ਕਾਂਗਰਸੀਆਂ ਦੇ ਗੜ ਨੌਰਥ ਹਲਕੇ ਵਿੱਚ ਆਮ ਆਦਮੀ ਪਾਰਟੀ ਨੇ ਠੋਕਿਆ ਕਿੱਲਾ ….ਰਮਣੀਕ ਸਿੰਘ ਰੰਧਾਵਾ, ਜੋਗਿੰਦਰ ਪਾਲ ਸ਼ਰਮਾ ਜਲੰਧਰ ਆਮ ਆਦਮੀ ਪਾਰਟੀ ਦੇ ਨੌਰਥ ਹਲਕੇ ਵਿੱਚ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠ ਨੂੰ ਦੇਖਦੇ ਹੋਏ ਜਗਰਾਓਂ MLA ਸਰਵਜੀਤ ਕੌਰ ਮਾਣੂਕੇ ਨੇ ਨੌਰਥ ਹਲਕੇ ਦੇ ਨੇਤਾਵਾਂ ਅਤੇ ਵਲੰਟੀਅਰਜ਼ ਨੂੰ ਵਧਾਈ ਦਿੱਤੀ ਅਤੇ ਕਾਂਗਰਸ ਦੀਆਂ ਨਾਕਾਮੀਆਂ ਨੂੰ ਲੋਕਾਂ ਅੱਗੇ ਉਜਾਗਰ ਕੀਤਾ ਅਤੇ ਆਮ ਲੋਕਾਂ ਨੇ ਵੀ MLA ਮਾਣੂਕੇ ਨੂੰ ਵੀ ਆਪਣੇ ਹਲਕੇ ਵਿੱਚ ਨਾ ਹੋਏ ਕੰਮਾਂ ਬਾਰੇ ਜਾਣੂ ਕਰਵਾਇਆ, ਨਾਲ ਹੀ ਹਲਕੇ ਦੇ ਨੌਜਵਾਨਾਂ ਨੇ ਹਲਕਾ ਨੌਰਥ ਵਿੱਚ ਧੜੱਲੇ ਨਾਲ ਹਲਕੇ ਵਿਚ ਨਸ਼ੇ ਦੇ ਕਾਰੋਬਾਰ ਬਾਰੇ ਜਾਣੂ ਕਰਵਾਇਆ। ਨੌਰਥ ਹਲਕੇ ਦੀਆਂ ਮਹਿਲਾਵਾਂ ਨੇ ਆਪ ਵਲੋਂ ਦਿੱਤੀ ਗਈ ਤੀਜੀ ਗਰੰਟੀ ਦੇ ਬਾਰੇ ਗੱਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਹਜ਼ਾਰ ਹਜ਼ਾਰ ਰੁਪਏ ਦਿੱਤੇ ਜਾਣ ਦੀ ਗੱਲ ਦੀ ਸ਼ਲਾਘਾ ਕੀਤੀ ਅਤੇ ਕਿਹਾ ਇਸ ਨਾਲ ਔਰਤਾਂ ਨੂੰ ਬਹੁਤ ਹੋ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਮਿਲੇਗੀ ਅਤੇ ਉਣਾ ਨੇ ਕਿਹਾ ਔਰਤਾਂ ਦੀਆਂ ਜਰੂਰਤਾਂ ਅਤੇ ਬੱਚਿਆਂ ਦੀਆਂ ਦਵਾਈਆਂ ਲਈ ਵੀ ਕਿਸੇ ਵੇਲੇ ਸੋਚਣਾ ਪੈਂਦਾ ਸੀ ਪਰ ਹੁਣ ਇਸ ਰਕਮ ਨਾਲ ਕਾਫੀ ਸੁਖ ਮਿਲੇਗਾ। ਆਯੇ ਹੋਏ ਨੌਜਵਾਨਾਂ ਨੇ, ਬਜ਼ੁਰਗਾਂ ਨੇ ਅਤੇ ਔਰਤਾਂ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਕਾਂਗਰਸ ਅਤੇ ਅਕਾਲੀ ਦਲ ਵਾਲੀਆਂ ਨੇ ਕਦੇ ਵੀ ਔਰਤਾਂ ਬਾਰੇ ਨਹੀਂ ਸੋਚਿਆ, ਲੋਕਾਂ ਨੇ ਕਿਹਾ ਅਸੀ ਇਸ ਬਾਰ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਜਰੂਰ ਲਈ ਕੇ ਆਵਾਂਗੇ। ਇਸ ਅਨੁਕੇ ਤੇ ਸੁਭਾਸ਼ ਸ਼ਰਮਾ, ਹਰਚਰਨ ਸਿੰਘ ਸੰਧੂ, ਆਤਮ ਪ੍ਰਕਾਸ਼ ਬਬਲੂ,ਬਾਰੀ ਸੁਲੇਮਾਨੀ, ਡਾਕਟਰ ਸੰਜੀਵ ਸ਼ਰਮਾ, ਸੁਭਾਸ਼ ਪ੍ਰਭਾਕਰ,ਅੰਮ੍ਰਿਤਪਾਲ ਸਿੰਘ, ਇਕਬਾਲ ਸਿੰਘ ਢੀਂਡਸਾ, ਸਤਨਾਮ, ਮਨਦੀਪ ਕੌਰ, ਸੁਰਿੰਦਰ ਸਿੰਘ, ਸੰਜੀਵ ਭਗਤ, ਅਜਯ ਭਗਤ, ਪ੍ਰੋਮਿਲਾ,ਸ਼ੁਭਮ, ਮਨਿੰਦਰ ਕੌਰ ਪਾਬਲਾ, ਰਾਜੀਵ ਆਨੰਦ, ਜੌਰਜ ਸੋਨੀ, ਕਰਮਜੀਤ, ਵਰਿੰਦਰ ਕੌਰ, ਮੌਜੂਦ ਸਨ।