ਅੱਜ ਆਮ ਆਦਮੀ ਪਾਰਟੀ ਜਲੰਧਰ ਵਪਾਰ ਮੰਡਲ ਵਲੋਂ 15 ਤਰੀਖ ਦੀ ਤਿਰੰਗਾ ਯਾਤਰਾ ਲਈ ਕੀਤੀ ਅਹਿਮ ਮੀਟਿੰਗ… ਗੌਰਵ ਪੂਰੀ। 15 ਦਿਸੰਬਰ ਦੀ ਤਿਰੰਗਾ ਯਾਤਰਾ ਹੋਵੇਗੀ ਇਤਿਹਾਸਿਕ : ਗੌਰਵ ਪੂਰੀ। ਜਲੰਧਰ 13 ਦਿਸੰਬਰ : ਆਮ ਆਦਮੀ ਪਾਰਟੀ ਦੀ ਵਪਾਰ ਮੰਡਲ ਵੱਲੋਂ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ 15 ਦਿਸੰਬਰ ਨੂੰ ਹੋਣ ਜਾ ਰਹੀ ਜਲੰਧਰ ਵਿਖੇ ਤਿਰੰਗਾ ਯਾਤਰਾ ਲਈ ਇਕ ਵਿਸ਼ੇਸ਼ ਮੀਟਿੰਗ ਵਪਾਰ ਮੰਡਲ ਦੇ ਜ਼ਿਲਾ ਪ੍ਰਧਾਨ ਗੌਰਵ ਪੂਰੀ ਦੀ ਅਗੁਵਾਈ ਹੇਠ ਕੀਤੀ ਗਈ। ਜਿਸ ਵਿਚ ਵੱਖ ਵੱਖ ਨੌ ਹਲਕਿਆਂ ਦੇ ਔਦੇਦਰਾਂ ਨੇ ਹਿੱਸਾ ਲਿਆ ਅਤੇ ਤਿਰੰਗਾ ਯਾਤਰਾ ਨੂੰ ਸਫਲ ਬਣਾਉਣ ਲਈ ਹਜਾਰਾਂ ਦੀ ਗਿਣਤੀ ਵਿੱਚ ਸ਼ਮੁਰੀਆਤ ਕਰਨ ਦਾ ਜ਼ਜ਼ਬਾ ਕਾਇਮ ਕੀਤਾ ਅਤੇ ਤਿਰੰਗਾ ਯਾਤਰਾ ਨੂੰ ਸਫਲ ਬਣਾਉਣ ਲਈ ਖਾਕਾ ਤਿਆਰ ਕੀਤਾ। ਗੌਰਵ ਪੂਰੀ ਨੇ ਕਿਹਾ ਕਿ ਇਹ ਸਾਡਾ ਫਰਜ਼ ਬਣਦਾ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਸ ਤਿਰੰਗਾ ਯਾਤਰਾ ਲਈ ਸੱਦਾ ਦਿੱਤਾ ਜਾਵੇ । ਉਣਾ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਇਕ ਪੱਖੀ ਆਪਣਾ ਫੈਸਲਾ ਲੈ ਚੁੱਕੇ ਹਨ ਅਤੇ ਪੰਜਾਬ ਵਿੱਚ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਵੇਗੀ। ਇਸ ਦੇ ਨਾਲ ਹੀ ਗੌਰਵ ਪੂਰੀ ਨੇ ਕਿਹਾ ਕਿ 15 ਦਿਸੰਬਰ ਦੀ ਤਿਰੰਗਾ ਯਾਤਰਾ ਹੋਵੇਗੀ ਇਕ ਇਤਿਹਾਸਿਕ ਰੈਲੀ ਜੌ ਕਿ ਵੇਖਣ ਯੋਗ ਹੋਵੇਗੀ, ਕਿਉਂਕਿ ਅੱਜ ਤੱਕ ਜਲੰਧਰ ਵਿੱਚ ਇਸ ਤਰਾਂ ਦੀ ਰੈਲੀ ਕਦੇ ਨਈ ਹੋਈ। ਇਸ ਮੌਕੇ ਤੇ ਯਾਦਵਿੰਦਰ ਸਿੰਘ, ਪਰਮਜੀਤ ਚਾਹਲ,ਰਘੂ ਅਰੋੜਾ,ਪਾਵਨ ਕੁਮਾਰ, ਕੁਲਵੀਰ ਸਿੰਘ,ਮੰਜੋਜ ਦੁੱਗਲ, ਨਿਪੁੰਨ ਭਾਰਦਵਾਜ,ਜਤਿੰਦਰ ਗੁਪਤਾ, ਅਮਿਤ ਜੱਗੀ, ਅਮਨ ਕਾਲੀਆ, ਸੁਰਿੰਦਰ ਭਾਟੀਆ ਅਤੇ ਹੋਰ ਨੇਤਾ ਮੌਜੂਦ ਸਨ।