ਆਪ ਸੰਗਠਨ ਨੂੰ ਡਿਪਟੀ ਸੀਐਮ ਮਨੀਸ਼ ਸਿਸੋਦੀਆ ਵੱਲੋਂ ਮਜ਼ਬੂਤੀ ਦਾ ਆਸ਼ੀਰਵਾਦ
ਡਿਪਟੀ ਸੀ.ਐਮ. ਦਿੱਲੀ ਮਨੀਸ਼ ਸਿਸੋਦੀਆ ਨੇ ਆਪ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੂੰ ਅਸ਼ੀਰਵਾਦ ਦਿੱਤਾ ਕਿ ਉਹ ਪੂਰੇ ਸੰਗਠਨ ਨੂੰ ਮਜ਼ਬੂਤ ਅਤੇ ਇਕਜੁੱਟ ਕਰਕੇ ਜ਼ਿਲ੍ਹਾ ਕਪੂਰਥਲਾ ਦੀਆਂ ਸਾਰੀਆਂ ਵਿਧਾਨ ਸਭਾ ਹਲਕਿਆਂ ਤੋਂ ਜਿੱਤ ਪ੍ਰਾਪਤ ਕਰਕੇ ਆਪ ਸੁਪਰੀਮੋ ਅਤੇ ਦਿੱਲੀ ਸੀ.ਐਮ. ਅਰਵਿੰਦ ਕੇਜਰੀਵਾਲ ਜੀ ਦੀ ਝੋਲੀ ਪਾਉਣ ਅਤੇ ਭਗਵੰਤ ਮਾਨ ਜੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ।
ਇਸ ਮਿਲਣੀ ਤੋਂ ਬਾਅਦ ਆਪ ਜ਼ਿਲਾ ਸੰਗਠਨ ਦਾ ਹਰ ਵਾਲੰਟੀਅਰ ਆਪਣੇ ਆਪ ਨੂੰ ਮਜ਼ਬੂਤ ਅਤੇ ਮੋਟੀਵੇਟਡ ਮਹਿਸੂਸ ਕਰ ਰਿਹਾ ਹੈ ਪਾਰਟੀ ਦੇ ਹਰ ਵਲੰਟੀਅਰ ਵੱਲੋਂ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਡਿਪਟੀ ਸੀ.ਐਮ. ਨੂੰ ਇਹ ਵਿਸ਼ਵਾਸ ਦਿਵਾਇਆ ਕਿ ਜ਼ਿਲ੍ਹਾ ਸੰਗਠਨ ਚਾਰੇ ਦੀਆਂ ਚਾਰੇ ਸੀਟਾਂ ਵੱਡੀ ਲੀਡ ਨਾਲ ਜਿੱਤੇਗਾ।