ਵਿਧਾਨ ਸਭਾ ਹਲਕਾ ਉਤਰੀ ਤੋਂ ਬਹੁਜਨ ਸਮਾਜ ਪਾਰਟੀ, ਸ਼੍ਰੌਮਣੀ ਅਕਾਲੀ ਦਲ ਦੇ ਚੌਣ ਦਫ਼ਤਰ ਦੀ ਹੋਈ ਆਰੰਭਤਾ
ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ 75 ਤੋਂ 80 ਸੀਟਾਂ ਦੇ ਜਿੱਤ ਪ੍ਰਾਪਤ ਕਰਕੇ ਬਣਾਏਗੀ ਸਾਂਝੀ ਸਰਕਾਰ–ਬੈਨੀਪਾਲ,ਮੰਨਣ
ਜਲੰਧਰ 25 ਜਨਵਰੀ ( ) ਵਿਧਾਨ ਸਭਾ ਹਲਕਾ ਉਤਰੀ ਤੋਂ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਕੁਲਦੀਪ ਸਿੰਘ ਲੁਬਾਣਾ ਦੇ ਚੌਣ ਦਫ਼ਤਰ ਦੀ ਆਰੰਭਤਾ ਮੌਕੇ ਗੁਰਮਤਿ ਸਮਾਗਮ ਕਰਵਾਇਆ ਗਿਆ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਸਿਮਰਵੀਰ ਸਿੰਘ ਜੀ ਦੇ ਜਥੇ ਵਲੋਂ ਸ਼ਬਦ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਪਰੰਤ ਅਰਦਾਸ ਜੋਦੜੀ ਕਰਕੇ ਚੌਣ ਦਫ਼ਤਰ ਦੀ ਆਰੰਭਤਾ ਕੀਤੀ ਗਈ।ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਨੀਪਾਲ ਜੀ, ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਉਚੇਚੇ ਤੌਰ ਤੇ ਹਾਜ਼ਰੀ ਭਰੀ ਅਤੇ ਵਿਧਾਨ ਸਭਾ ਹਲਕਾ ਉਤਰੀ ਦੇ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਨੂੰ ਤਕੜੇ ਹੋ ਕੇ ਲਈ ਚੋਣਾਂ ਲੜਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹੋ ਰਹੇ ਹਨ। ਅਕਾਲੀ ਬਸਪਾ ਦੀ ਤਕਰੀਬਨ 75 ਤੋਂ 80 ਸੀਟਾ ਤੇ ਜਿੱਤ ਪ੍ਰਾਪਤ ਕਰਕੇ ਸਰਕਾਰ ਬਣੇਗੀ।ਇਸ ਮੌਕੇ ਕੁਲਦੀਪ ਸਿੰਘ ਲੁਬਾਣਾ ਨੇ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਏ ਸਾਰੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਵੱਧ ਤੋਂ ਵੱਧ ਮਿਹਨਤ ਕਰਕੇ ਜਿਤਾਉਣ ਲਈ ਅਪੀਲ ਕੀਤੀ।ਇਸ ਮੌਕੇ ਪਰਮਜੀਤ ਸਿੰਘ ਰੇਰੂ ਕੌਂਸਲਰ, ਚੰਦਨ ਗਰੇਵਾਲ, ਸੁਰੇਸ਼ ਸਹਿਗਲ, ਰਣਜੀਤ ਸਿੰਘ ਰਾਣਾ, ਅਮਰਜੀਤ ਸਿੰਘ ਕਿਸ਼ਨਪੁਰਾ, ਰਾਣਾ ਹੰਸ ਰਾਜ, ਗੁਰਪ੍ਰੀਤ ਸਿੰਘ ਗੋਪੀ ਰੰਧਾਵਾ, ਸਤਪਾਲ ਬੱਧਣ, ਸੁਰਜੀਤ ਸਿੰਘ ਨੀਲਾਮਹਿਲ, ਰਵਿੰਦਰ ਸਿੰਘ ਸਵੀਟੀ, ਗੁਰਦੇਵ ਸਿੰਘ ਗੋਲਡੀ ਭਾਟੀਆ, ਜਸਵੰਤ ਰਾਏ, ਵਿਜੇ ਬੱਧਣ,ਪੀਡੀ ਸ਼ਾਂਤ, ਵਿਜੇ ਯਾਦਵ, ਚਰਨਜੀਵ ਸਿੰਘ ਲਾਲੀ, ਲਲਿਤ ਬੱਬੂ, ਮਨਿੰਦਰਪਾਲ ਸਿੰਘ ਗੁੰਬਰ, ਗੁਰਜੀਤ ਸਿੰਘ ਮਰਵਾਹਾ, ਗੁਰਪ੍ਰੀਤ ਸਿੰਘ ਖਾਲਸਾ, ਸਤਿੰਦਰ ਸਿੰਘ ਪੀਤਾ, ਪ੍ਰਮਜੀਤ ਸਿੰਘ ਜੇਪੀ, ਕੁਲਤਾਰ ਸਿੰਘ ਕੰਡਾ, ਕੁਲਵਿੰਦਰ ਸਿੰਘ ਚੀਮਾ, ਅਰਜਨ ਸਿੰਘ, ਗੁਰਬਚਨ ਸਿੰਘ ਮੱਕੜ, ਰਾਜਵੰਤ ਸਿੰਘ ਸੁੱਖਾ, ਜਸਬੀਰ ਸਿੰਘ ਦਕੋਹਾ, ਠੇਕੇਦਾਰ ਰਘਬੀਰ ਸਿੰਘ, ਠੇਕੇਦਾਰ ਕਰਤਾਰ ਸਿੰਘ ਬਿੱਲਾ,ਡਾ ਰਘਬੀਰ ਸਿੰਘ, ਜਸਵਿੰਦਰ ਸਿੰਘ ਜੱਸਾ,ਬਾਲ ਕਿਸ਼ਨ ਬਾਲਾ, ਸੁਰਿੰਦਰ ਸਿੰਘ ਐਸਟੀ, ਕਰਨੈਲ ਸੰਤੋਖਪੁਰੀ,ਐਡ ਪ੍ਰਿਤਪਾਲ, ਵਿਜੇ ਜੱਸਲ, ਅਸ਼ਵਨੀ ਕਾਲੀਆ, ਹਰਵਿੰਦਰ ਸਿੰਘ ਰਾਜੂ ਭਾਟੀਆ, ਦੇਵ ਰਾਜ ਸੁਮਨ,ਪ੍ਰਵਿੰਦਰ ਸਿੰਘ ਬਬਲੂ, ਗਗਨਦੀਪ ਸਿੰਘ ਨਾਗੀ, ਪ੍ਰਮਿੰਦਰ ਸਿੰਘ ਸੈਣੀ, ਹਰਜਿੰਦਰ ਸਿੰਘ ਉਬਰਾਏ, ਨਿਰਮਲ ਸਿੰਘ ਲੁਬਾਣਾ, ਸੁਰਜੀਤ ਸਿੰਘ ਰਾਜੂ, ਗੁਰਪ੍ਰੀਤ ਸਿੰਘ ਰਾਜਾ ਉਬਰਾਏ, ਗਗਨਦੀਪ ਸਿੰਘ ਰਿੱਪੀ,ਕੇਬੀ ਸਿੰਘ ਗਿੱਲ, ਸੰਤੋਖ ਸਿੰਘ ਸੈਣੀ, ਨਵਦੀਪ ਸਿੰਘ ਹੈਪੀ, ਤਜਿੰਦਰ ਪਾਲ ਸਿੰਘ ਉੱਭੀ, ਮਨਦੀਪ ਸਿੰਘ ਗੋਲਡੀ, ਬਲਜੀਤ ਸਿੰਘ ਸੈਣੀ, ਸੰਦੀਪ ਸਿੰਘ ਫੁੱਲ, ਲਾਲ ਚੰਦ, ਪ੍ਰਵਿੰਦਰ ਸਿੰਘ ਭਾਟੀਆ, ਜਸਵਿੰਦਰ ਸਿੰਘ ਸਭਰਵਾਲ, ਕੁਲਦੀਪ ਸਿੰਘ ਸੈਂਹਬੀ, ਬਲਬੀਰ ਸਿੰਘ, ਹਰਦੀਪ ਸਿੰਘ ਸੈਣੀ, ਸੁਖਦੇਵ ਰਾਜ, ਭੁਪਿੰਦਰ ਸਿੰਘ, ਸੁਖਰਾਜ ਸਿੰਘ, ਅੰਮ੍ਰਿਤ ਪਾਲ ਸਿੰਘ,ਦਵਿੰਦਰ ਸਿੰਘ ਕਾਲਾ,ਰੂਪ ਲਾਲ, ਪ੍ਰਦੀਪ ਕੁਮਾਰ ਰਾਜਾ, ਹਰਵਿੰਦਰ ਨਿੱਕਾ, ਵਰਿੰਦਰ,ਸਾਬੀ ਦੁੱਗਲ, ਸੋਨੂੰ ਸਿਮਰ,ਰਵੀ ਕੁਮਾਰ ਭੁੱਟਾ,ਮਨੋਜ ਕੁਮਾਰ, ਅਮਰਜੀਤ ਸਿੱਧੂ, ਪਰਮਜੀਤ ਰਾਏ,ਪਵਨ ਸਹੋਤਾ,ਕਮਲ ਸਹੋਤਾ,ਅਮਨ ਸਹੋਤਾ,ਸੁਨੀਲ ਸਿੱਧੂ ਆਦਿ ਹਾਜ਼ਰ ਸਨ।