ਕਿਸਾਨਾਂ ਨੂੰ ਆਧੁਨਿਕ ਬਣਾਉਣ ਅਤੇ ਉਨ੍ਹਾਂ ਨੂੰ ਵਿੱਤੀ ਤੌਰ ‘ਤੇ ਸਮਰੱਥ ਬਣਾਉਣ ਲਈ ਕਈ ਸਕੀਮਾਂ ਲਿਆਂਦੀਆਂ ਗਈਆਂ ਹਨ: ਗਜੇਂਦਰ ਸਿੰਘ ਸ਼ੇਖਾਵਤ
ਕੇਂਦਰ ਸਰਕਾਰ ਸਰਹੱਦੀ ਪਿੰਡਾਂ ਵਿੱਚ ਐਨ.ਸੀ.ਸੀ. ਕੈਂਪ ਲਗਾਵਾਏਗੀ ਤਾਂ ਜੋ ਉਥੋਂ ਦੇ ਬੱਚੇ ਦੇਸ਼ ਦੀ ਰੱਖਿਆ ਵਿੱਚ ਸ਼ਾਮਲ ਹੋ ਸਕਣ: ਦੁਸ਼ਅੰਤ ਗੌਤਮ
ਪ੍ਰਧਾਨ ਮੰਤਰੀ ਮੋਦੀ ਦੇ ਸਵੈ-ਨਿਰਭਰ ਅਰਥਚਾਰੇ ਦੇ ਵਿਜ਼ਨ ਵਿੱਚ ਪੰਜਾਬ ਮੋਹਰੀ ਭੂਮਿਕਾ ਨਿਭਾਏਗਾ :
ਸੁਦਾਨ ਸਿੰਘ
ਭਾਜਪਾ ਵਰਕਰਾਂ ਨੇ ਸੂਬਾ ਚੁਣਾਵ ਦਫ਼ਤਰ ਵਿਖੇ ਇੱਕਠੇ ਹੋ ਕੇ ਪ੍ਰਧਾਨ ਮੰਤਰੀ ਦਾ ਆਤਮ ਨਿਰਭਰ ਅਰਥਚਾਰਾ ਦਾ ਪ੍ਰੋਗਰਾਮ ਸੁਣਿਆ।
ਜਲੰਧਰ: 2 ਫਰਵਰੀ ( ), ਭਾਰਤ ਦੀ ਸਵੈ-ਨਿਰਭਰ ਆਰਥਿਕਤਾ ਦੇ ਰੋਡਮੈਪ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਰਚੁਅਲ ਸੰਬੋਧਨ ਨੂੰ ਭਾਜਪਾ ਦੇ ਮੈਂਬਰਾਂ ਨੇ ਇਕਠੇ ਬੈਠ ਕੇ ਸੁਣਿਆ। ਭਾਜਪਾ ਜ਼ਿਲਾ ਪ੍ਰਧਾਨ ਸ਼ੁਸ਼ੀਨ ਸ਼ਰਮਾ ਦੀ ਅਗਵਾਈ ‘ਚ ਇਸ ਪ੍ਰੋਗਰਾਮ ਨੂੰ ਭਾਜਪਾ ਦੇ ਜਿਲਾ ਦਫਤਰ ਵਿੱਚ ਰਾਸ਼ਟਰ ਅਤੇ ਸੂਬੇ ਦੇ ਸੀਨੀਅਰ ਨੇਤਾ ਅਤੇ ਪ੍ਰਦੇਸ਼ ਦੇ ਇਕੱਠੇ ਹੋਏ ਭਾਜਪਾ ਦੇ ਅਹੁਦੇਦਾਰ ਅਤੇ ਵਰਕਰਾਂ ਨੇ ਸੁਣਿਆ।
ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਹੋਈਆ ਕਿਹਾ ਕਿ ਇਸ ਵਰਚੁਅਲ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ ਨੂੰ ਸਵੈ-ਨਿਰਭਰ ਬਣਾ ਕੇ ਹੀ ਬੇਰੁਜ਼ਗਾਰੀ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ। ਇਸ ਦੇ ਲਈ ਸਟਾਰਟਅੱਪ ਇੰਡੀਆ, ਮੇਕ ਇਨ ਇੰਡੀਆ, ਸਕਿੱਲ ਇੰਡੀਆ ਵਰਗੀਆਂ ਦਰਜਨਾਂ ਬਹੁਪੱਖੀ ਯੋਜਨਾਵਾਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਮੰਗਲਵਾਰ ਨੂੰ ਪੇਸ਼ ਕੀਤਾ ਗਿਆ ਬਜਟ ਭਾਰਤ ਨੂੰ ਆਤਮ-ਨਿਰਭਰ ਬਣਾਉਣ ਵਾਲਾ ਹੈ। ਇਹ ਬਜਟ ਦੇਸ਼ ਦੇ ਅਗਲੇ 25 ਸਾਲਾਂ ਦਾ ਰੋਡਮੈਪ ਹੈ। ਇਹ ਬਜਟ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਆਮ ਆਦਮੀ ਲਈ ਕਈ ਨਵੇਂ ਮੌਕੇ ਪੈਦਾ ਕਰੇਗਾ।ਪ੍ਰਧਾਨ ਮੰਤਰੀ ਦਾ ਸੰਬੋਧਨ ਸੁਣਨ ਤੋਂ ਬਾਅਦ ਭਾਜਪਾ ਰਾਸ਼ਟਰੀ ਮਹਾਂ ਮੰਤਰੀ ਦੁਸ਼ਅੰਤ ਗੌਤਮ ਨੇ ਕਿਹਾ ਕਿ ਪੰਜਾਬ ਦੇ ਲੋਕ ਆਤਮ-ਨਿਰਭਰ ਅਰਥਚਾਰੇ ਦੇ ਸੁਪਨੇ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਦੇਸ਼ ਨੂੰ ਅੱਗੇ ਲੈ ਕੇ ਜਾਣਗੇ। 21ਵੀਂ ਸਦੀ ਦੇ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਦੇਸ਼ ਨੂੰ ਆਤਮ-ਨਿਰਭਰ ਬਣਾਉਣਾ ਬਹੁਤ ਜ਼ਰੂਰੀ ਹੈ ਅਤੇ ਇਹ ਉਦੋਂ ਹੀ ਸੰਭਵ ਹੋ ਸਕਦਾ ਹੈ ਜਦੋਂ ਦੇਸ਼ ਦੇ ਨੌਜਵਾਨ ਅੱਗੇ ਆਉਣਗੇ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਮੈਡੀਕਲ, ਇਲੈਕਟ੍ਰਾਨਿਕ, ਫਾਰਮਾ, ਖਿਡੌਏ, ਟੈਕਸਟਾਈਲ ਉਤਪਾਦਨ ਆਦਿ ਖੇਤਰਾਂ ਵਿੱਚ ਉਤਪਾਦਨ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਸਵਦੇਸ਼ੀ ਵਸਤੂਆਂ ਦੀ ਵਰਤੋਂ ਅਤੇ ਨਿਰਯਾਤ ਕੀਤੀ ਜਾ ਸਕੇ।
ਭਾਜਪਾ ਰਾਸ਼ਟਰੀ ਉਪ ਪ੍ਰਧਾਨ ਸੁਧਾਨ ਸਿੰਘ ਨੇ ਕਿਹਾ ਕਿ ਕਰੋਨਾ ਮਹਾਮਾਰੀ ਕਾਰਨ ਲੱਗੇ ਲੋਕਡਾਊਨ ਨਾਲ ਜੋ ਹਾਲਾਤ ਪੈਦਾ ਹੋਏ ਸਨ, ਇਸਨੂੰ ਦੁਬਾਰਾ ਨਾ ਦੁਹਰਾਇਆ ਜਾਵੇ, ਇਸਨੂੰ ਲੈ ਕੇ ਭਾਰਤ ਦੀ ਅਰਥਵਿਵਸਥਾ ਦਾ ਆਤਮ ਨਿਰਭਰ ਹੋਣਾ ਬਹੁਤ ਜ਼ਰੂਰੀ ਹੈ, ਤਾਂ ਜੋ ਸਾਨੂੰ ਮਦਦ ਲਈ ਕਿਸੇ ਹੋਰ ਦੇਸ਼ ਵੱਲ ਨਾ ਦੇਖਣਾ ਪਵੇ।
ਭਾਜਪਾ ਲੋਕ ਸਭਾ ਮੈਂਬਰ ਵਿਨੋਦ ਚਾਵੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਦੀ ਖੇਤੀ ਨੂੰ ਹਾਈਟੈਕ ਬਣਾਉਣ ਦੇ ਨਾਲ-ਨਾਲ ਕੁਦਰਤੀ ਬਣਾਉਣ ‘ਤੇ ਵੀ ਧਿਆਨ ਦਿੱਤਾ ਹੈ। ਜਦੋਂ ਅਸੀਂ ਕਿਸਾਨ ਦੀ ਗੱਲ ਕਰਦੇ ਹਾਂ ਤਾਂ ਸਾਡਾ ਧਿਆਨ ਛੋਟੇ ਕਿਸਾਨ ‘ਤੇ ਹੋਣਾ ਚਾਹੀਦਾ ਹੈ। ਇਸ ਬਜਟ ਵਿੱਚ ਇਸ ਪਾਸੇ ਬਹੁਤ ਧਿਆਨ ਦਿੱਤਾ ਗਿਆ ਹੈ। ਆਧੁਨਿਕਤਾ ਨਾਲ ਸਾਡੀ ਧਰਤੀ ਮਾਂ ਦੀ ਉਪਜਾਊ ਸ਼ਕਤੀ ਘੱਟ ਨਹੀਂ ਹੋਈ ਚਾਹੀਦੀ। ਹੁਣ ਡਰੋਨ ਕਿਸਾਨ ਦਾ ਨਵਾਂ ਸਾਥੀ ਬਣਨ ਜਾ ਰਿਹਾ ਹੈ। ਖੇਤਾਂ ਵਿੱਚ ਹੀ ਕਿਸਾਨਾ ਨੂੰ ਵਾਜਬ ਕਿਰਾਏ ‘ਤੇ ਡਰੋਨ ਅਤੇ ਢੁਕਵੀਂ ਮਸ਼ੀਨਰੀ ਮੁਹੱਈਆ ਕਰਵਾਈ ਜਾਵੇਗੀ। ਨਾਲ ਕਿਸਾਨਾਂ ਨੂੰ ਉਤਪਾਦਨ ਦਾ ਰੀਅਲ ਟਾਈਮ ਡਾਟਾ ਵੀ ਮਿਲ ਸਕੇਗਾ। ਇਸ ਨਾਲ ਖੇਤੀ ਲਾਗਤਾਂ ਵਿੱਚ ਆਵੇਗੀ। ਇਸ ਦਾ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ। ਕੇਂਦਰ ਸਰਕਾਰ ਮੋਟੇ ਅਨਾਜ ਨੂੰ ਉਤਸ਼ਾਹਿਤ ਕਰ ਰਹੀ ਹੈ। ਜ਼ਿਆਦਾਤਰ ਛੋਟੇ ਕਿਸਾਨ ਮੋਟੇ ਅਨਾਜ ਉਗਾਉਂਦੇ ਹਨ। ਉਨ੍ਹਾਂ ਕੋਲ ਬਹੁਤੀਆਂ ਸਹੂਲਤਾਂ ਨਹੀਂ ਹਨ। ਪ੍ਰਧਾਨ ਮੰਤਰੀ ਨੇ ਕਿਸਾਨਾ ਲਈ ਸੋਲਰ ਪੰਪ ਦੇਣ ਦੀ ਵੀ ਗੱਲ ਕੀਤੀ ਹੈ, ਤਾਂ ਜੋ ਕਿਸਾਨਾਂ ਨੂੰ ਰਾਤ ਭਰ ਜਾਗਣਾ ਨਾ ਪਵੇ। ਉਹ ਪਰਿਵਾਰ ਨਾਲ ਸਮਾਂ ਬਤੀਤ ਕਰ ਸਕੇਗਾ। ਇਸ ਵਾਰ ਸਬਸਿਡੀ 79 ਹਜ਼ਾਰ ਕਰੋੜ ਤੋਂ ਵਧਾ ਕੇ 1.05 ਲੱਖ ਕਰੋੜ ਕਰ ਦਿੱਤੀ ਗਈ ਹੈ। ਆਉਣ ਵਾਲੇ ਸਮੇਂ ਵਿੱਚ ਨੈਨੋ ਖਾਦ ਸਕੀਮ ਵੀ ਲਿਆਂਦੀ ਜਾ ਰਹੀ ਹੈ। ਇਸ ਤੋਂ ਇਲਾਵਾ ਬਜਟ ਵਿੱਚ ਹੋਰ ਵੀ ਬਹੁਤ ਕੁਝ ਦਿੱਤਾ ਗਿਆ ਹੈ।
ਇਸ ਮੌਕੇ ਤੇ ਮੁੱਖ ਰੂਪ ਨਾਲ ਮੌਜੂਦ ਭਾਜਪਾ ਪ੍ਰਦੇਸ਼ ਮਾਂਹਮੰਤਰੀ ਜੀਵਨ ਗੁਪਤਾ, ਰਜੇਸ਼ ਬਾਗਾ, ਪ੍ਰਦੇਸ਼ ਉਪ ਪ੍ਰਧਾਨ ਰਾਕੇਸ਼ ਰਾਠੌਰ, ਪੂਰਬ ਮੰਤਰੀ ਅਤੇ ਵਿਧਾਇਕ ਮਨੋਰੰਜਨ ਕਾਲੀਆ, ਪੂਰਬ ਸੰਸਦੀਅ ਸਕਤਰ ਅਤੇ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ, ਪ੍ਰਦੇਸ਼ ਸਚਿਵ ਅਨੀਲ ਸੱਚਰ,ਸੂਬਾ ਮੀਡੀਆ ,ਇੰਚਾਰਜ ਜਨਾਰਦਨ ਸ਼ਰਮਾ, ਸੂਬਾ ਸੋਸ਼ਲ ਮੀਡੀਆ ਇੰਚਾਰਜ, ਰਾਕੇਸ਼ ਗੋਇਲ ,ਸਰਬਜੀਤ ਸਿੰਘ ਮੱਕੜ, ਵਿਨੋਦ ਸ਼ਰਮਾ, ਪੂਰਬ ਮੇਅਰ ਸੁਨੀਲ ਜੈਯਤੀ, ਪੂਰਬ ਪ੍ਰਧਾਨ ਰਮਨ ਪੰਥੀ, ਸੁਬਾਸ਼ ਸੂਦ, ਜ਼ਿਲਾ ਮਹਾਂ ਮੰਤਰੀ ਰਾਜੀਵ ਡੀਗਰਾ, ਦਵਿੰਦਰ ਕਾਲੀਆ, ਰਾਜੇਸ਼ ਜੈਨ, ਮਨੀਸ਼ ਵਿਚ, ਸ਼ਤੀਸ਼ ਕਪੂਰ, ਅਮਿਤ ਭਾਟੀਆ, ਅਜੈ ਜੋਸ਼ੀ ਅਤੇ ਹੋਰ ਬਹੁਤ ਸਾਰੇ ਕਾਰਜਕਰਤਾ ਮੌਜੂਦ ਸਨ।