ਆਦਮੀ ਪਾਰਟੀ ਜ਼ਿਲਾ ਇਕਾਈ ਜਲੰਧਰ ਵਲੋਂ ਪੰਜਾਬ ਮਹਿਲਾ ਵਿੰਗ ਪ੍ਰਧਾਨ ਰਾਜਵਿੰਦਰ ਕੌਰ, ਰਮਣੀਕ ਰੰਧਾਵਾ ਜ਼ਿਲਾ ਲੋਕ ਸਭਾ ਇੰਚਾਰਜ ਅਤੇ ਜ਼ਿਲਾ ਪ੍ਰਧਾਨ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਹਲਕਾ ਇੰਚਾਰਜ ਜਲੰਧਰ ਕੇਂਟ ਦੀ ਅਗੁਵਾਈ ਹੇਠ GTB ਨਗਰ ਨੌਵੀਂ ਪਾਤਸ਼ਾਹੀ ਗੁਰੂਦਵਾਰਾ ਸਾਹਿਬ ਵਿਖੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਿਸਾਨਾਂ ਦੀ ਤਿੰਨ ਕਾਲੇ ਕਨੂੰਨਾਂ ਤੇ ਜਿੱਤ ਅਤੇ ਕਿਸਾਨ ਅੰਦੋਲਨ ਵਿੱਚ ਆਪਣੀਆਂ ਜਾਣਾ ਗੁਵਾਉਣ ਵਾਲੇ ਸ਼ਹੀਦ ਕਿਸਾਨਾਂ ਲਈ ਰੱਖਿਆ ਗਿਆ। ਇਸ ਮੌਕੇ ਤੇ ਆਏ ਹੋਏ ਨੇਤਾਵਾਂ ਅਤੇ ਕਾਰਯਕਰਤਾਵਾਂ ਨੇ ਸ਼ਹੀਦ ਕਿਸਾਨਾਂ ਲਈ ਅਰਦਾਸ ਕੀਤੀ ਅਤੇ ਕਿਸਾਨਾਂ ਦੀ ਖੁਸ਼ਹਾਲੀ ਲਈ ਨਤਮਸਤਕ ਹੋਏ। ਪੰਜਾਬ ਮਹਿਲਾ ਵਿੰਗ ਪ੍ਰਧਾਨ ਰਾਜਵਿੰਦਰ ਕੌਰ, ਰਮਣੀਕ ਰੰਧਾਵਾ ਅਤੇ ਸੁਰਿੰਦਰ ਸਿੰਘ ਸੋਢੀ ਨੇ ਕਿਹਾ ਕਿ ਇਹ ਦਿਹਾੜਾ ਅਹੰਕਾਰ ਦੇ ਅੰਤ ਦਾ ਦਿਹਾੜਾ ਹੈ, ਰਾਵਣ ਅਤੇ ਕੰਸ ਵਰਗੇ ਅਹੰਕਾਰੀਆ ਦਾ ਅੰਤ ਹੋਇਆ ਸੀ ਇਹ ਤਾਂ ਫੇਰ ਇਨਸਾਨ ਹਨ ਜੇੜ੍ਹੇ ਆਪਣੇ ਆਪ ਨੂੰ ਭਗਵਾਨ ਮਨਿ ਬੈਠੇ ਸੀ। ਇਸ ਮੌਕੇ ਤੇ ਕਈ ਸੀਨੀਅਰ ਆਗੂਆਂ ਨੇ ਵੀ ਆਪਣੀ ਹਾਜ਼ਰੀ ਭਰੀ ਜਿਸ ਵਿੱਚ ਡਾਕਟਰ ਸੰਜੀਵ ਸ਼ਰਮਾ ਪ੍ਰਵਕਤਾ, ਡਾਕਟਰ ਸ਼ਿਵ ਦਿਆਲ ਮਾਲੀ ਪ੍ਰਵਕਤਾ, ਦਰਸ਼ਨ ਲਾਲ ਭਗਤ, ਆਈ ਐਸ ਬੱਗਾ, ਇਕਬਾਲ ਸਿੰਘ ਢੀਂਡਸਾ, ਹਰਚਰਨ ਸਿੰਘ ਸੰਧੂ, ਐਡਵੋਕੇਟ ਮਾਲੀ,ਪਰਮਪ੍ਰੀਤ, ਅਸ਼ੋਕ, ਮਨਦੀਪ ਕੌਰ, ਸੁਖ ਸੰਧੂ, ਆਤਮ ਪਰਕਾਸ਼ ਬਬਲੂ, ਜਿੱਤ ਰਾਮ,ਜੋਗਿੰਦਰ ਪਾਲ ਸ਼ਰਮਾ, ਬਾਰੀ ਸੁਲੇਮਾਨੀ,ਇੰਦਰ ਵੰਸ਼ ਚੱਢਾ, ਸੁਭਾਸ਼ ,ਰਮਨ ਆਦਿ ਮੌਜੂਦ ਸਨ