ਆਪ ਦੀ ਸਰਕਾਰ ਬਣਨ ਤੇ ਸਾਰੀਆਂ ਮਾਤਾਵਾਂ ਤੇ ਭੈਣਾਂ ਨੂੰ ਸੱਚਮੁੱਚ ਸ਼ਕਤੀ ਅਤੇ ਸਤਿਕਾਰ ਮਿਲੇਗਾ:-ਇੰਡੀਅਨ
ਗੁਰਪਾਲ ਸਿੰਘ ਇੰਡੀਅਨ ਨੇ ਸਾਥੀਆਂ ਸਮੇਤ ਦਿੱਲੀ ਦੇ ਵਿਧਾਇਕ ਵਿਨੈ ਮਿਸ਼ਰਾ ਨਾਲ ਕੀਤੀ ਮੁਲਾਕਾਤ,ਸਿਆਸੀ ਸਥਿਤੀ ਤੇ ਕੀਤੀ ਚਰਚਾ
ਕਪੂਰਥਲਾ( )ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਦਿੱਲੀ ਦੇ ਵਿਧਾਇਕ ਵਿਨੈ ਮਿਸ਼ਰਾ ਨਾਲ ਮੁਲਾਕਾਤ ਕਰਕੇ ਇੱਕ ਮੀਟਿੰਗ ਕੀਤੀ।ਇਸ ਮੀਟਿੰਗ ਦੌਰਾਨ ਜਿਲ੍ਹਾ ਕਪੂਥਲਾ ਦੇ ਰਾਜਨਿਤੀਕ ਹਾਲਾਤਾਂ ਤੇ ਕਾਫ਼ੀ ਦੇਰ ਤੱਕ ਚਰਚਾ ਕੀਤੀ ਗਈ।ਇਸ ਦੌਰਾਨ ਵਿਨੈ ਮਿਸ਼ਰਾ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਅਤੇ ਕੇਜਰੀਵਾਲ ਵਲੋਂ ਕੀਤੇ ਗਏ ਵਾਅਦਿਆਂ ਨੂੰ ਘਰ ਘਰ ਪਹੁੰਚਾਣ ਦੇ ਨਿਰਦੇਸ਼ ਦਿੱਤੇ, ਕੇਜਰੀਵਾਲ ਦੀ ਤੀਜੀ ਗਾਰੰਟੀ ਦੇ ਬਾਰੇ ਜਾਣੂ ਕਰਵਾਂਦੇ ਹੋਏ ਇੰਡੀਅਨ ਨੇ ਕਿਹਾ ਕਿ 18 ਸਾਲ ਤੋਂ ਜ਼ਿਆਦਾ ਉਮਰ ਵਾਲੀਆਂ ਮਹਿਲਾਵਾਂ ਨੂੰ ਪ੍ਰਤੀ ਮਹੀਨਾ ਮਿਲਣ ਵਾਲੇ 1000 ਰੁਪਏ ਦੀ ਘੋਸ਼ਣਾ ਦੀ ਹਰ ਪਾਸੇ ਸ਼ਲਾਂਘਾ ਹੋ ਰਹੀ ਹੈ, ਉਨ੍ਹਾਂਨੇ ਪੰਜਾਬ ਦੀਆਂ ਔਰਤਾਂ ਨੂੰ ਭਰੋਸਾ ਦਵਾਇਆ ਕਿ ਆਪ ਦੀ ਸਰਕਾਰ ਬਨਣ ਤੇ ਸਾਰੀਆਂ ਮਾਤਾਵਾਂ ਅਤੇ ਭੈਣਾਂ ਨੂੰ ਸਚਮੁੱਚ ਸ਼ਕਤੀ ਅਤੇ ਸਵੈਮਾਨ ਮਿਲੇਗਾ।ਉਨ੍ਹਾਂਨੇ ਕਿਹਾ ਕਿ ਵਿਰੋਧੀ ਪਾਰਟੀਆਂ ਸਵਾਲ ਕਰਦੀ ਹਨ ਕਿ ਇੰਨਾ ਪੈਸਾ ਕਿੱਥੋ ਆਵੇਗਾ ਅਤੇ ਉਨ੍ਹਾਂਨੇ ਕਿਹਾ ਕਿ ਪੈਸਾ ਜੋ ਅਸੀ ਟੈਕਸ ਦੇ ਰੂਪ ਵਿੱਚ ਸਰਕਾਰ ਨੂੰ ਦੇ ਰਹੇ ਹਾਂ ਆਪ ਦੀ ਸਰਕਾਰ ਬਨਣ ਤੇ ਉਹ ਪੈਸਾ ਲੋਕਾਂ ਦੀ ਭਲਾਈ ਲਈ ਇਸਤੇਮਾਲ ਕੀਤਾ ਜਾਵੇਗਾ, ਇਸ ਮੋਕੇ ਤੇ ਗੁਰਪਾਲ ਸਿੰਘ ਇੰਡੀਅਨ ਨੇ ਕਿਹਾ ਕਿ ਪੰਜਾਬ ਨੂੰ ਅਕਾਲੀਆਂ ਦੇ ਨਾਲ ਨਾਲ ਕਾਂਗਰਸ ਨੇਤਾਵਾਂ ਨੇ ਦੋਨਾਂ ਹੱਥਾਂ ਨਾਲ ਲੁੱਟਿਆ ਹੈ।ਹੁਣ ਸਮਾਂ ਹੈ ਕਿ ਪੰਜਾਬ ਵਿੱਚ ਨਵੀਂ ਸਰਕਾਰ ਆਮ ਆਦਮੀ ਪਾਰਟੀ(ਆਪ) ਦੀ ਬਣਾਈ ਜਾਵੇ।ਉਨ੍ਹਾਂਨੇ ਕਿਹਾ ਕਿ ਸੁਖਬੀਰ ਬਾਦਲ ਨੇ ਪੰਜਾਬ ਨੂੰ ਲੁੱਟ ਕੇ ਦਿੱਲੀ ਵਿੱਚ ਅਤੇ ਹੋਰਨਾ ਸੂਬਿਆ ਵਿੱਚ ਆਪਣੇ ਹੋਟਲ ਬਣਾਏ ਹਨ ਸੁਖਬੀਰ ਨੇ ਕੋਈ ਹੱਲ ਨਹੀਂ ਚਲਾਇਆ ਸਗੋਂ ਪੰਜਾਬ ਦੀ ਜਨਤਾ ਨੂੰ ਲੁੱਟ ਕੇ ਹੀ ਬਣਾਏ ਹਨ, ਉਨ੍ਹਾਂਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਲੋਕਾਂ ਨਾਲ ਹਰ ਰੋਜ ਨਵੇਂ- ਨਵੇਂ ਝੂਠੇ ਵਾਅਦੇ ਕੀਤੇ ਜਾ ਰਹੇ ਹਨ, ਉਨ੍ਹਾਂਨੇ ਲੋਕਾਂ ਨੂੰ ਕਿਹਾ ਕਿ ਇਸ ਵਾਰ ਚੋਣਾਂ ਵਿੱਚ ਕਿਸੇ ਰਿਸ਼ਤੇਦਾਰ ਜਾਂ ਕਿਸੇ ਸਿਆਸੀ ਨੇਤਾ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਸਗੋਂ ਆਪਣੀ ਬੁੱਧੀ ਦੇ ਨਾਲ ਸੋਚ ਸੱਮਝਕੇ ਹੀ ਵੋਟ ਪਾਉਣਾ ਉਨ੍ਹਾਂਨੇ ਕਿਹਾ ਕਿ ਪੰਜਾਬ ਦੀ ਚੰਨੀ ਸਰਕਾਰ ਡਰਾਮੇਬਾਜਾ ਦੀ ਸਰਕਾਰ ਹੈ ਅਤੇ ਸੂਬਾ ਵਾਸੀਆਂ ਨੂੰ ਗੁੰਮਰਾਹ ਕਰਕੇ ਆਪਣਾ ਸਮਾਂ ਪੂਰਾ ਕਰ ਰਹੀ ਹੈ, ਉਨ੍ਹਾਂਨੇ ਕਿਹਾ ਕਿ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਰੋਜ਼ਾਨਾ ਕੇਜਰੀਵਾਲ ਬਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਰੋਜ਼ਾਨਾ ਹੀ ਝੂਠੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ,ਜਦੋਂ ਕਿ ਜ਼ਮੀਨੀ ਪੱਧਰ ਤੇ ਕੰਮ ਇੱਕ ਵੀ ਨਹੀਂ ਹੋਇਆ, ਇੱਕ ਪਾਸੇ ਜਿੱਥੇ ਸੀਐਮ ਚੰਨੀ ਲੋਕਾਂ ਦੇ ਨਾਲ ਧੋਖਾ ਕਰ ਰਹੇ ਹਨ ਉੱਥੇ ਹੀ ਸਰਕਾਰ ਦੇ ਮੰਤਰੀਆਂ ਦੀ ਗੁੰਡਾਗਰਦੀ ਦਾ ਰਵੱਈਆ ਨਿੰਦਣਯੋਗ ਹੈ।ਹਾਲ ਹੀ ਵਿੱਚ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਅਤੇ ਉਪਮੁੱਖਮੰਤਰੀ ਰੰਧਾਵਾ ਵਲੋਂ ਕਰਮੀਆਂ ਦੇ ਨਾਲ ਕੀਤਾ ਗਿਆ ਮਾੜਾ ਵਤੀਰਾ ਅਤੀ ਨਿੰਦਣਯੋਗ ਹੈ ਅਤੇ ਉਨ੍ਹਾਂ ਨੇ ਆਪਣੇ ਵਤੀਰੇ ਤੋਂ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਵਿੱਚ ਜਨਤਾ ਨਾਲ ਪੇਸ਼ ਆਉਣ ਦੀ ਮਰਿਆਦਾ ਨਹੀਂ ਹੈ ਅਤੇ ਉਹ ਗੁੰਡਾਗਰਦੀ ਕਰ ਰਹੇ ਹਨ ਜੇਕਰ,ਇਨ੍ਹਾਂ ਨੇ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਜਨਤਾ ਦੇ ਕੰਮ ਕੀਤੇ ਹੁੰਦੇ ਜਾਂ ਲੋਕ ਭਲਾਈ ਯੋਜਨਾਵਾਂ ਚਲਾਈਆ ਹੁੰਦੀਆਂ ਤਾਂ ਅੱਜ ਇਨ੍ਹਾਂ ਨੂੰ ਜਨਤਾ ਦੇ ਰੋਸ ਦਾ ਸਾਹਮਣਾ ਨਹੀਂ ਕਰਣਾ ਪੈਂਦਾ। ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਵਪਾਰ ਮੰਡਲ ਕੰਵਰ ਇਕਬਾਲ ਸਿੰਘ,ਬਲਾਕ ਪ੍ਰਧਾਨ ਮਨਿੰਦਰ ਸਿੰਘ,ਸੀਨੀਅਰ ਨੇਤਾ ਗੁਰਸ਼ਰਨ ਸਿੰਘ ਕਪੂਰ,ਸੋਸ਼ਲ ਮਿਡੀਆ ਇੰਚਾਰਜ ਸੰਦੀਪ ਕੁਮਾਰ ਆਦਿ ਵੀ ਮੌਜੂਦ ਸਨ।