*ਜਲੰਧਰ ਦੀ ਚੋਣ ਪ੍ਰਚਾਰ ਕਮੇਟੀ ਦਾ ਕੀਤਾ ਗਿਆ ਵਿਸਥਾਰ*
*ਚੋਣਾਂ ਚ ਕੀਤਾ ਜਾਏਗਾ ਵਿਆਪਕ ਪ੍ਰਚਾਰ*
ਜਲੰਧਰ 3 ਦਸੰਬਰ ( ) ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਂਡ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਜਲੰਧਰ ਸ਼ਹਿਰ ਦੀਆਂ ਚਾਰੇ ਵਿਧਾਨ ਸਭਾ ਚੋਣ ਹਲਕਿਆਂ ਵਿਚ ਪ੍ਰਚਾਰ ਲਈ ਬਣਾਈ ਟੀਮ ਦਾ ਅੱਜ ਵਿਸਥਾਰ ਕੀਤਾ ਗਿਆ। ਇਸ ਸੰਬੰਧੀ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਜ਼ਿਲ੍ਹਾ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਪਹਿਲਾਂ ਉਹਨਾਂ ਦੇ ਨਾਲ ਸ. ਜਗਬੀਰ ਸਿੰਘ ਬਰਾੜ, ਸ੍ਰੀ ਚੰਦਨ ਗਰੇਵਾਲ ਅਤੇ ਕਮਲਜੀਤ ਸਿੰਘ ਭਾਟੀਆ ਤੇ ਅਧਾਰਿਤ ਕਮੇਟੀ ਬਣਾਈ ਗਈ ਸੀ। ਪਰ ਚੋਣ ਪ੍ਰਚਾਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਂਡ ਵਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਅਧੀਨ ਇਸ ਕਮੇਟੀ ਦਾ ਵਿਸਥਾਰ ਕੀਤਾ ਗਿਆ ਹੈ। ਹੁਣ ਇਸ ਟੀਮ ਵਿੱਚ ਬੀਬੀ ਪਰਮਿੰਦਰ ਕੌਰ ਪੰਨੂ, ਪ੍ਰਧਾਨ ਇਸਤਰੀ ਅਕਾਲੀ ਦਲ ਜਲੰਧਰ ਸ਼ਹਿਰੀ, ਬੀਬੀ ਰਾਜਬੀਰ ਕੌਰ, ਪ੍ਰਧਾਨ ਇਸਤਰੀ ਅਕਾਲੀ ਦਲ ਜਲੰਧਰ ਦਿਹਾਤੀ, ਸ੍ਰੀ ਭਜਨ ਲਾਲ ਚੋਪੜਾ, ਪ੍ਰਧਾਨ ਐਸ ਸੀ ਵਿੰਗ, ਸ. ਅਮਰਜੀਤ ਸਿੰਘ ਕਿਸ਼ਨਪੁਰਾ, ਪ੍ਰਧਾਨ ਬੀ ਸੀ ਵਿੰਗ, ਜਥੇਦਾਰ ਪ੍ਰੀਤਮ ਸਿੰਘ ਬਸਤੀ ਮਿੱਠੂ, ਸ੍ਰੀ ਕੀਮਤੀ ਲਾਲ ਭਗਤ, ਸ੍ਰੀ ਸੁਰੇਸ਼ ਸਹਿਗਲ, ਸ੍ਰੀ ਪਰਵੇਸ਼ ਟਾਂਗਰੀ, ਸ. ਰਣਜੀਤ ਸਿੰਘ ਰਾਣਾ, ਸ. ਚਰਨਜੀਵ ਸਿੰਘ ਲਾਲੀ, ਸ. ਪਰਮਜੀਤ ਸਿੰਘ ਰੇਰੂ, ਸ੍ਰੀ ਦਿਲਬਾਗ ਹੁਸੈਨ, ਸ. ਬਲਬੀਰ ਸਿੰਘ ਬਿੱਟੂ, ਸ. ਮਨਜੀਤ ਸਿੰਘ ਟਰਾਂਸਪੋਰਟਰ, ਪ੍ਰਧਾਨ, ਟਰਾਂਸਪੋਰਟ ਵਿੰਗ, ਸ. ਅਮਰਜੀਤ ਸਿੰਘ ਮਿੱਠਾ, ਸ. ਸਰਬਜੀਤ ਸਿੰਘ ਪਨੇਸਰ, ਸ੍ਰੀ ਸੁਭਾਸ਼ ਸੋਂਧੀ, ਮਨਿੰਦਰਪਾਲ ਸਿੰਘ ਗੁੰਬਰ ਪ੍ਰੈਸ ਸਕੱਤਰ ਨੂੰ ਸ਼ਾਮਲ ਕੀਤਾ ਗਿਆ ਹੈ। ਸ. ਮੰਨਣ ਦੇ ਦੱਸਿਆ ਕਿ ਸ਼ਹਿਰ ਨੂੰ ਵੱਖ ਵੱਖ ਜ਼ੋਨਾਂ ਵਿੱਚ ਵੰਡ ਕੇ ਚੋਣ ਪ੍ਰਚਾਰ ਦੀ ਵਿਉਂਤਬੰਦੀ ਕੀਤੀ ਜਾਵੇਗੀ।
ਇਸੇ ਲੜੀ ਵਿਚ ਯੂਥ ਅਕਾਲੀ ਦਲ ਤੇ ਅਧਾਰਤ ਕਮੇਟੀ ਵਿੱਚ ਸ. ਸੁਖਮਿੰਦਰ ਸਿੰਘ ਰਾਜਪਾਲ, ਸ. ਗੁਰਦੇਵ ਸਿੰਘ ਭਾਟੀਆ, ਸ. ਸਤਿੰਦਰ ਸਿੰਘ ਪੀਤਾ, ਸ. ਚਰਨਜੀਤ ਸਿੰਘ ਮਿੰਟਾ ਤੇ
ਸ੍ਰੀ ਅਮਿਤ ਮੈਣੀ ਨੂੰ ਸ਼ਾਮਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਲਦੀ ਹੀ ਇਸ ਕਮੇਟੀ ਦੀ ਮੀਟਿੰਗ ਕੀਤੀ ਜਾਵੇਗੀ।