ਕੇਜਰੀਵਾਲ ਦੀ ਦਿੱਤੀ ਤੀਸਰੀ ਗਰੰਟੀ ਨਾਲ ਪੰਜਾਬ ਦੀਆਂ ਮਹਿਲਾਵਾਂ ਵਿੱਚ ਖੁਸ਼ੀ ਦੀ ਲਹਿਰ,
ਹਰੇਕ ਔਰਤ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ – ਰਾਜਵਿੰਦਰ ਕੌਰ ਅਤੇ ਸੀਮਾ ਵਡਾਲਾ
ਆਮ ਆਦਮੀ ਪਾਰਟੀ ਦੀ ਮਹਿਲਾ ਪ੍ਰਧਾਨ ਰਾਜਵਿੰਦਰ ਕੌਰ ਅਤੇ ਜ਼ਿਲਾ ਮਹਿਲਾ ਵਿੰਗ ਪ੍ਰਧਾਨ ਸੀਮਾ ਵਡਾਲਾ ਨੇ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਮਹਿਲਾ,ਸਸ਼ਕਤੀਕਰਨ ਯੋਜਨਾ ਹੋਵੇਗੀ ਅਰਵਿੰਦ ਕੇਜਰੀਵਾਲ ਦੀ ਤੀਸਰੀ ਗਰੰਟੀ।
ਉਨ੍ਹਾਂਨੇ ਕਿਹਾ ਕਿ ਪੰਜਾਬ ਦੀਆਂ 1 ਕਰੋੜ ਤੋਂ ਵੱਧ ਮਹਿਲਾਵਾਂ ਨੂੰ ਮਿਲੇਗਾ ਸਿੱਧਾ ਲਾਭ।
18 ਸਾਲ ਤੋਂ ਉਪਰ ਘਰ ਦੀ ਹਰੇਕ ਔਰਤ ਨੂੰ ਹਰ ਮਹੀਨੇ ਨਕਦ ਮਿਲਣਗੇ 1000 ਰੁਪਏ।
‘ਆਪ’ ਦੀ ਸਰਕਾਰ ਦੇ ਇਸ ਸਹਾਰੇ ਨਾਲ ਸਾਰੀਆਂ ਮਾਵਾਂ-ਭੈਣਾਂ ਨੂੰ ਸੱਚਮੁੱਚ ਸ਼ਕਤੀ ਅਤੇ ਸਵੈਮਾਨ ਮਿਲੇਗਾ
ਉਨ੍ਹਾਂਨੇ ਦਸਿਆ ਕਿ ਹਰੇਕ ਔਰਤ ਨੂੰ ਮਿਲਣ ਵਾਲੇ ਇਹ 1000 ਰੁਪਏ ਔਰਤਾਂ ਨੂੰ ਪਹਿਲਾਂ ਤੋਂ ਮਿਲ ਰਹੀ ਮਾਸਿਕ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਅੰਗਹੀਣ ਪੈਨਸ਼ਨ ਜਾਂ ਨਿਰਭਰਤਾ ਪੈਨਸ਼ਨ ਤੋਂ ਵੱਖਰਾ ਹੋਵੇਗਾ। ਜੇਕਰ ਇੱਕ ਪਰਿਵਾਰ ‘ਚ ਬੇਟੀ, ਬਹੂ, ਸੱਸ ਜਾਂ ਦਾਦੀ ਸਮੇਤ 18 ਸਾਲ ਤੋਂ ਵੱਧ ਉਮਰ ਦੀਆਂ ਜਿੰਨੀਆਂ ਵੀ ਮਹਿਲਾਵਾਂ ਹੋਣਗੀਆਂ ਸਭ ਨੂੰ ਇੱਕ-ਇੱਕ ਹਜ਼ਾਰ ਰੁਪਏ ਮਿਲਣਗੇ
ਸਰਕਾਰ ਬਣਨ ਤੋਂ ਪਹਿਲਾਂ ਦਿੱਲੀ ਦੇ ਸਰਕਾਰੀ ਖ਼ਜ਼ਾਨੇ ਦਾ ਵੀ ਪੰਜਾਬ ਵਰਗਾ ਹੀ ਹਾਲ ਸੀ। ਜਿੱਥੇ ਅੱਜ ਐਨੀਆਂ ਜਨ-ਸਹੂਲਤਾਂ ਦਿੱਤੇ ਜਾਣ ਦੇ ਬਾਵਜੂਦ ਕਰਜ਼ਾ ਰਹਿਤ ਅਤੇ ਮੁਨਾਫ਼ੇ ਵਾਲਾ ਬਜਟ ਹੈ।
ਰਾਜਵਿੰਦਰ ਕੌਰ ਨੇ ਕਿਹਾ ਕਿ ਆਗਾਮੀ ਚੋਣਾਂ ਪੰਜਾਬ ਦੀ ਦਿਸ਼ਾ ਅਤੇ ਦਸ਼ਾ ਸੁਧਾਰ ਸਕਦੀਆਂ ਹਨ। ਪੰਜਾਬ ਦਾ ਉਸੇ ਤਰਾਂ ਭਵਿੱਖ ਬਦਲ ਸਕਦੀਆਂ ਹਨ, ਜਿਵੇਂ ਦਿੱਲੀ ‘ਚ ‘ਆਪ’ ਦੀ ਸਰਕਾਰ ਨੇ ਬਦਲਿਆ ਹੈ।
ਇਸ ਵਾਰ ਇਕ ਮੌਕਾ ਕੇਜਰੀਵਾਲ ਨੂੰ ਦੇਣਾ ਹੈ। ਜਿਵੇਂ ਦਿੱਲੀ ਵਾਲਿਆਂ ਨੇ ਦਿੱਲੀ ‘ਚ ਦਿੱਤਾ ਸੀ, ਜਿੱਥੇ ਐਨੇ ਜਿਆਦਾ ਕੰਮ ਕੀਤੇ ਕਿ ਉਸ ਉਪਰੰਤ ਬਾਕੀ ਰਿਵਾਇਤੀ ਪਾਰਟੀਆਂ ਸਾਫ ਹੀ ਹੋ ਗਈਆਂ। ਇਸ ਮੌਕੇ ਤੇ ਜ਼ਿਲਾ ਪ੍ਰਧਾਨ ਅਤੇ ਹਲਕਾ ਇੰਚਾਰਜ ਜਲੰਧਰ ਕੇਂਟ ਤੋਂ ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਦਿਹਾਤੀ ਪ੍ਰਧਾਨ ਪ੍ਰਿੰਸੀਪਲ ਪ੍ਰੇਮ ਕੁਮਾਰ ਹਲਕਾ ਇੰਚਾਰਜ ਫਿਲੌਰ, ਉਪ ਪ੍ਰਧਾਨ ਹਰਚਰਨ ਸਿੰਘ ਸੰਧੂ, ਜ਼ਿਲਾ ਸਕੱਤਰ ਸੁਭਾਸ਼ ਸ਼ਰਮਾ ਅਤੇ ਰਮਨ ਕੁਮਾਰ ਬੰਟੀ ਮੌਜੂਦ ਸਨ।