ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਨੂਰਮਹਿਲ ਦੀ ਪੁਲਿਸ ਨੇ 2 ਟਰਾਂਸਫਾਰਮਰ ਚੋਰਾ ਨੂੰ 27½
ਕਿਲੋ ਤਾਬੇ ਦੀ ਕੁਆਇਲ/ਤਾਰਾ ਸਮੇਤ ਕੀਤਾ ਗ੍ਰਿਫਤਾਰ
ਸ੍ਰੀ ਸਵਪਨ ਸ਼ਰਮਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦ ੇ
ਦਿਸ਼ਾ ਨਿਰਦੇਸ਼ਾ ਪਰ ਸ਼੍ਰੀ ਕੰਵਲਪ ੍ਰੀਤ ਸਿੰਘ ਚਾਹਲ ਪੀ.ਪੀ.ਐੱਸ ਪੁਲਿਸ ਕਪਤਾਨ, ਇੰਨਵ ੈਸਟੀਗੇਸ਼ਨ ਜਲੰਧਰ
ਦਿਹਾਤੀ ਅਤੇ ਸ਼੍ਰੀ ਲਖਵਿ ੰਦਰ ਸਿੰਘ ਮੱਲ ਉਪ-ਪੁਲਿਸ ਕਪਤਾਨ, ਸਬ-ਡਵੀਜਨ ਨਕੋਦਰ ਜੀ ਵੱਲੋਂ ਭੈੜੇ ਪੁਰਸ਼ਾ
ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸ ਦੇ ਤਹਿਤ ਸਬ-ਇੰਸਪੈਕਟਰ ਬਲਰਾਜ ਸਿੰਘ ਮੁੱਖ ਅਫਸਰ ਥਾਣਾ
ਨੂਰਮਹਿਲ ਦੀ ਪੁਲਿਸ ਟੀਮ ਵੱਲੋਂ 02 ਵਿਅਕਤੀਆ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਟਰਾਂਸਫਾਰਮਰਾ ਦਾ ਚੋਰੀ ਕੀਤਾ
ਸਮਾਨ 14 ½ ਕਿੱਲੋਗ੍ਰਾਮ ਤਾਂਬੇ ਦੀ ਤਾਰ ਅਤੇ 13 ਕਿੱਲੋਗ੍ਰਾਮ ਤਾਂਬੇ ਦੀ ਕੁਆਇਲ ਬ੍ਰਾਮਦ ਕਰਕੇ ਵੱਡੀ ਸਫਲਤਾ
ਹਾਸਲ ਕੀਤੀ ਗਈ।
ਇਸ ਸਬ ੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਲਖਵਿ ੰਦਰ ਸਿੰਘ ਮੱਲ ਉਪ-ਪੁਲਿਸ
ਕਪਤਾਨ, ਸਬ-ਡਵੀਜਨ ਨਕੋਦਰ ਜੀ ਨੇ ਦੱਸਿਆ ਕਿ ਮਿਤੀ 15-04-2022 ਨੂੰ ਐੱਸ.ਆਈ ਪਰਮਜੀਤ ਸਿੰਘ
ਥਾਣਾ ਨੂਰਮਹਿਲ ਨੂੰ ਗੁਪਤ ਸੂਚਨਾ ਮਿਲੀ ਕਿ ਤੁਲਸੀ ਮੁਖੀਆ ਪੁੱਤਰ ਨਗੀਨਾ ਮੁਖੀਆ ਵਾਸੀ ਪਿ ੰਡ ਭਾਨਾਚੱਕ ਨੇੜੇ
ਬਿਨਵਲੀਆ ਬਿਨਟੋਲੀ ਜਿਲ੍ਹਾ ਬੇਤੀਆ ਬਿਹਾਰ ਹਾਲ ਵਾਸੀ ਮੁਹੱਲਾ ਸੁਰੈਣਿਆ ਨੇੜੇ ਲਵਲੂ ਕਰਿਆਣਾ ਸਟੋਰ
ਨੂਰਮਹਿਲ ਅਤੇ ਨਿਵਾਸ ਗੁਪਤਾ ਪੁੱਤਰ ਭੋਲਾ ਗੁਪਤਾ ਵਾਸੀ ਪਿ ੰਡ ਤੇ ਡਾਕਖਾਨਾ ਔਰਾਟਾਰ ਤਹਿਸੀਲ ਨਿਚਲੋਲਾ
ਜਿਲ੍ਹਾ ਮਹਾਰਾਜਗੰਜ ਉੱਤਰ ਪ੍ਰਦੇਸ਼ ਹਾਲ ਵਾਸੀ ਮੁਹੱਲਾ ਸੁਰੈਣਿਆ ਨੇੜੇ ਦਵਿ ੰਦਰ ਮੈਡੀਕਲ ਸਟੋਰ ਨੂਰਮਹਿਲ ਇਸ
ਵਕਤ ਪਿ ੰਡ ਫਤਿਹਪੁਰ ਏਰੀਏ ਦੇ ਕਿਸਾਨਾਂ ਦੇ ਖੂਹ ਪਰ ਲੱਗੇ ਬਿਜਲੀ ਦੇ ਟਰਾਂਸਫਾਰਮਰਾਂ ਅਤੇ ਜਨਰੇਟਰਾਂ ਨੂੰ ਖੋਲ
ਕੇ ਉਸ ਵਿ ੱਚੋਂ ਤਾਂਬੇ ਦੀ ਧਾਤ ਦੀਆ ਕੁਆਇਲਾ ਅਤੇ ਤਾਂਬੇ ਦੀਆ ਤਾਰਾ ਚੋਰੀ ਕਰਕੇ ਖਾਦ ਦੇ ਬੋਰਿਆ ਵਿ ੱਚ ਪਾ
ਕੇ ਨੇੜੇ ਰੇਲਵੇ ਫਾਟਕ ਭੱਲੋਵਾਲ ਰੋਡ ਨੂਰਮਹਿਲ ਰੱਖ ਕ ੇ ਕਿਸੇ ਵਹੀਕਲ ਦਾ ਇੰਤਜਾਰ ਕਰ ਰਹੇ ਹਨ। ਜਿਸ ਤ ੇ
ਐੱਸ.ਆਈ ਪਰਮਜੀਤ ਸਿੰਘ ਥਾਣਾ ਨੂਰਮਹਿਲ ਵਲੋਂ ਨੇੜੇ ਰੇਲਵੇ ਫਾਟਕ ਭੱਲੋਵਾਲ ਰੋਡ ਨੂਰਮਹਿਲ ਤੋਂ ਤੁਲਸੀ
ਮੁਖੀਆ ਅਤੇ ਨਿਵਾਸ ਗੁਪਤਾ ਨੂੰ ਕਾਬੂ ਕਰਕੇ ਉਹਨਾਂ ਪਾਸੋਂ 14 ½ ਕਿੱਲੋਗ੍ਰਾਮ ਤਾਂਬੇ ਦੀ ਤਾਰ ਅਤੇ 13 ਕਿੱਲੋਗ੍ਰਾਮ
ਤਾਂਬੇ ਦੀਆਂ ਕੁਆਇਲਾ ਬ੍ਰਾਮਦ ਕੀਤੀਆ ਗਈਆ। ਜਿਹਨਾਂ ਖਿਲਾਫ ਮੁਕੱਦਮਾ ਨੰਬਰ 34 ਮਿਤੀ 15-04-2022
ਅ/ਧ 379,411 ਭ.ਦ ਥਾਣਾ ਨੂਰਮਹਿਲ ਜਿਲ੍ਹਾ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ।