- ਜਲੰਧਰ ਇਕਾਈ ਆਮ ਆਦਮੀ ਪਾਰਟੀ ਵਲੋਂ ਅੱਜ ਸ਼ਹੀਦ ਏ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ….ਆਪ
ਜਲੰਧਰ 24 ਮਾਰਚ : ਅੱਜ ਆਮ ਆਦਮੀ ਪਾਰਟੀ ਜਲੰਧਰ ਇਕਾਈ ਵਲੋਂ ਪੰਜਾਬ ਪ੍ਰਧਾਨ ਰਾਜਵਿੰਦਰ ਕੌਰ, ਐਮ ਐਲ ਏ ਰਮਨ ਅਰੋੜਾ,ਅਤੇ ਐਮ ਐਲ ਏ ਡੀ ਸੀ ਪੀ ਬਲਕਾਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼ਹੀਦ-ਏ-ਆਜ਼ਮ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਹਾੜੇ ਤੇ ਵਿਸ਼ੇਸ਼ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨਾਂ ਨੇ ਕਿਹਾ ਕਿ ਅਸੀਂ ਏਨਾ ਸ਼ਹੀਦਾਂ ਦੀ ਬਦੌਲਤ ਹੀ ਅਜ਼ਾਦੀ ਹਾਸਿਲ ਕੀਤੀ ਹੈ ਅਤੇ ਸਦਾ ਫਰਜ਼ ਬਣਦਾ ਹੈ ਕਿ ਅਸੀਂ ਇਨਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਕੇ ਵਿਖਾਈਏ।
ਇਸ ਮੌਕੇ ਤੇ ਆਪ ਦੇ ਵੱਖ ਵੱਖ ਆਗੂਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਇਹਨਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਹੁਣ ਉਹ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਮਿਲ ਕੇ ਏਕ ਰੰਗਲੇ ਪੰਜਾਬ ਦੀ ਸਿਰਜਣਾ ਕਰੀਏ ਅਤੇ ਇਹਨਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਮੁੜ ਤੋਂ ਇਕੱਠੇ ਹੋਈਏ।
ਇਸ ਮੌਕੇ ਤੇ ਪ੍ਰਿੰਸੀਪਲ ਪ੍ਰੇਮ ਕੁਮਾਰ ਫਿਲੌਰ,ਜਿੱਤ ਲਾਲ ਭੱਟੀ ਆਦਮਪੁਰ,ਦਿਨੇਸ਼ ਢੱਲ ਜਲੰਧਰ ਨੌਰਥ, ਸੁਰਿੰਦਰ ਸਿੰਘ ਸੋਢੀ ਜਲੰਧਰ ਕੇਂਟ,ਮੰਗਲ ਸਿੰਘ ਲੋਕ ਸਭਾ ਇੰਚਾਰਜ, ਹਰਚਰਨ ਸਿੰਘ ਸੰਧੂ ਉਪ ਪ੍ਰਧਾਨ, ਸੁਭਾਸ਼ ਸ਼ਰਮਾ ਜ਼ਿਲਾ ਸੱਕਤਰ,ਆਤਮ ਪਰਕਾਸ਼ ਬਬਲੂ ਦੋਆਬਾ ਪ੍ਰਧਾਨ,ਅਬਦੁਲ ਬਾਰੀ ਸੁਲੇਮਾਨੀ ਉਪ ਪ੍ਰਧਾਨ ਮਨਿਓਰਟੀ ਵਿੰਗ ਅਤੇ ਹੋਰ ਆਗੂ ਹਾਜ਼ਰ ਹੋਏ।