ਪਬਲਿਕ ਟਾਈਮਜ਼

ਪਬਲਿਕ ਟਾਈਮਜ਼

Monthly Punjabi Magazine
Smt. Pushpinder Kaur

Chief Editor

ਸਮੂਹ ਪਾਠਕਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਇਸ ਮੈਗਜ਼ੀਨ ਵਿਚ ਅਸੀਂ ਹਰ ਮਹੀਨੇ ਪੰਜਾਬ ਅਤੇ ਪੰਜਾਬੀ ਦੁਨੀਆ ਦੇ ਵੱਖ-ਵੱਖ ਰੰਗਾਂ ਨੂੰ ਸੰਜੋਕੇ ਤੁਹਾਡੇ ਰੁ-ਬਰੂ ਹੁੰਦੇ ਹਾਂ | ਸਾਡੀ ਇਸ ਪੇਸ਼ਕਸ਼ ਨੂੰ ਆਪਣੇ ਮੋਬਾਈਲ ਯਾਂ ਫਿਰ ਕੰਪਿਊਟਰ ਤੇ ਡਾਊਨਲੋਡ ਕਰਨ ਲਈ ਥੱਲੇ ਦਿਤੇ ਬਟਨ ਤੇ ਕਲਿੱਕ ਕਰੋ। …

ਸ਼੍ਰੋਮਣੀ ਅਕਾਲੀ ਦਲ ਦੀ 100ਵੀਂ ਵਰੇਗੰਢ ਮੌਕੇ 14 ਦਸੰਬਰ ਦੀ ਮੋਗਾ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਵਰਕਰਾਂ ਬੇਮਿਸਾਲ ਉਤਸ਼ਾਹ -ਮੰਨਣ

ਸ਼੍ਰੋਮਣੀ ਅਕਾਲੀ ਦਲ ਦੀ 100ਵੀਂ ਵਰੇਗੰਢ ਮੌਕੇ 14 ਦਸੰਬਰ ਦੀ ਮੋਗਾ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਵਰਕਰਾਂ ਬੇਮਿਸਾਲ ਉਤਸ਼ਾਹ -ਮੰਨਣ

ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਉਚੇਚੇ ਤੌਰ ਤੇ ਭਰੀ ਹਾਜ਼ਰੀ

 

ਜਲੰਧਰ 6 ਦਸੰਬਰ( ) ਸ਼੍ਰੋਮਣੀ ਅਕਾਲੀ ਦਲ ਦੀ 100ਵੀਂ ਵਰੇਗੰਢ ਸਬੰਧੀ ਸ਼੍ਰੋਮਣੀ ਅਕਾਲੀ ਦਲ ਵਲੋਂ 14 ਦਸੰਬਰ 2021ਨੂੰ ਸ੍ਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਇਕ ਵੱਡੀ ਵਿਸ਼ਾਲ ਰੈਲੀ ਕਿਲੀ ਚਾਹਲਾਂ( ਮੋਗਾ) ਵਿਖੇ ਕੀਤੀ ਜਾ ਰਹੀ ਹੈ। ਰੈਲੀ ਵਿਚ ਸ਼ਮੂਲੀਅਤ ਕਰਨ ਸਬੰਧੀ ਜਲੰਧਰ ਸ਼ਹਿਰੀ ਦੇ ਵਿਧਾਨ ਸਭਾ ਹਲਕਾ ਉਤਰੀ,ਸੈਂਟਰਲ, ਪੱਛਮੀ ਤੇ ਕੈਂਟ ਦੇ ਆਗੂ ਸਹਿਬਾਨ ਤੇ ਵਰਕਰਾਂ ਦੀ ਮੀਟਿੰਗ ਗੁਰਦੁਆਰਾ ਸੋਡਲ ਛਾਉਣੀਂ ਨਿੰਹਗ ਸਿੰਘਾਂ ਵਿਖੇ ਕੀਤੀ ਗਈ।

 

ਮੀਟਿੰਗ ਵਿਚ ਜ਼ਿਲ੍ਹੇ ਦੇ ਅਬਜਰਵਰ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਅਕਾਲੀ ਦਲ ਦੇ ਆਗੂ ਸਹਿਬਾਨ ਤੇ ਵਰਕਰਾਂ ਨਾਲ ਮੀਟਿੰਗ ਕਰਨ ਲਈ ਉਚੇਚੇ ਤੌਰ ਤੇ ਪਹੁੰਚ ਕੇ ਹਾਜ਼ਰੀ ਭਰੀ ਅਤੇ ਰੈਲੀ ਵਿਚ ਸ਼ਮੂਲੀਅਤ ਕਰਨ ਸਬੰਧੀ ਵਿਉਂਤਬੰਦੀ ਉਲੀਕੀ ਗਈ ਤੇ ਵੱਖ-ਵੱਖ ਹਲਕਿਆਂ ਦੇ ਉਮੀਦਵਾਰ,ਸਰਕਲ ਪ੍ਰਧਾਨ, ਯੂਥ ਅਕਾਲੀ ਦਲ ਦੇ ਆਗੂਆਂ ਤੇ ਹੋਰ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ।

ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਨੇ ਕਿਹਾ ਕਿ ਇਨ੍ਹਾਂ ਹਲਕਿਆਂ ਤੋਂ ਤਕਰੀਬਨ 100 ਤੋਂ ਵੀ ਜ਼ਿਆਦਾ ਬੱਸਾਂ ਅਤੇ 200 ਤੋਂ ਜ਼ਿਆਦਾ ਕਾਰਾ ਸਮੇਤ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਹੋਰ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਸਾਡੇ ਚਾਰ ਸਾਲਾਂ ਵਿਚ ਕੁਝ ਨਹੀਂ ਸਵਾਰਿਆ ਤੇ ਚੌਣਾਂ ਤੋਂ ਪਹਿਲਾਂ ਝੂਠੀਆਂ ਕਸਮਾਂ ਖਾ ਕੇ ਜਨਤਾ ਨੂੰ ਗੁੰਮਰਾਹ ਕੀਤਾ ਗਿਆ ਸੀ ਅਤੇ ਹੁਣ ਕਾਂਗਰਸ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰੂਪ ਵਿਚ ਫੋਕੇ ਵਾਅਦਿਆਂ ਨਾਲ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਮੀਟਿੰਗ ਦੌਰਾਨ ਜਗਬੀਰ ਸਿੰਘ ਬਰਾੜ, ਚੰਦਨ ਗਰੇਵਾਲ, ਅਨਿਲ ਮੀਨੀਆ, ਪ੍ਰਵੇਸ਼ ਟਾਂਗਰੀ, ਕੀਮਤੀ ਭਗਤ, ਸੁਰੇਸ਼ ਸਹਿਗਲ, ਪ੍ਰੀਤਮ ਸਿੰਘ ਮਿੱਠੂ ਬਸਤੀ, ਰਣਜੀਤ ਸਿੰਘ ਰਾਣਾ, ਦਿਲਬਾਗ ਹੁਸੈਨ,ਭਜਨ ਲਾਲ ਚੋਪੜਾ, ਗੁਰਦੀਪ ਸਿੰਘ ਨਾਗਰਾ, ਗੁਰਦੇਵ ਸਿੰਘ ਗੋਲਡੀ ਭਾਟੀਆ ਤੇ ਰਾਜਬੀਰ ਸਿੰਘ ਸ਼ੰਟੀ ਨੇ ਸੰਬੋਧਨ ਕੀਤਾ ਅਤੇ ਚਰਨਜੀਵ ਸਿੰਘ ਲਾਲੀ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ।

ਇਸ ਮੌਕੇ ਗੁਰਦੀਪ ਸਿੰਘ ਰਾਵੀ, ਗੁਰਪਾਲ ਸਿੰਘ ਟੱਕਰ, ਵਿਜੇ ਯਾਦਵ, ਕਰਨੈਲ ਸੰਤੋਖਪੁਰੀ, ਰਵਿੰਦਰ ਸਿੰਘ ਸਵੀਟੀ, ਸੁਰਜੀਤ ਸਿੰਘ ਨੀਲਾਮਹਿਲ, ਸੁਭਾਸ਼ ਸੋਂਧੀ, ਕੁਲਤਾਰ ਸਿੰਘ ਕੰਡਾ, ਗੁਰਪ੍ਰੀਤ ਸਿੰਘ ਗੋਪੀ ਰੰਧਾਵਾ, ਮਨਿੰਦਰਪਾਲ ਸਿੰਘ ਗੁੰਬਰ, ਅਮਰਜੀਤ ਸਿੰਘ ਮਿੱਠਾ, ਅਵਤਾਰ ਸਿੰਘ ਘੁੰਮਣ, ਅਮਰਪ੍ਰੀਤ ਸਿੰਘ ਮੌਂਟੀ, ਸਰਬਜੀਤ ਸਿੰਘ ਪਨੇਸਰ ਸਤਿੰਦਰ ਸਿੰਘ ਪੀਤਾ, ਹਕੀਕਤ ਸਿੰਘ ਸੈਣੀ, ਜਸਬੀਰ ਸਿੰਘ ਦਕੋਹਾ, ਗੁਰਜੀਤ ਸਿੰਘ ਮਰਵਾਹਾ, ਮਹਿੰਦਰ ਸਿੰਘ ਗੋਲੀ, ਪਰਮਜੀਤ ਸਿੰਘ ਜੇਪੀ, ਪਰਮਜੀਤ ਸਿੰਘ ਸੇਠੀ,ਕੁਲਜੀਤ ਸਿੰਘ ਚਾਵਲਾ, ਸੁਖਮਿੰਦਰ ਸਿੰਘ ਰਾਜਪਾਲ, ਚਰਨਜੀਤ ਸਿੰਘ ਮਿੰਟਾ, ਗਗਨਦੀਪ ਸਿੰਘ ਨਾਗੀ, ਰਾਜਬੀਰ ਸਿੰਘ ਸ਼ੰਟੀ, ਮਨਬੀਰ ਸਿੰਘ ਅਕਾਲੀ,ਚਰਨ ਸਿੰਘ ਮਕਸੂਦਾਂ,ਹਰਦੀਪ ਸਿੰਘ ਸਿੱਧੂ, ਰਾਜਵੰਤ ਸਿੰਘ ਸੁੱਖਾ, ਬਲਵਿੰਦਰ ਸਿੰਘ ਬੀਰਾ, ਸੁਖਦੇਵ ਸਿੰਘ ਗੜਗੱਜ, ਦਲਵਿੰਦਰ ਸਿੰਘ ਬੜਿੰਗ, ਹਰਜਿੰਦਰ ਸਿੰਘ ਢੀਂਡਸਾ, ਬਾਬਾ ਸੁਖਵਿੰਦਰ ਸਿੰਘ,ਡਾ ਰਘਬੀਰ ਸਿੰਘ,ਬਾਲ ਕਿਸ਼ਨ ਬਾਲਾ, ਵਿੱਕੀ ਤੁਲਸੀ, ਕਮਲੇਸ਼ ਧੰਨੋਵਾਲੀ,ਹਰਚਰਨ ਸਿੰਘ ਟੱਕਰ, ਅਮਰਜੀਤ ਸਿੰਘ ਬਸਰਾ, ਗੁਰਚਰਨ ਸਿੰਘ ਟਰਾਂਸਪੋਰਟਰ,ਦੇਵ ਰਾਜ, ਹਰਬੰਸ ਸਿੰਘ ਗੁਰੂ ਨਾਨਕਪੁਰਾ, ਜਸਵੀਰ ਸਿੰਘ ਵਾਲੀਆ, ਅਮਰੀਕ ਸਿੰਘ ਭਾਟਸਿੰਘ, ਹਰਪ੍ਰੀਤ ਸਿੰਘ ਸਚਦੇਵਾ, ਹਰਪ੍ਰੀਤ ਸਿੰਘ ਚੌਹਾਨ, ਠੇਕੇਦਾਰ ਰਘਬੀਰ ਸਿੰਘ, ਠੇਕੇਦਾਰ ਕਰਤਾਰ ਸਿੰਘ ਬਿੱਲਾ, ਤਜਿੰਦਰ ਪਾਲ ਸਿੰਘ ਉੱਭੀ, ਅਰਜਨ ਸਿੰਘ, ਹਰਵਿੰਦਰ ਸਿੰਘ ਰਾਜੂ ਭਾਟੀਆ, ਜਸਵੰਤ ਸਿੰਘ ਟੋਹੜਾ, ਸੁਰਜੀਤ ਸਿੰਘ ਰਾਜੂ, ਅਮਰਪ੍ਰੀਤ ਸਿੰਘ ਵਿੱਟੀ, ਜਾਵੇਦ ਸਲਮਾਨੀ, ਗੁਰਪ੍ਰੀਤ ਸਿੰਘ ਰਾਜਾ ਉਬਰਾਏ, ਗਗਨਦੀਪ ਸਿੰਘ ਰਿੱਪੀ, ਸੁਰਿੰਦਰ ਸਿੰਘ ਬਿੱਟੂ, ਕੰਵਲਜੀਤ ਸਿੰਘ ਚਾਵਲਾ, ਹਰਜਿੰਦਰ ਸਿੰਘ ਉਬਰਾਏ, ਦਰਸ਼ਨ ਸਿੰਘ ਕਾਲੀਆ ਕਾਲੋਨੀ, ਅੰਗਰੇਜ਼ ਸਿੰਘ, ਬਲਜੀਤ ਸਿੰਘ ਸੈਣੀ, ਜਗਜੀਤ ਸਿੰਘ ਖਾਲਸਾ, ਠੇਕੇਦਾਰ ਉਮ ਪ੍ਰਕਾਸ਼, ਗੁਰਪ੍ਰੀਤ ਸੁਮਨ, ਮਲਕਿੰਦਰ ਸਿੰਘ ਸੈਣੀ, ਅਮਰਜੀਤ ਸਿੰਘ ਵਿੱਕੀ,ਰਾਜਾ ਚੰਨਣ, ਸੰਦੀਪ ਸਿੰਘ ਫੁੱਲ, ਜਸਵਿੰਦਰ ਸਿੰਘ ਜੱਸਾ, ਨਵਦੀਪ ਸਿੰਘ ਹੈਪੀ, ਜੈਦੀਪ ਸਿੰਘ ਬਾਜਵਾ, ਜਸਵਿੰਦਰ ਸਿੰਘ ਸਭਰਵਾਲ, ਪ੍ਰੀਤਮ ਸਿੰਘ ਖਾਲਸਾ, ਅਜੀਤ ਸਿੰਘ ਮਿੱਠੂ ਬਸਤੀ, ਜਸਵਿੰਦਰ ਸਿੰਘ ਮੰਤਰੀ, ਪ੍ਰਵਿੰਦਰ ਸਿੰਘ ਬਬਲੂ, ਕਰਨਬੀਰ ਸਾਬ, ਅਵਤਾਰ ਸਿੰਘ ਸੈਂਹਬੀ, ਰਾਜਪ੍ਰੀਤ ਸਿੰਘ ਖਾਲਸਾ, ਬਲਵਿੰਦਰ ਸਿੰਘ ਜੱਬਲ, ਸੰਤੋਖ ਸਿੰਘ ਸੈਣੀ,ਈਸ਼ ਟਾਂਗਰੀ, ਹਰਪ੍ਰੀਤ ਚੋਪੜਾ, ਤਰਲੋਕ ਸਿੰਘ, ਕੌਂਸਲ ਤਨੇਜਾ,ਗਿਆਨ ਸਿੰਘ, ਅਸ਼ੋਕ ਚਾਂਦਲਾ, ਜਤਿੰਦਰ ਕੁਮਾਰ, ਅਸ਼ੋਕ ਕੁਮਾਰ ਟਾਂਗਰੀ, ਚਿਰਾਗ ਗੁਪਤਾ, ਗੁਰਦਿੱਤ ਸਿੰਘ, ਰਜਿੰਦਰ ਸਿੰਘ ਰਾਜਾ, ਬਲਦੇਵ ਸਿੰਘ, ਹਰਭਜਨ ਸਿੰਘ ਬਸਤੀ ਮਿੱਠੂ ਆਦਿ ਹਾਜ਼ਰ ਸਨ।

Leave a Comment

Your email address will not be published. Required fields are marked *