ਆਮ ਆਦਮੀ ਪਾਰਟੀ ਜਲੰਧਰ ਸੈਂਟਰਲ ਨੇ ਦਿਖਾਈ ਤਾਕਤ…..ਇਕਬਾਲ ਸਿੰਘ ਢੀਂਡਸਾ, ਡਾ.ਸੰਜੀਵ ਸ਼ਰਮਾ। ਜਲੰਧਰ 30 ਨਵੰਬਰ: ਆਮ ਆਦਮੀ ਪਾਰਟੀ ਜਲੰਧਰ ਵਲੋਂ ਜਲੰਧਰ ਸੈਂਟਰਲ ਹਲਕੇ ਵਿੱਚ ਧਮਾਕੇਦਾਰ ਸਭਾ ਕੀਤੀ ਗਈ। ਜਿਸ ਵਿਚ ਹਜ਼ਾਰਾਂ ਦਾ ਹਜੂਮ ਦਾ ਇਕੱਠ ਹੋਇਆ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮਹਿਲਾਵਾਂ, ਬਜ਼ੁਰਗਾਂ ਅਤੇ ਯੂਥ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਅੱਜ ਦੀ ਸਭਾ ਨੇ ਸਾਰੀਆਂ ਦੂਜਿਆਂ ਪਾਰਟੀਆਂ ਦੇ ਨੇਤਾਵਾਂ ਦੀ ਨੀਂਦ ਉਡਾ ਦਿੱਤੀ। ਇਕਬਾਲ ਸਿੰਘ ਢੀਂਡਸਾ ਦਾ ਦਾਵਾ ਹੈ ਕਿ ਅੱਜ ਦੀ ਸਭਾ ਤੋਂ ਬਾਅਦ ਜਲਦੀ ਹੀ ਦਸ ਹਜ਼ਾਰ ਦੀ ਗਿਣਤੀ ਤੋਂ ਵੱਧ ਲੋਕ ਆਮ ਆਦਮੀ ਪਾਰਟੀ ਵਿਚ ਜਲੰਧਰ ਸੈਂਟਰਲ ਤੋਂ ਸ਼ਾਮਿਲ ਹੁੰਦੇ ਦਿਖਣਗੇ। ਇਸ ਮੌਕੇ ਤੇ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਾਂਗਰਸ ਅਤੇ ਅਕਾਲੀ ਦਲ ਨੂੰ ਲੰਬੇ ਹੱਥੀਂ ਲਿਆ, ਉਨ੍ਹਾਂਨੇ ਕਿਹਾ ਕਿ ਇਹ ਲੋਕ ਚਾਹ ਕਿ ਵੀ ਅਰਵਿੰਦ ਕੇਜਰੀਵਾਲ ਵਾਂਗ ਨਹੀਂ ਬਣ ਸਕਦੇ। ਪਹਿਲਾਂ ਦੱਸ ਸਾਲ ਅਕਾਲੀਆਂ ਦੀ ਸਰਕਾਰ ਨੇ ਲੁੱਟ ਖੋ ਕੀਤੀ ਅਤੇ ਹੁਣ ਪੁੰਜ ਸਾਲ ਕਾਂਗਰਸ ਨੇ ਲੋਕਾਂ ਨੂੰ ਭਰਮਾ ਕੇ ਲੁੱਟਿਆ। ਉਨ੍ਹਾਂਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਦਿੱਲੀ ਵਾਂਗ ਪੰਜਾਬ ਨੂੰ ਵੀ ਇਕ ਖੁਸ਼ਹਾਲ ਸੂਬਾ ਬਣਾਇਆ ਜਾਏਗਾ। ਜਿੱਥੇ ਆਮ ਲੋਕਾਂ ਦੀ ਸਰਕਾਰ ਹੋਵੇਗੀ ਅਤੇ ਉਣਾ ਦੇ ਹਿਤਾਂ ਦੀ ਰੱਖਿਆ ਆਮ ਆਦਮੀ ਪਾਰਟੀ ਕਰੇਗੀ। ਇਸ ਮੌਕੇ ਤੇ ਰਮਣੀਕ ਸਿੰਘ ਰੰਧਾਵਾ ਲੋਕ ਸਭਾ ਇੰਚਾਰਜ,ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਹਰਚਰਨ ਸਿੰਘ ਸੰਧੂ, ਸੁਭਾਸ਼ ਸ਼ਰਮਾ, ਜੋਗਿੰਦਰ ਪਾਲ ਸ਼ਰਮਾ, ਡਾਕਟਰ ਸ਼ਿਵ ਦਿਆਲ ਮਾਲੀ, ਆਤਮ ਪ੍ਰਕਾਸ਼ ਬਬਲੂ (ਸਟੇਜ ਪ੍ਰਬੰਧਕ), ਦਰਸ਼ਨ ਲਾਲ ਭਗਤ, ਲਗੰਦੀਪ ਸਿੰਘ,ਬਲਵੰਤ ਭਾਟੀਆ, ਮਨਿੰਦਰ ਪਾਬਲਾ, ਰਾਜੀਵ ਆਨੰਦ, ਮਨਜੀਤ ਸਿੰਘ, ਤੇਜਪਾਲ, ਆਈ ਐਸ ਬੱਗਾ, ਅਨਿਲ ਵਿਜ, ਕੌਸ਼ਲ ਸ਼ਰਮਾ, ਗੁਰਪ੍ਰੀਤ ਕੌਰ, ਸੰਜੀਵ ਭਗਤ, ਅਜਯ ਠਾਕੁਰ,ਸੁਭਾਸ਼ ਪ੍ਰਭਾਕਰ, ਬਾਰੀ ਸੁਲੇਮਾਨੀ,ਸੁਰਿੰਦਰ ਸਿੰਘ, ਸਤਨਾਮ, ਰਮਨ ਕੁਮਾਰ ਬੰਟੀ, ਲਖਵਿੰਦਰ ਸਿੰਘ ਵਾਰਡ ਇੰਚਾਰਜ, ਕੈਪਟਨ ਕਿਸਾਨ, ਸੰਜੀਦ ਕੁਮਾਰ, ਮਨਦੀਪ ਨੋਟਾਂ ਆਦਿ ਮੌਜੂਦ ਸਨ।