18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੇ ਖਾਤੇ ਵਿੱਚ ਇੱਕ ਹਜ਼ਾਰ ਰੁਪਏ ਪਾਉਣ ਦਾ ਐਲਾਨ ਇਤਿਹਾਸ ਦਾ ਸਭ ਤੋਂ ਵੱਡਾ ਐਲਾਨ,ਗੁਰਪਾਲ ਸਿੰਘ ਇੰਡੀਅਨ
ਕਪੂਰਥਲਾ( )ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਆਪਣੇ ਪੰਜਾਬ ਦੌਰੇ ਦੌਰਾਨ ਵੱਡਾ ਐਲਾਨ ਕੀਤਾ ਹੈ।ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਜੇਕਰ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਸੂਬੇ ਦੀ 18 ਸਾਲ ਤੋਂ ਉਪਰ ਦੀ ਹਰ ਔਰਤ ਦੇ ਖਾਤੇ ‘ਚ ਇਕ ਹਜ਼ਾਰ ਰੁਪਏ ਜਮ੍ਹਾ ਕਰਵਾਏ ਜਾਣਗੇ।ਇਸ ਐਲਾਨ ਦਾ ਸਵਾਗਤ ਕਰਦਿਆਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਇਸ ਨੂੰ ਔਰਤਾਂ ਦਾ ਸਨਮਾਨ ਕਰਾਰ ਦਿੱਤਾ।ਉਨ੍ਹਾਂ ਕਿਹਾ ਕਿ ਇਹ ਸਿਰਫ਼ ਪੰਜਾਬ ਜਾਂ ਭਾਰਤ ਦਾ ਬਲਕਿ ਦੁਨੀਆਂ ਦਾ ਸਭ ਤੋਂ ਵੱਡਾ ਮਹਿਲਾ ਸਸ਼ਕਤੀਕਰਨ ਪ੍ਰੋਗਰਾਮ ਹੋਣ ਵਾਲਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਨੈਤਿਕ ਸਿਧਾਂਤਾਂ ਤੇ ਲੜੀਆਂ ਜਾਣਗੀਆਂ ਅਤੇ ਇਮਾਨਦਾਰਾ ਦੀ ਜਿੱਤ ਹੋਵੇਗੀ।ਉਨ੍ਹਾਂ ਕਿਹਾ ਕਿ ਔਰਤਾਂ ਨੂੰ ਰਾਖਵੇਂਕਰਨ ਦੀ ਲੋੜ ਨਹੀਂ ਹੈ,ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਹਿੱਸਾ ਚਾਹੀਦਾ ਹੈ ਜੋ ਆਮ ਆਦਮੀ ਪਾਰਟੀ ਵੱਲੋਂ ਹਰ ਸੰਭਵ ਤਰੀਕੇ ਨਾਲ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਘਰ ਚਲਾਉਣ ਦੀ ਜ਼ਿੰਮੇਵਾਰੀ ਔਰਤਾਂ ਦੀ ਹੁੰਦੀ ਹੈ ਅਤੇ ਆਪ’ ਵੱਲੋਂ ਇੱਕ ਹਜ਼ਾਰ ਰੁਪਏ ਦੇਣ ਦੇ ਐਲਾਨ ਨਾਲ ਉਨ੍ਹਾਂ ਨੂੰ ਬਜਟ ਵਿੱਚ ਵੱਡੀ ਰਾਹਤ ਮਿਲੇਗੀ।ਇੰਡੀਅਨ ਨੇ ਕਿਹਾ ਕਿ ਔਰਤਾਂ ਦੇ ਉਪਰ ਘਰ ਨੂੰ ਚਲਾਉਣ ਦੀ ਜ਼ਿੰਮੇਦਾਰੀ ਹੁੰਦੀ ਹੈ ਅਤੇ ਆਮ ਆਦਮੀ ਪਾਰਟੀ ਦਾ ਇੱਕ ਹਜਾਰ ਰੁਪਏ ਦੇਣ ਦੇ ਐਲਾਨ ਨਾਲ ਉਨ੍ਹਾਂਨੂੰ ਬਜਟ ਵਿੱਚ ਕਾਫ਼ੀ ਰਾਹਤ ਮਿਲੇਗੀ।ਇੰਡੀਅਨ ਨੇ ਕਿਹਾ ਕਿ ਘਰ ਦੇ ਬਜਟ ਨੂੰ ਮੈਨੇਜ ਕਰਣਾ ਔਰਤਾਂ ਦਾ ਹੀ ਕੰਮ ਹੁੰਦਾ ਹੈ।ਉਨ੍ਹਾਂ ਤੇ ਪੂਰੇ ਘਰ ਦੇ ਬਜਟ ਨੂੰ ਠੀਕ ਤਰੀਕੇ ਨਾਲ ਖਰਚ ਕਰਣ ਦਾ ਬੋਝ ਹੁੰਦਾ ਹੈ।ਇੱਕ ਮਹਿਲਾ ਨੂੰ ਇਹ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਕਿ ਉਸਨੂੰ ਕਿਵੇਂ ਘੱਟ ਖਰਚ ਵਿੱਚ ਆਪਣੇ ਘਰ ਨੂੰ ਚਲਾਨਾ ਹੈ।ਹੁਣ ਆਪ ਸਰਕਾਰ ਬਨਣ ਤੇ ਜੇਕਰ 18 ਸਾਲ ਤੋਂ ਉੱਤੇ ਦੀਆ ਸਾਰੀਆਂ ਮਹਿਲਾਵਾਂ ਨੂੰ ਪ੍ਰਤੀਮਾਹ ਇੱਕ ਹਜਾਰ ਰੁਪਏ ਮਿਲਦੇ ਹਨ ਤਾਂ ਇਸਤੋਂ ਪ੍ਰਦੇਸ਼ ਦੀਆ ਮਹਿਲਾਵਾਂ ਤੇ ਆਰਥਕ ਬੋਝ ਘੱਟ ਪਵੇਗਾ ਅਤੇ ਮਹਿਲਾਵਾਂ ਆਪਣੇ ਬਜਟ ਨੂੰ ਆਸਾਨੀ ਨਾਲ ਮੈਨੇਜ ਵੀ ਕਰ ਸਕਣਗੀਆਂ।ਇੰਡੀਅਨ ਨੇ ਕਿਹਾ ਪੰਜਾਬ ਅਤੇ ਦੇਸ਼ ਵਿੱਚ ਔਰਤਾਂ ਦੀ ਅੱਧੀ ਆਬਾਦੀ ਹੈ ਅਤੇ ਇਨ੍ਹਾਂ ਦਾ ਹਿੱਤ ਅਤੇ ਕਲਿਆਣ ਹੀ ਨਹੀਂ ਸਗੋਂ ਇਹਨਾਂ ਦੀ ਸੁਰੱਖਿਆ ਸਨਮਾਨ ਦੇ ਪ੍ਰਤੀ ਠੋਸ ਅਤੇ ਈਮਾਨਦਾਰ ਨਾਲ ਯਤਨ ਕਰਨ ਦੀ ਜਰੂਰਤ ਹੈ,ਜਿਸਦੇ ਪ੍ਰਤੀ ਮਜਬੂਤ ਇੱਛਾਸ਼ਕਤੀ ਜਰੂਰੀ ਹੈ,ਜੋ ਕਾਂਗਰਸ,ਅਕਾਲੀ ਅਤੇ ਭਾਜਪਾ ਆਦਿ ਵਿੱਚ ਦੇਖਣ ਨੂੰ ਨਹੀਂ ਮਿਲਦੀ ਹੈ ਜਦੋਂ ਕਿ ਆਮ ਆਦਮੀ ਪਾਰਟੀ ਨੇ ਅਜਿਹਾ ਕਰਕੇ ਵਿਖਾ ਦਿੱਤਾ ਹੈ।