ਆਮ ਆਦਮੀ ਪਾਰਟੀ ਜਲੰਧਰ ਦੇ ਮੀਡੀਆ ਇੰਚਾਰਜ ਤਰਨਦੀਪ ਸਿੰਘ ਸੰਨੀ ਨੇ ਦੱਸਿਆ ਕਿ ਕੱਲ੍ਹ 15 ਦਿਸੰਬਰ ਨੂੰ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗੁਵਾਈ ਹੇਠ ਇਤਿਹਾਸਿਕ ਤਿਰੰਗਾ ਯਾਤਰਾ ਰੈਲੀ ਦੁਪਹਿਰ 12:00 ਵਜੇ ਭਗਵਾਨ ਵਾਲਮੀਕਿ ਚੌਕ (ਜਯੋਤੀ ਚੌਕ) ਤੋਂ ਆਗਾਜ਼ ਕਰਦੇ ਹੋਏ ਡਾ. ਬੀ ਆਰ ਅੰਬੇਦਕਰ ਚੌਂਕ ( ਨਕੋਦਰ ਚੌਕ) ਤਕ ਕੱਢੀ ਜਾਵੇਗੀ। ਉਨ੍ਹਾਂਨੇ ਦਸਿਆ ਕਿ ਇਹ ਰੈਲੀ ਏਕ ਆਪਣੇ ਆਪ ਵਿੱਚ ਇਤਿਹਾਸਿਕ ਹੋਵੇਗੀ ਜਿਸ ਵਿਚ ਵੱਖ ਵੱਖ ਜਲੰਧਰ ਹਲਕੇ ਦੇ ਆਗੂ ਭਾਗ ਲੈਣਗੇ ਅਤੇ ਜ਼ਿਲੇ ਦੇ ਆਮ ਲੋਕਾਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਨੂੰ ਵੇਖਦੇ ਹੋਏ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਲੋਕਾਂ ਨਾਲ ਰੁ ਬੁ ਰੁ ਹੋਣਗੇ ਅਤੇ ਤਿਰੰਗਾ ਯਾਤਰਾ ਦੀ ਅਗੁਵਾਈ ਕਰਨਗੇ। ਤਰਨਦੀਪ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਇਤਿਹਾਸਿਕ ਤਿਰੰਗਾ ਯਾਤਰਾ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ।