਸੰਗਿ ਸਭਾਵਾਂ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਵੱਖ-ਵੱਖ ਗੁਰਦੁਆਰਾ ਸਾਹਿਬਾਨ ਤੋਂ 52 ਸ਼ਬਦ ਚੌਂਕੀਆਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ,ਪ੍ਰੀਤ ਨਗਰ ਸੋਡਲ ਰੋਡ ਜਲੰਧਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਇੰਡਸਟ੍ਰੀਅਲ ਏਰੀਆ ਜਲੰਧਰ,ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੁਰਦੇਵ ਨਗਰ, ਨਵੀਂ ਦਾਣਾ ਮੰਡੀ ਪਹੁੰਚ ਕੇ ਪੈਦਲ ਚੱਲ ਕੇ ਸ਼ਬਦ ਗੁਰਬਾਣੀ ਦਾ ਜਾਪ ਕਰਦੇ ਹੋਏ ਸ਼ਬਦ ਚੌਂਕੀਆਂ ਗੁਰਦੁਆਰਾ ਸੋਡਲ ਛਾਉਣੀਂ ਨਿੰਹਗ ਸਿੰਘਾਂ ਵਿਖੇ ਸ੍ਰੀ ਸਹਿਜ ਪਾਠ ਭੋਗ ਸਮਾਗਮ ‘ਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ।ਇਸ ਮੌਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਗਿਆਨੀ ਸੁਖਵੰਤ ਸਿੰਘ ਜੀ ਹਰੀਆਂ ਵੇਲਾਂ ਵਾਲਿਆ ਵਲੋਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ।ਇਸ ਮੌਕੇ ਬਾਬਾ ਨਾਗਰ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਅਤੇ ਬਾਬਾ ਗੁਰਪ੍ਰੀਤ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਨੇ ਉਚੇਚੇ ਤੌਰ ਤੇ ਹਾਜ਼ਰੀਆਂ ਭਰੀਆਂ ਗਈਆਂ। ਭਾਈ ਸ਼ਮਸ਼ੇਰ ਸਿੰਘ ਮਿਸ਼ਰਪੁਰਾ ਦੇ ਢਾਡੀ ਜਥੇ ਵੱਲੋਂ ਛੇਵੇਂ ਪਾਤਸ਼ਾਹ ਦੇ ਬੰਦੀ ਛੋੜ ਦਿਵਸ ਸਬੰਧੀ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ।
ਸ਼੍ਰੀ ਸਹਿਜ ਪਾਠ ਸਾਹਿਬ ਦੇ ਭੋਗ ਅਤੇ ਮੁੜ ਸ਼੍ਰੀ ਸਹਿਜ ਪਾਠ ਸਾਹਿਬ ਦੀ ਆਰੰਭਤਾ ਭਾਈ ਦਿਲਬਾਗ ਸਿੰਘ ਮੁੱਖੀ ਸ਼੍ਰੀ ਸਹਿਜ ਪਾਠ ਸੇਵਾ ਸੰਸਥਾ ਵਲੋ ਨਿਭਾਈ ਗਈ, ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਕੁਲਵਿੰਦਰ ਸਿੰਘ ਨੇ ਅਰਦਾਸ ਜੋਦੜੀ ਕੀਤੀ ਅਤੇ ਸਟੇਜ ਸਕੱਤਰ ਦੀ ਸੇਵਾ ਬੀਬੀ ਤਿਰਲੋਚਨ ਕੌਰ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਅੰਮ੍ਰਿਤਸਰ ਵਲੋ ਨਿਭਾਈ ਗਈI ਇਸ ਮੌਕੇ ਜੱਥੇਦਾਰ ਕੁਲਵੰਤ ਸਿੰਘ ਮੰਨਣ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਆਈਆਂ ਸੰਗਤਾਂ ਨੂੰ ਜੀ ਆਇਆਂ ਆਖਿਆ ਤੇ ਧੰਨਵਾਦ ਕੀਤਾ I ਇਸ ਮੌਕੇ ਦੁੱਧ ਦੀ ਸੇਵਾ ਸ਼ੇਰੇ ਪੰਜਾਬ ਯੂਥ ਕਲੱਬ ਪ੍ਰੀਤ ਨਗਰ ਸੋਡਲ ਰੋਡ ਵਲੋ ਕੀਤੀ ਗਈ I ਜੋੜਿਆਂ ਦੀ ਸੇਵਾ ਗੁਰਮੁੱਖ ਸੇਵਾ ਦਲ, ਜਲ ਦੀ ਸੇਵਾ ਭਾਈ ਘਨੱਈਆ ਜੀ ਸੇਵਾ ਦਲ ਤੇ ਲੰਗਰ ਵਰਤਾਉਣ ਦੀ ਸੇਵਾ ਗੁਰੂ ਨਾਨਕ ਮਿਸ਼ਨ ਨੌਜਵਾਨ ਸਭਾ,ਸਰਬ ਧਰਮ ਵੈਲਫੇਅਰ ਸੁਸਾਇਟੀ ਲੰਮਾ ਪਿੰਡ ਤੇ ਮੀਰੀ ਪੀਰੀ ਵੈੱਲਫੇਅਰ ਸੇਵਾ ਸੁਸਾਇਟੀ ਲੰਮਾ ਪਿੰਡ ਵਲੋ ਨਿਭਾਈ ਗਈ I
1 ਨਵੰਬਰ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸੋਡਲ ਛਾਉਣੀਂ ਨਿੰਹਗ ਸਿੰਘ ਵਿਖੇ ਅੰਮ੍ਰਿਤ ਸੰਚਾਰ ਹੋਵੇਗਾ।ਕਕਾਰ ਭੇਟਾ ਰਹਿਤ ਦਿੱਤੇ ਜਾਣਗੇ।
ਇਸ ਮੌਕੇ ਕਮਲਜੀਤ ਸਿੰਘ ਭਾਟੀਆ, ਕੁਲਦੀਪ ਸਿੰਘ ਪਾਇਲਟ, ਰਣਜੀਤਸਿੰਘ ਰਾਣਾ, ਅਮਰਜੀਤ ਸਿੰਘ ਕਿਸ਼ਨਪੁਰਾ, ਅਮਰਜੀਤ ਸਿੰਘ ਮਿੱਠਾ, ਚਰਨਜੀਵ ਸਿੰਘ ਲਾਲੀ, ਬਾਬਾ ਹਰਦਿਆਲ ਸਿੰਘ ਹਰੀਆਂ ਵੇਲਾਂ, ਬਾਬਾ ਜਸਵਿੰਦਰ ਸਿੰਘ ਬਸ਼ੀਰਪੁਰਾ, ਦਲਜੀਤ ਸਿੰਘ ਬੇਦੀ,ਸਤਪਾਲ ਸਿੰਘ ਸਿਦਕੀ, ਗੁਰਦੇਵ ਸਿੰਘ ਮਾਹਲ,ਸੰਤ ਰਣਜੀਤ ਸਿੰਘ ਲਾਇਲਪੁਰੀ,
ਕੁਲਦੀਪ ਸਿੰਘ ਪਾਇਲਟ, ਕੁਲਦੀਪ ਸਿੰਘ ਲੁਬਾਣਾ, ਸੁਰਜੀਤ ਸਿੰਘ ਨੀਲਾਮਹਿਲ, ਅਮਰਪ੍ਰੀਤ ਸਿੰਘ ਮੌਂਟੀ, ਸਤਿੰਦਰ ਸਿੰਘ ਪੀਤਾ, ਗੁਰਪ੍ਰੀਤ ਸਿੰਘ ਰਾਜਾ ਉਬਰਾਏ , ਇੰਦਰਪ੍ਰੀਤ ਸਿੰਘ ਪਾਇਲਟ, ਬੋਬੀ ਵਾਲੀਆ, ਸੁਰਿੰਦਰ ਸਿੰਘ ਬਿੱਟੂ, ਅਵਤਾਰ ਸਿੰਘ ਘੁੰਮਣ, ਰਵਿੰਦਰ ਸਿੰਘ ਸਵੀਟੀ, ਹਰਭਜਨ ਸਿੰਘ ਸੈਣੀ, ਰਾਜਿੰਦਰ ਸਿੰਘ ਮਿਗਲਾਨੀ, ਗੁਰਦੇਵ ਸਿੰਘ ਗੋਲਡੀ ਭਾਟੀਆ,ਚਰਨ ਸਿੰਘ ਮਕਸੂਦਾਂ, ਠੇਕੇਦਾਰ ਰਘਬੀਰ ਸਿੰਘ, ਰਾਜਿੰਦਰ ਸਿੰਘ ਸਭਰਵਾਲ, ਮਨਿੰਦਰਪਾਲ ਸਿੰਘ ਗੁੰਬਰ, ਗੁਰਦੀਪ ਸਿੰਘ ਸਭਰਵਾਲ,ਕੁਲਤਾਰ ਸਿੰਘ ਕੰਡਾ, ਦਲਜੀਤ ਸਿੰਘ ਬੇਦੀ, ਅਮਰੀਕ ਸਿੰਘ ਭਾਟ ਸਿੰਘ, ਮਨਦੀਪ ਸਿੰਘ ਗੋਲਡੀ, ਸੁਖਬੀਰ ਸਿੰਘ ਮਾਣਕ, ਕਿਰਨਬੀਰ ਸਿੰਘ ਰੰਧਾਵਾ,ਕਮਲ ਸ਼ਰਮਾ, ਗੁਰਪ੍ਰੀਤ ਸਿੰਘ, ਜਗਦੀਪ ਸਿੰਘ, ਮਨਜੀਤ ਸਿੰਘ, ਬਲਜੀਤ ਸਿੰਘ,ਗੁਰਸ਼ਿੰਦਰ ਸਿੰਘ ਗੋਪੀ, ਜਸਵਿੰਦਰ ਸਿੰਘ ਕਾਕਾ, ਮਨਿੰਦਰ ਸਿੰਘ, ਅਮਰਜੀਤ ਸਿੰਘ ਅਮਰ, ਗੁਰਮੀਤ ਕੌਰ ਪਾਇਲਟ, ਬਲਬੀਰ ਕੌਰ ਧੁਪੜ, ਹਰਜਿੰਦਰ ਪਾਲ ਕੌਰ ਗੁੰਬਰ, ਰਾਜਵੰਤ ਕੌਰ ਰੱਜੀ,ਆਦਿ ਹਾਜ਼ਰ ਸਨ