ਓਲੰਪੀਅਨ ਸੁਰਿੰਦਰ ਸਿੰਘ ਸੋਢੀ ਹੱਲਕਾ ਇੰਚਾਰਜ ਜਲੰਧਰ ਕੇਂਟ ਨੂੰ ਆਪ ਵਲੋਂ ਟਿੱਕਟ ਮਿਲਣ ਤੇ ਜ਼ਿਲਾ ਇਕਾਈ ਵਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ….ਰਾਜਵਿੰਦਰ ਕੌਰ। ਜਲੰਧਰ 03 ਜਨਵਰੀ – ਆਮ ਆਦਮੀ ਪਾਰਟੀ ਵਲੋਂ ਹਲਕਾ ਇੰਚਾਰਜ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੂੰ ਜਲੰਧਰ ਕੇਂਟ ਤੋਂ ਟਿਕਟ ਮਿਲਣ ਤੇ ਜ਼ਿਲਾ ਇਕਾਈ ਵਲੋਂ ਪੰਜਾਬ ਮਹਿਲਾ ਵਿੰਗ ਪ੍ਰਧਾਨ ਰਾਜਵਿੰਦਰ ਕੌਰ ਦੀ ਅਗਵਾਈ ਵਿੱਚ ਲੱਡੂ ਵੰਡੇ, ਮੂੰਹ ਮਿੱਠਾ ਕਰਵਾਇਆ ਅਤੇ ਭੰਗੜੇ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਤੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਆਮ ਆਦਮੀ ਪਾਰਟੀ ਦੀ ਉਚੇਰੀ ਲੀਡਰਸ਼ਿਪ ਅਤੇ ਕਾਰਯਕਰਤਾਵਾਂ ਦਾ ਧੰਨਵਾਦ ਕੀਤਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਜਲੰਧਰ ਕੇਂਟ ਤੋਂ ਇਕ ਵੱਡੇ ਅੰਤਰਾਲ ਨਾਲ ਜਿੱਤ ਹਾਸਿਲ ਕਰਾਂਗੇ ਅਤੇ ਅਰਵਿੰਦ ਕੇਜਰੀਵਾਲ ਜੀ ਅਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤਕ ਪਹੁੰਚਾਵਾਂਗਾ। ਰਾਜਵਿੰਦਰ ਕੌਰ ਨੇ ਵੀ ਉਮੀਦ ਕਰਦੇ ਹੋਏ ਕਿਹਾ ਕਿ ਇਹ ਇਕ ਇਤਿਹਾਸਿਕ ਜਿੱਤ ਹੋਵੇਗੀ ਅਤੇ ਜ਼ਿਲੇ ਦੀ ਇਕਾਈ ਪੁਰ ਜ਼ੋਰ ਨਾਲ ਆਪਣੇ ਉਮੀਦਵਾਰਾਂ ਨਾਲ ਮੋਢੇ ਤੇ ਮੋਢਾ ਮਿਲਾ ਕੇ ਚਲੇਗੀ। ਇਸ ਮੌਕੇ ਤੇ ਲੋਕਾਂ ਦੀ ਖੁਸ਼ੀ ਵੇਖਣ ਯੋਗ ਸੀ। ਸਭਨੇ ਸੁਰਿੰਦਰ ਸਿੰਘ ਸੋਢੀ ਦੀ ਜਿੱਤ ਦੀ ਕਾਮਨਾ ਕਰਦੇ ਹੋਏ ਰੱਬ ਅੱਗੇ ਅਰਦਾਸ ਕੀਤੀ।