ਆਮ ਆਦਮੀ ਪਾਰਟੀ ਦੀ ਅਮ੍ਰਿਤਸਰ ਧੰਨਵਾਦ ਯਾਤਰਾ ਵਿੱਚ ਕਪੂਰਥਲਾ ਤੋਂ ਚਾਰ ਬੱਸਾਂ ਅਤੇ 25 ਕਾਰਾ ਦਾ ਕਾਫ਼ਿਲਾ ਹੋਇਆ ਸ਼ਾਮਿਲ
ਕਪੂਰਥਲਾ ( )ਐਤਵਾਰ ਨੂੰ ਆਮ ਆਦਮੀ ਪਾਰਟੀ ਦੀ ਪ੍ਰਚੰਡ ਜਿੱਤ ਦੀ ਖੁਸ਼ੀ ਅਤੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਣ ਲਈ ਅਮ੍ਰਿਤਸਰ ਵਿੱਚ ਕਚਿਹਰੀ ਚੌਂਕ ਤੋਂ ਭਗਵਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਵਲੋਂ ਕੱਢੀ ਗਈ ਧੰਨਵਾਦ ਯਾਤਰਾ ਵਿੱਚ ਸ਼ਾਮਿਲ ਹੋਣ ਲਈ ਵਿਧਾਨਸਭਾ ਹਲਕਾ ਕਪੂਰਥਲਾ ਵਲੋਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਜਗਜੀਤ ਸਿੰਘ ਬਿੱਟੂ ਦੀ ਰਹਿਨੁਮਾਈ ਤੇ ਮਿਹਨਤ ਸਦਕਾ ਹਲਕੇ ਤੋਂ ਚਾਰ ਬੱਸਾਂ ਅਤੇ 25 ਕਾਰਾਂ ਦੇ ਕਾਫਿਲੇ ਨੂੰ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਝੰਡੀ ਦੇਕੇ ਰਵਾਨਾ ਕੀਤਾ।ਇਸ ਮੌਕੇ ਤੇ ਗੁਰਪਾਲ ਸਿੰਘ ਇੰਡੀਅਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਹੁਣ ਜੋ ਲੋਕ ਪਿਛਲੇ ਲੰਬੇ ਸ਼ਮੇ ਤੋਂ ਪੰਜਾਬ ਨੂੰ ਲੁੱਟ ਰਹੇ ਸਨ,ਉਹ ਹੁਣ ਬੰਦ ਹੋਵੇਗਾ।ਹੁਣ ਪੂਰਾ ਸਰਕਾਰੀ ਪੈਸਾ ਪੰਜਾਬ ਦੇ ਲੋਕਾਂ ਤੇ ਖਰਚ ਹੋਵੇਗਾ। ਅਸੀਂ ਜਿੰਨੀਆਂ ਵੀ ਗਾਰਟੀਆਂ ਦਿਤੀਆਂ ਸੀ ਸਭ ਪੂਰੀਆਂ ਹੋਣਗੀਆਂ।ਉਨ੍ਹਾਂਨੇ ਕਿਹਾ ਕਿ ਹੁਣ ਈਮਾਨਦਾਰ ਸਰਕਾਰ ਬਣੇਗੀ।ਉਨ੍ਹਾਂਨੇ ਕਿਹਾ ਕਿ ਪੰਜਾਬ ਵਿੱਚ ਜਿੱਤ ਅਰਵਿੰਦ ਕੇਜਰੀਵਾਲ ਦੀ ਜਨਹਿਤੈਸ਼ੀ ਸੋਚ ਦੀ ਜਿੱਤ ਹੈ।ਅੱਜ ਦੇਸ਼ ਬਦਲਾਵ ਦੇ ਵੱਲ ਵੱਧ ਰਿਹਾ ਹੈ।ਉਹ ਬਦਲਾਵ ਦਿੱਲੀ ਤੋਂ ਸ਼ੁਰੂ ਹੋਇਆ ਸੀ।ਹੁਣ ਪੰਜਾਬ ਤੇ ਫਿਰ ਅੱਗੇ ਹਰਿਆਣਾ ਦੇ ਨਾਲ ਨਾਲ ਪੂਰੇ ਦੇਸ਼ ਦੀ ਰਾਜਨੀਤੀ ਵਿੱਚ ਵੱਡਾ ਬਦਲਾਵ ਦੇਖਣ ਨੂੰ ਮਿਲੇਗਾ।ਜਨਤਾ ਚਾਹੁੰਦੀ ਹੈ ਭ੍ਰਿਸ਼ਟਾਚਾਰ ਮੁਕਤ , ਸ਼ਾਸਨ-ਪ੍ਰਸ਼ਾਸਨ ਅਤੇ ਲੋਕਾਂ ਦੀ ਆਪਣੀ ਸਰਕਾਰ ਹੋਵੇ,ਜਿਸ ਵਿੱਚ ਆਮ ਆਦਮੀ ਦੀ ਸੁਣਵਾਈ ਹੋਵੇ।ਆਮ ਆਦਮੀ ਪਾਰਟੀ ਨੇ ਉਸੀ ਏਜੰਡੇ ਉੱਤੇ ਕੰਮ ਕਰਦੇ ਹੋਏ ਆਮ ਆਦਮੀ ਦੀ ਅਵਾਜ ਬਣਕੇ ਦਿੱਲੀ ਵਿੱਚ ਕੰਮ ਕੀਤਾ।ਹੁਣ ਉਸੀ ਅਵਾਜ ਨੂੰ ਪੰਜਾਬ ਦੀ ਜਨਤਾ ਨੇ ਸੁਣਿਆ ਅਤੇ ਅਕਾਲੀ ਦਲ ਅਤੇ ਕਾਂਗਰਸ ਜਿਵੇਂ ਪਾਰਟੀ ਦੇ ਨੇਤਾਵਾਂ ਨੂੰ ਪਟਕਨੀ ਦਿੰਦੇ ਹੋਏ ਆਪ ਨੇਤਾਵਾਂ ਨੂੰ ਆਪਣਾ ਨੇਤਾ ਚੁਣਨ ਦਾ ਕੰਮ ਕੀਤਾ।ਉਨ੍ਹਾਂਨੇ ਕਿਹਾ ਕਿ ਪੰਜਾਬ ਦੇ ਲੋਕ ਰਿਵਾਇਤੀ ਪਾਰਟੀਆਂ ਤੋਂ ਤੰਗ ਆ ਚੁੱਕੇ ਸਨ,ਜਿਨ੍ਹਾਂ ਨੇ ਵੱਡੇ ਪੱਧਰ ਤੇ ਸੂਬੇ ਵਿੱਚ ਲੁੱਟ ਮਚਾਈ ਅਤੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਦਿੱਤਾ।ਪੰਜਾਬ ਦੇ ਲੋਕ ਸੂਬੇ ਤੋਂ ਪਲਾਇਨ ਕਰਣ ਤੇ ਮਜਬੂਰ ਹੋ ਗਏ,ਜਦੋਂ ਕਿ ਨੌਜਵਾਨ ਵਿਦੇਸ਼ਾਂ ਵਿੱਚ ਜਾਣ ਲੱਗੇ। ਪੰਜਾਬ ਦੇ ਲੋਕਾਂ ਨੇ ਅਰਵਿਦ ਕੇਜਰੀਵਾਲ ਦੇ ਪੰਜਾਬ ਸੇ ਖੁਸ਼ਹਾਲ ਮਾਡਲ ਨੂੰ ਵੋਟ ਪਾਈ ਹੈ।ਜੋ ਪੰਜਾਬ ਨੂੰ ਬੇਰੋਜਗਾਰੀ ਮੁਕਤ ਨਸ਼ਾ ਮੁਕਤ ਸਰਕਾਰ ਦੇਣ ਦੇ ਨਾਲ-ਨਾਲ ਸਿੱਖਿਆ ਅਤੇ ਸਿਹਤ ਸੇਵਾਵਾਂ ਦੇ ਪੱਧਰ ਨੂੰ ਉੱਚਾ ਚੁੱਕਣਗੇ।ਇਸਦੇ ਨਾਲ ਹੀ ਵੱਡੇ ਪੱਧਰ ਤੇ ਫੈਲੇ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾਵੇਗਾ।ਉਨ੍ਹਾਂਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਦੇ ਬਾਅਦ ਸੂਬੇ ਵਿੱਚੋਂ ਬੇਰੋਜਗਾਰੀ ਖਤਮ ਹੋਵੇਗੀ।ਵਪਾਰ ਨੂੰ ਨਵੇਂ ਨਿਯਮ ਮਿਲਣਗੇ ਤਾਂਕਿ ਇੱਥੇ ਦੇ ਵਪਾਰੀਆਂ ਅਤੇ ਨੌਜਵਾਨਾਂ ਨੂੰ ਸੂਬੇ ਜਾਂ ਦੇਸ਼ ਤੋਂ ਬਾਹਰ ਦਾ ਰੁਖ਼ ਨਾ ਕਰਣਾ ਪਏ।ਉਨ੍ਹਾਂਨੇ ਆਮ ਆਦਮੀ ਪਾਰਟੀ ਦੀ ਵੱਡੇ ਪੱਧਰ ਤੇ ਜਿੱਤ ਲਈ ਪੂਰੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਆਪ ਦੀ ਸਰਕਾਰ ਹੁਣ ਫਿਰ ਤੋਂ ਪੰਜਾਬ ਨੂੰ ਰੰਗਲਾ ਅਤੇ ਖੁਸ਼ਹਾਲ ਬਣਾਏਗੀ।ਇਸ ਮੌਕੇ ਤੇ ਜ਼ਿਲਾ ਪ੍ਰਧਾਨ ਮਨਿਓਰਿਟੀ ਵਿੰਗ ਰਾਜਵਿੰਦਰ ਸਿੰਘ,ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿੰਗ ਰਿਟਾਇਰਡ ਡੀਐੱਸਪੀ ਕਰਨੈਲ ਸਿੰਘ,ਜ਼ਿਲ੍ਹਾ ਯੂਥ ਵਿੰਗ ਸਕੱਤਰ ਕਰਨਵੀਰ ਦੀਕਸ਼ਿਤ,ਮਲਕੀਤ ਸਿੰਘ,ਹਰਪ੍ਰੀਤ ਸਿੰਘ,ਯਸ਼ਪਾਲ ਆਜ਼ਾਦ,ਕੁਲਵੰਤ ਸਿੰਘ ਔਜਲਾ,ਕਰਮਜੀਤ ਸਿੰਘ ਚੰਦੀ,ਸ਼ੇਖਰ ਕੁਮਾਰ,ਸੁਰਜੀਤ ਸਿੰਘ ਵਿੱਕੀ,ਅਨਮੋਲ ਕੁਮਾਰ ਗਿੱਲ,ਵਿਕਾਸ ਮੋਮੀ,ਸਿਮਰਪ੍ਰੀਤ ਸਿੰਘ ਬਾਵਾ,ਸੰਦੀਪ ਕੁਮਾਰ,ਬਲਾਕ ਪ੍ਰਧਾਨ ਮਨਿੰਦਰ ਸਿੰਘ, ਬਲਾਕ ਪ੍ਰਧਾਨ ਸਤਨਾਮ ਸਿੰਘ,ਜ਼ਿਲਾ ਪ੍ਰਧਾਨ ਮਹਿਲਾ ਵਿੰਗ ਬਲਵਿੰਦਰ ਕੌਰ,ਗੁਰਦੀਪ ਕੌਰ,ਕੁਲਵੰਤ ਕੌਰ,ਦੀਨ ਬੰਧੂ ਅਨੁਪ੍ਰਿਆ,ਬਲਵਿੰਦਰ ਕੌਰ,ਕਰਮਜੀਤ ਕੌਰ,ਅਮਰਜੀਤ ਕੌਰ,ਬਲਜੀਤ ਕੌਰ,ਗੁਰਦੀਪ ਕੌਰ,ਕਰਮਬੀਰ ਸਿੰਘ ਚੰਦੀ, ਅਰਮਾਨ ਬੀਰ ਸਿੰਘ ਥਿੰਦ,ਸਤਨਾਮ ਸਿੰਘ,ਹਰਦੀਪ ਸਿੰਘ,ਸਤਨਾਮ ਸਿੰਘ,ਫੱਗਾ ਸਿੰਘਆਕਾਸ਼ਦੀਪ ਸਿੰਘ ਆਦਿ ਮੌਜੂਦ ਸਨ।