*ਹਾਕੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਤੇ Ph D…* *ਹਰਿਆਣਾ ਦੇ ਨੌਜਵਾਨ ਸੰਦੀਪ ਨੇ ਪੰਜਾਬ ਯੂਨੀਵਰਸਟੀ ਤੋਂ ਸਾਬਕਾ ਆਈ ਜੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਤੇ ਕੀਤੀ Ph D….* ਜਲੰਧਰ 12 ਨਵੰਬਰ : 1980 ਦੇ ਦਸ਼ਕ ਵਿੱਚ ਓਲੰਪਿਕ ਖੇਲ ਚੁੱਕੇ ਸਾਬਕਾ ਆਈ ਜੀ ਸੁਰਿੰਦਰ ਸਿੰਘ ਸੋਢੀ ਤੇ ਹਰਿਆਣਾ ਦੇ ਨੌਜਵਾਨ ਸੰਦੀਪ ਨੇ ਪੰਜਾਬ ਯੂਨੀਵਰਸਿਟੀ ਤੋਂ ਅਪਰੋਵੇਲ ਲੈ ਕੇ ਰਿਸਰਚ ਕੀਤੀ। ਜੌ ਕੀ ਕਿਸੀ ਖੇਡ ਖਿਡਾਰੀ ਤੇ ਪਹਿਲੀ ਵਾਰ ਹੋਇਆ ਹੈ ਅਤੇ ਸੰਦੀਪ ਨੇ ਆਪਣੇ ਸਟੇਟਮੈਂਟ ਵਿੱਚ ਬਹੁਤ ਹੀ ਨਾਮੀ ਲੋਕਾਂ ਦੀ ਜਿਕਰ ਕੀਤਾ ਜਿਸ ਵਿੱਚ ਸਪੋਰਟਸ ਮਨਿਸਟਰ ਹਰਿਆਣਾ ਸੰਦੀਪ ਸਿੰਘ, ਹਾਕੀ ਓਲੰਪੀਅਨ ਬੀ ਬਾਸਕਰਨ, ਜਫ਼ਰ ਇਕਬਾਲ ਬਲਜੀਤ ਢਿੱਲੋਂ, ਕੁਲਦੀਪ ਸਿੰਘ ਆਈ ਪੀ ਐਸ, ਉਨਾਂ ਲੋਕਾਂ ਨੇ ਆਈ ਜੀ ਸੁਰਿੰਦਰ ਸਿੰਘ ਸੋਢੀ ਬਾਰੇ ਦਸਦਿਆਂ ਕਿਹਾ ਕਿ ਉਹ ਜਿੱਥੇ ਸੁਰਿੰਦਰ ਸਿੰਘ ਸੋਢੀ ਬਹੁਤ ਵਧੀਆ ਖਿਡਾਰੀ, ਸਾਫ ਦਿਲ, ਲੋਕਾਂ ਚ ਵਿਚਰਨ ਵਾਲੇ ਅਤੇ ਵਧੀਆ ਹੱਕੀ ਕੋਚ ਰਹੇ। ਉਨਾਂ ਦੇ ਹਾਕੀ ਕੋਚ ਰਹੇ ਕਰਨਲ ਬਲਬੀਰ ਸਿੰਘ ਨੇ ਦੱਸਿਆ ਕਿ ਸੁਰਿੰਦਰ ਸਿੰਘ ਸੋਢੀ ਏਕ ਉਮਦਾ ਹਾਕੀ ਖਿਡਾਰੀ ਅਤੇ ਉਮਦਾ ਅੱਲ ਰਾਉਂਡਰ ਹਾਕੀ ਖਿਡਾਰੀ ਸਨ ਅਤੇ ਉਣਾ ਨੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੂੰ ਹਾਕੀ ਓਲੰਪੀਅਨ ਉੱਦਮ ਸਿੰਘ ਦੇ ਨਾਲ ਤੁਲਨਾ ਕੀਤੀ। ਓਲੰਪੀਅਨ ਸੁਰਿੰਦਰ ਸਿੰਘ ਸੋਢੀ ਆਈ ਜੀ ਦੇ ਓਹਦੇ ਤੇ ਰਹਿਦਿਆਂ ਇਕ ਚੰਗੇ ਪ੍ਰਸ਼ਾਸਨਿਕ ਅਧਿਕਾਰੀ ਵੀ ਰਹੇ ਅਤੇ ਉਨਾਂ ਦੀ ਕਾਰਗੁਜਾਰੀ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਘੱਟ ਹੈ। ਇਸ ਮੌਕੇ ਤੇ ਪੰਜਾਬ ਮਹਿਲਾ ਪ੍ਰਧਾਨ ਰਾਜਵਿੰਦਰ ਕੌਰ, ਜ਼ਿਲਾ ਸੱਕਤਰ ਸੁਭਾਸ਼ ਸ਼ਰਮਾ, ਸੀਨੀਅਰ ਨੇਤਾ ਦਰਸ਼ਨ ਲਾਲ ਭਗਤ,ਆਤਮ ਪਰਕਾਸ਼ ਬਬਲੂ, ਮਨੋਜ ਪੁੰਜ, ਸੰਜੀਵ ਭਗਤ,ਵਿਕਰਮਜੀਤ ਸਿੰਘ,ਰਾਜੂ ਘੁੰਮਣ,ਇੰਦਰ ਵੰਸ਼ ਚੱਢਾ, ਜੋਗਿੰਦਰ ਪਾਲ ਸ਼ਰਮਾ ਜਲੰਧਰ ਨੌਰਥ, ਸੁਭਾਸ਼ ਭਗਤ ਆਦਿ ਮੌਜੂਦ ਸਨ।