ਪਿਛਲੇ 28 ਅਕਤੂਬਰ ਤੋਂ ਧਰਨੇ ਤੇ ਬੈਠੇ ਬੀ ਐਡ ਪਾਸ ਅਧਿਆਪਕਾਂ ਦੇ ਸਮਰਥਨ ਲਈ ਆਮ ਆਦਮੀ ਪਾਰਟੀ ਜਲੰਧਰ ਇਕਾਈ ਵੱਲੋਂ ਸਮਰਥਨ ਦਿੱਤਾ ਗਿਆ….. ਰਾਜਵਿੰਦਰ ਕੌਰ, ਸੁਰਿੰਦਰ ਸਿੰਘ ਸੋਢੀ ਅਤੇ ਪ੍ਰੇਮ ਕੁਮਾਰ। 7 ਨਵੰਬਰ 2021 : ਆਮ ਆਦਮੀ ਪਾਰਟੀ ਜਲੰਧਰ ਇਕਾਈ ਵੱਲੋਂ ਪੰਜਾਬ ਮਹਿਲਾ ਪ੍ਰਧਾਨ ਰਾਜਵਿੰਦਰ ਕੌਰ, ਹਲਕਾ ਇੰਚਾਰਜ ਤੇ ਜ਼ਿਲਾ ਪ੍ਰਧਾਨ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਅਤੇ ਹਲਕਾ ਇੰਚਾਰਜ ਤੇ ਦਿਹਾਤੀ ਪ੍ਰਧਾਨ ਪ੍ਰਿੰਸੀਪਲ ਪ੍ਰੇਮ ਕੁਮਾਰ ਦੀ ਅਗੁਵਾਈ ਹੇਠ ਧਰਨੇ ਤੇ ਬੈਠੇ ਬੀ ਐਡ ਪਾਸ ਅਧਿਆਪਕਾਂ ਦੇ ਧਰਨੇ ਨੂੰ ਪਹੁੰਚ ਕੇ ਸਮਰਥਨ ਦਿੱਤਾ ਗਿਆ। ਉਨਾਂ ਨੇ ਕਿਹਾ ਕਿ ਪੰਜਾਬ ਦੀ ਚੰਨੀ ਸਰਕਾਰ ਨੇ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੂਠੇ ਲਾਰਿਆਂ ਤੋਂ ਇਲਾਵਾ ਪੰਜਾਬ ਦੇ ਲੋਕਾਂ ਨੂੰ ਕੁਝ ਨਈ ਦਿੱਤਾ ਅਤੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਦੇ ਸਿਰਫ ਕਾਗਜ਼ੀ ਕਾਰਵਾਈ ਦੇ ਇਲਾਵਾ ਕੁਝ ਨਈ ਹਨ। ਰਾਜਵਿੰਦਰ ਕੌਰ, ਸੁਰਿੰਦਰ ਸਿੰਘ ਸੋਢੀ ਅਤੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਬੇਰੋਜ਼ਗਾਰ ਅਧਿਆਪਕ ਪਿਛਲੇ ਦੱਸ ਦਿਨਾਂ ਤੋਂ ਪਾਣੀ ਦੀ ਟੈਂਕੀ ਤੇ ਚੜੇ ਹੋਏ ਨੇ ਅਤੇ ਆਪਣੀ ਨੌਕਰੀ ਦੀ ਮੰਗ ਕਰ ਰਹੇ ਨੇ ਪਰ ਪੰਜਾਬ ਦੀ ਚੰਨੀ ਸਰਕਾਰ ਅੰਨੀ, ਗੂੰਗੀ ਅਤੇ ਬਹਿਰੀ ਹੋ ਚੁੱਕੀ ਹੈ ਕਿਉਂਕਿ ਇਨਾਂ ਦੇ ਕੰਨਾਂ ਤੇ ਜੂੰ ਤਕ ਨਹੀਂ ਰੇਂਗ ਰਹੀ। ਜਿਹੜੀ ਪਾਣੀ ਦੀ ਟੈਂਕੀ ਤੇ ਬੇਰੋਜ਼ਗਾਰ ਅਧਿਆਪਕ ਚੜੇ ਹੋਏ ਨੇ ਉਹ ਟੈਂਕੀ ਦੀ ਹਾਲਤ ਵੀ ਖ਼ਸਤਾ ਹੋ ਚੁੱਕੀ ਹੈ ਜੌ ਕਿ ਆਉਣ ਵਾਲੇ ਵੱਡੇ ਹਾਦਸੇ ਦਾ ਕਦੇ ਵੀ ਸ਼ਿਕਾਰ ਹੋ ਸਕਦੀ ਹੈ। ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਧੱਕਾ ਸ਼ਾਹੀ ਹੁਣ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਅਤੇ ਚੰਨੀ ਸਰਕਾਰ ਹਰ ਮੋਰਚੇ ਤੇ ਫੈਲ ਸਾਬਤ ਹੋਈ ਹੈ। ਇਸ ਮੌਕੇ ਤੇ ਜਗਤਾਰ ਸੰਘੇੜਾ, ਡਾਕਟਰ ਸ਼ਿਵ ਦਿਆਲ ਮਾਲੀ, ਸੁਭਾਸ਼ ਸ਼ਰਮਾ, ਜੋਗਿੰਦਰ ਪਾਲ ਸ਼ਰਮਾ, ਆਈ ਐਸ ਬੱਗਾ, ਅੰਮ੍ਰਿਤ ਪਾਲ, ਮੁਖਤਿਆਰ ਸਿੰਘ, ਵਰੁਣ ਅਤੇ ਜਸਪਾਲ ਸਿੰਘ ਮੌਜੂਦ ਸਨ।